NewsBreaking NewsIndiaLatest News

ਲਾਤੇਹਾਰ ’ਚ ਦਰਦਨਾਕ ਹਾਦਸਾ, ਕਰਮ ਡਾਲੀ ਦੇ ਵਿਸਰਜਨ ਦੌਰਾਨ ਸੱਤ ਬੱਚਿਆਂ ਦੀ ਤਲਾਬ ‘ਚ ਡੁੱਬਣ ਨਾਲ ਮੌਤ

ਲਾਤੇਹਾਰ – ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ’ਚ ਅੱਜ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਬਾਲੂਮਾਥ ਥਾਣਾ ਖੇਤਰ ਅੰਤਰਗਤ ਬੁਕਰੂ ਦੇ ਮੰਡੀਹ ਟੋਲੇ ’ਚ ਸ਼ਨੀਵਾਰ ਨੂੰ ਕਰਮ ਡਾਲੀ ਦੇ ਵਿਜਰਸਨ ਦੌਰਾਨ ਤਾਲਾਬ ਦੇ ਡੂੰਘੇ ਪਾਣੀ ’ਚ ਡੁੱਬਣ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਵੱਡੀ ਗਿਣਤੀ ’ਚ ਗ੍ਰਾਮੀਣ ਅਤੇ ਪੁਲਿਸ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਹਨ। ਮਾਮਲੇ ਜੀ ਜਾਣਕਾਰੀ ਮਿਲਣ ’ਤੇ ਪੂਰੇ ਜ਼ਿਲ੍ਹੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਲੈ ਕੇ 20 ਸਾਲ ਵਿਚਕਾਰ ਹੈ। ਬਾਲੂਮਾਥ ਥਾਣਾ ਪੁਲਿਸ ਸਾਰੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਬਾਲੂਮਾਥ ਲੈ ਆਈ ਹੈ। ਸੱਤ ਮਿ੍ਰਤਕਾਂ ’ਚ ਤਿੰਨ ਮਿ੍ਰਤਕਾ ਸਕੀਆਂ ਭੈਣਾਂ ਹਨ।

ਮੁੱਖ ਮੰਤਰੀ ਹੇਮੰਤ ਸੋਰੇਨ ਨੇ ਲਾਤੇਹਾਰ ਜ਼ਿਲ੍ਹੇ ਦੇ ਸ਼ੇਰੇਗਾੜਾ ਪਿੰਡ ’ਚ ਕਰਮ ਡਾਲੀ ਵਿਸਰਜਨ ਦੌਰਾਨ 7 ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਮਰਹੂਮ ਬੱਚਿਆਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕੀਤੀ ਹੈ ਤੇ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ ਹੈ।

Related posts

ਗਰਮੀਆਂ ਦੌਰਾਨ ਭਾਰਤੀ ਏਅਰਲਾਈਨਾਂ ਹਰ ਹਫ਼ਤੇ 25,610 ਉਡਾਣਾਂ ਚਲਾਉਣਗੀਆਂ !

admin

ਜੰਮੂ ਕਸ਼ਮੀਰ : ਕੁਲਗਾਮ ’ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦ

Bunty

ਚਾਰ ਧਾਮ ਯਾਤਰਾ ਲਈ ਨਵਾਂ ਨਿਰਦੇਸ਼ ਜਾਰੀ, 50 ਸਾਲ ਤੋਂ ਜ਼ਿਆਦਾ ਉਮਰ ਲਈ ਟੈਸਟ ਜ਼ਰੂਰੀ

Bunty