News Breaking News India Latest News

ਰੱਖਿਆ ਮੰਤਰੀ ਰਾਜਨਾਥ ਸਿੰਘ ਬੋਲੇ – ਕਸ਼ਮੀਰ ’ਚ ਵੱਖਵਾਦੀਆਂ ਦੀ ਤਾਕਤ ਹੋਈ ਖ਼ਤਮ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਤੋਂ ਅੱਤਵਾਦ ਦੇ ਜਲਦ ਖ਼ਤਮ ਹੋਣ ਦੀ ਉਮੀਦ ਪ੍ਰਗਟਾਈ ਹੈ। ਦਿੱਲੀ ’ਚ ਸਵ. ਬਲਰਾਮਜੀ ਦਾਸ ਟੰਡਨ ਵਿਆਖਿਆ ਮਾਲਾ ਦੌਰਾਨ ‘ਰਾਸ਼ਟਰੀ ਸੁਰੱਖਿਆ’ ਵਿਸ਼ੇ ’ਤੇ ਬੋਲਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਬਚਿਆ ਹੋਇਆ ਅੱਤਵਾਦ ਵੀ ਖ਼ਤਮ ਹੋ ਕੇ ਰਹੇਗਾ। ਇਹ ਵਿਸ਼ਵਾਸ ਇਸ ਲਈ ਹੈ ਕਿਉਂਕਿ ਧਾਰਾ 370 ਅਤੇ 45ਏ ਦੇ ਚੱਲਦਿਆਂ ਵੱਖਵਾਦੀਆਂ ਨੂੰ ਜੋ ਤਾਕਤ ਮਿਲਦੀ ਸੀ ਉਹ ਖ਼ਤਮ ਹੋ ਗਈ ਹੈ।

ਰੱਖਿਆ ਮੰਤਰੀ ਨੇ ਪਾਕਿਸਤਾਨ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਸਮਰਥਿਤ ਅੱਤਵਾਦ ਦਾ ਮਾਡਲ ਭਾਰਤ ’ਚ ਟੁੱਟ ਰਿਹਾ ਹੈ। ਹਾਲ ਦੇ ਕੁਝ ਸਾਲਾਂ ’ਚ ਉਨ੍ਹਾਂ ਨੇ ਸਰਹੱਦ ’ਤੇ ਸੀਜ਼ਫਾਇਰ ਦੀ ਉਲੰਘਣਾ ਵਧਾ ਦਿੱਤੀ ਸਨ। ਸੁਰੱਖਿਆ ਬਲਾਂ ਤੋਂ ਉਨ੍ਹਾਂ ਨੂੰ ਹਮੇਸ਼ਾ ਮੂੰਹਤੋੜ ਜਵਾਬ ਮਿਲਿਆ। ਪਾਕਿਸਤਾਨ ਨੂੰ ਸਮਝ ਆਉਣ ਲੱਗਾ ਹੈ ਕਿ ਸੀਜ਼ਫਾਇਰ ਉਲੰਘਣ ਨਾਲ ਵੀ ਉਨ੍ਹਾਂ ਨੂੰ ਕੋਈ ਖ਼ਾਸ ਲਾਭ ਨਹੀਂ ਮਿਲਣ ਵਾਲਾ ਹੈ।ਅਫ਼ਗਾਨਿਸਤਾਨ ਦੇ ਮੌਜੂਦਾ ਸੰਕਟ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਗੁਆਂਢ ਦੇ ਅਫ਼ਗਾਨਿਸਤਾਨ ’ਚ ਜੋ ਕੁਝ ਵੀ ਹੁੰਦਾ ਹੈ, ਉਹ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਨਵੇਂ ਸਵਾਲ ਪੈਦਾ ਕਰ ਰਿਹਾ ਹੈ। ਉਥੋਂ ਦੇ ਹਾਲਾਤਾਂ ’ਤੇ ਸਾਡੀ ਸਰਕਾਰ ਨੇ ਲਗਾਤਾਰ ਨਜ਼ਰ ਬਣਾਈ ਰੱਖੀ ਹੈ।

ਲੱਦਾਖ ’ਚ ਚੀਨ ਦੇ ਨਾਲ ਤਣਾਅ ’ਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਸਰਕਾਰ ਨੇ ਫ਼ੌਜ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਐੱਲਏਸੀ ’ਤੇ ਕਿਸੀ ਵੀ ਇਕਤਰਫ਼ਾ ਕਾਰਵਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਗਲਵਾਨ ’ਚ ਉਸ ਦਿਨ ਭਾਰਤੀ ਫ਼ੌਜ ਨੇ ਇਹੀ ਕੀਤਾ ਅਤੇ ਪੂਰੀ ਬਹਾਦਰੀ ਨਾਲ ਚੀਨ ਦੇ ਫ਼ੌਜੀਆਂ ਦਾ ਮੁਕਾਬਲਾ ਕਰਦੇ ਹੋਏ ਉਨ੍ਹਾਂ ਨੂੰ ਪਿੱਛੇ ਜਾਣ ’ਤੇ ਮਜ਼ਬੂਰ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਗਲਵਾਨ ਦੀ ਘਟਨਾ ਨੂੰ ਇਕ ਸਾਲ ਲੰਘ ਗਿਆ ਹੈ ਪਰ ਜਿਸ ਬਹਾਦਰੀ, ਤਾਕਤ ਅਤੇ ਇਕੱਠ ’ਚ ਸੰਯਮ ਦਾ ਪ੍ਰਦਰਸ਼ਨ ਭਾਰਤੀ ਸੈਨਾ ਨੇ ਦਿੱਤਾ ਹੈ ਉਹ ਸਨਮਾਨਯੋਗ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਬਹਾਦਰ ਫ਼ੌਜੀਆਂ ’ਤੇ ਮਾਣ ਮਹਿਸੂਸ ਕਰੇਗੀ। ਰੱਖਿਆ ਮੰਤਰੀ ਨੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ’ਚ ਅਸੀਂ ਭਾਰਤ ਦੀ ਸਰਹੱਦ, ਉਨ੍ਹਾਂ ਦੇ ਸਨਮਾਨ ਤੇ ਆਤਮ-ਸਨਮਾਨ ਨਾਲ ਸਮਝੌਤਾ ਨਹੀਂ ਕਰਾਂਗੇ। ਸਰਹੱਦਾਂ ਦੀ ਪਵਿੱਤਰਤਾ ਨੂੰ ਅਸੀਂ ਕਦੇ ਵੀ ਭੰਗ ਨਹੀਂ ਹੋਣ ਦੇਵਾਂਗੇ।

Related posts

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਜੈਸ਼ੰਕਰ ਨੇ ਸੰਸਦ ਵਿੱਚ ਵਿਸਥਾਰ ਨਾਲ ਅਪਰੇਸ਼ਨ ਸਿੰਦੂਰ ਦੇ ਹਾਲਾਤਾਂ ‘ਤੇ ਚਾਨਣਾ ਪਾਇਆ !

admin