International

ਲੇਬਨਾਨ ਨੇ ਇਜ਼ਰਾਈਲ ’ਤੇ ਸੁੱਟੇ 30 ਰਾਕੇਟ,ਜ਼ਿਆਦਾਤਰ ਨੂੰ ਰਸਤੇ ’ਚ ਹੀ ਮਾਰ ਸੁੱਟਿਆ

ਯਰੂਸ਼ਲਮ- ਲੇਬਨਾਨ ਤੋਂ ਉੱਤਰੀ ਇਜਰਾਈਲ ਵਿਚ ਲਗਭਗ 30 ਰਾਕੇਟ ਸੁੱਟੇ ਗਏ, ਜਿਨ੍ਹਾਂ ’ਚ ਜ਼ਿਆਦਾਤਰ ਨੂੰ ਰਸਤੇ ’ਚ ਹੀ ਮਾਰ ਸੁੱਟਿਆ ਗਿਆ। ਇਜ਼ਰਾਈਲ ਰੱਖਿਆ ਫੋਰਸ (ਆਈ. ਡੀ. ਐੱਫ਼.) ਨੇ ਦੱਸਿਆ ਕਿ ਉੱਤਰੀ ਇਜ਼ਰਾਈਲ ’ਚ ਲੇਬਨਾਨ ਤੋਂ ਇਕ ਰਾਕੇਟ ਹਮਲਾ ਕੀਤਾ ਗਿਆ ਅਤੇ ਕਈ ਰਾਕੇਟਸ ਨੂੰ ਇਜ਼ਰਾਈਲ ਦੀ ਆਇਰਨ ਡੋਮ ਮਿਸਾਈਲ ਰੱਖਿਆ ਪ੍ਰਣਾਲੀ ਵੱਲੋਂ ਮਾਰ ਸੁੱਟਿਆ ਗਿਆ। ਲੇਬਨਾਨੀ ਸ਼ੀਆ ਅੰਦੋਲਨ ਹਿਜਬੁੱਲ੍ਹਾ ਨੇ ਦੱਸਿਆ ਕਿ ਉਸ ਨੇ ਉੱਤਰੀ ਇਜ਼ਰਾਈਲ ਦੇ ਬੇਤ ਹਿਲੇਲ ਸ਼ਹਿਰ ਵੱਲ ਰਾਕੇਟ ਦਾਗੇ ਹਨ।ਆਈ. ਡੀ. ਐੱਫ਼. ਨੇ ਦੱਸਿਆ ਕਿ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਉਸ ਨੇ ਕਿਹਾ ਕਿ ਜਵਾਬੀ ਕਾਰਵਾਈ ’ਚ ਉਸ ਨੇ ਹਿਜਬੁੱਲਾ ਦੇ ਰਾਕੇਟ ਲਾਂਚਰ ’ਤੇ ਹਮਲੇ ਕੀਤੇ। ਇਸ ਤੋਂ ਇਲਾਵਾ ਦੱਖਣੀ ਲਿਬਨਾਨ ਦੇ ਮਰਜਾਯੋਨ ਇਲਾਕੇ ’ਚ ਹੋਰ ਅੱਤਵਾਦੀ ਬੁਨਿਆਦੀ ਢਾਂਚੇ ’ਤੇ ਹਮਲਾ ਕੀਤਾ ਗਿਆ।

Related posts

ਅਮਰੀਕਾ-ਰੂਸ ਸਬੰਧਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੀ ਕੋਸਿ਼ਸ਼ !

admin

ਮਰੀ ਹਾਦਸੇ ’ਤੇ ਗ਼ੈਰ-ਸੰਵੇਦਨਸ਼ੀਲ ਬਿਆਨ ਲਈ ਇਮਰਾਨ ਖ਼ਾਨ ਦੀ ਸਖ਼ਤ ਆਲੋਚਨਾ

Bunty

ਵੈਨੇਜ਼ੁਏਲਾ ‘ਚ 7.1 ਤੇ 7.5 ਤੀਬਰਤਾ ਦੇ ਆਏ ਭੂਚਾਲ : ਐਮਰਜੈਂਸੀ ਦਾ ਐਲਾਨ

admin