International

28 ਕਿਲੋਗ੍ਰਾਮ ਮੈਥੈਂਫੇਟਾਮਾਈਨ ਰੱਖਣ ਦੇ ਦੋਸ਼ ਚ ਡਰੱਗ ਡੀਲਰ ਨੂੰ ਸੁਣਾਈ ਸਜ਼ਾ-ਏ-ਮੌਤ

ਜਕਾਰਤਾ – ਇੰਡੋਨੇਸ਼ੀਆ ਦੀ ਮੇਡਾਨ ਜ਼ਿਲ੍ਹਾ ਅਦਾਲਤ ਨੇ 28 ਕਿਲੋਗ੍ਰਾਮ ਕ੍ਰਿਸਟਲ ਮੈਥੈਂਫੇਟਾਮਾਈਨ ਤੇ 14,431 ਐਕਸਟਸੀ ਗੋਲੀਆਂ ਰੱਖਣ ਦੇ ਦੋਸ਼ ਵਿੱਚ ਐੱਫਆਰਐੱਲ ਵਜੋਂ ਪਛਾਣੇ ਗਏ ਇੱਕ ਡਰੱਗ ਡੀਲਰ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨਿਊਜ਼ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਚੀਫ਼ ਜੱਜ ਲੇਨੀ ਮੇਗਾਵਾਟੀ ਨੈਪਿਤੁਪੁਲੂ ਨੇ ਕਿਹਾ ਕਿ ਮੌਤ ਦੀ ਸਜ਼ਾ ਸਰਕਾਰੀ ਵਕੀਲ ਦੀਆਂ ਮੰਗਾਂ ਅਤੇ ਨਾਰਕੋਟਿਕਸ ਕਾਨੂੰਨ ਦੇ ਅਨੁਸਾਰ ਸੀ। FRL ਨੂੰ 29 ਜਨਵਰੀ ਨੂੰ ਪੁਲਸ ਨੂੰ ਮੇਡਾਨ ‘ਚ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਬਾਰੇ ਸੂਹ ਮਿਲਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇੱਕ ਅੰਡਰਕਵਰ ਅਫਸਰ, ਇੱਕ ਖਰੀਦਦਾਰ ਦੇ ਰੂਪ ਵਿੱਚ, ਮੇਡਨ ‘ਚ ਜਾਲਾਨ ਫਲੈਮਬੋਯਾਨ ਰਾਇਆ ‘ਤੇ ਡੀਲਰ ਨਾਲ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ। ਐੱਫਆਰਐੱਲ ਨੂੰ ਲੈਣ-ਦੇਣ ਦੌਰਾਨ ਫੜਿਆ ਗਿਆ ਸੀ ਤੇ ਬਾਅਦ ਵਿੱਚ ਉਸਦੀ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਬਾਅਦ ਮੇਥ ਤੇ ਐਕਸਟਸੀ ਗੋਲੀਆਂ ਮਿਲੀਆਂ।

Related posts

ਸਿੰਗਾਪੁਰ ਏਅਰ ਸ਼ੋਅ ‘ਚ ਭਾਰਤ ਦੀ ਸਾਰੰਗ ਏਅਰੋਬੈਟਿਕ ਟੀਮ ਦਾ ਸ਼ਕਤੀਸ਼ਾਲੀ ਪ੍ਰਦਰਸ਼ਨ

admin

ਸਟਾਰਮਰ ਕੈਬਨਿਟ ਦੇ 46 ਫ਼ੀਸਦੀ ਮੈਂਬਰ ਮਿਡਲ ਕਲਾਸ ਪਰਿਵਾਰਾਂ ਤੋਂ 83 ਫ਼ੀਸਦੀ ਮੈਂਬਰਾਂ ਨੇ ਸਰਕਾਰੀ ਸਕੂਲਾਂ ਤੋਂ ਪੜ੍ਹਾਈ ਕੀਤੀ

Bunty

ਨੇਤਨਯਾਹੂ ਨੇ ਟਰੰਪ ਤੇ ਹਮਲੇ ਤੇ ਪ੍ਰਗਟਾਈ ਚਿੰਤਾ

Bunty