International

ਚੀਨ ਦੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਪਣਡੁੱਬੀ ਡੁੱਬੀ

ਵਾਸ਼ਿੰਗਟਨ – ਸੈਟੇਲਾਈਟ ਤਸਵੀਰਾਂ ਨੇ ਦਿਖਾਇਆ ਕਿ ਨਿਰਮਾਣ ਅਧੀਨ ਚੀਨ ਦੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ ਪਿਅਰ ਦੇ ਨੇੜੇ ਡੁੱਬ ਗਈ, ਇਹ ਜਾਣਕਾਰੀ ਅਮਰੀਕਾ ਦੇ ਇਕ ਸੀਨੀਅਰ ਰੱਖਿਆ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਆਪਣਾ ਨਾਂ ਖੁਫੀਆ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਚੀਨ ਦੀ ਪਹਿਲੀ ‘ਝੋਊ’ ਸ਼੍ਰੇਣੀ ਦੀ ਪਣਡੁੱਬੀ ਸ਼ਾਇਦ ਮਈ ਅਤੇ ਜੂਨ ਦੇ ਵਿਚਕਾਰ ਡੁੱਬ ਗਈ ਸੀ। ਉਨ੍ਹਾਂ ਕਿਹਾ ਕਿ ਕ੍ਰੇਨਾਂ ਦੀਆਂ ਕੁਝ ਸੈਟੇਲਾਈਟ ਤਸਵੀਰਾਂ ਪ੍ਰਾਪਤ ਹੋਈਆਂ ਹਨ, ਜੋ ਦਰਸਾਉਂਦੀਆਂ ਹਨ ਕਿ ਪਣਡੁੱਬੀ ਨੂੰ ਨਦੀ ਦੇ ਬੈੱਡ ਤੋਂ ਚੁੱਕਣ ਲਈ ਇਨ੍ਹਾਂ ਦੀ ਜ਼ਰੂਰਤ ਹੋ ਸਕਦੀ ਹੈ।ਚੀਨ ਕੌਮਾਂਤਰੀ ਵਪਾਰ ਲਈ ਮਹੱਤਵਪੂਰਨ ਦੱਖਣੀ ਚੀਨ ਸਾਗਰ ਦੇ ਲਗਭਗ ਪੂਰੇ ਖੇਤਰ ‘ਤੇ ਦਾਅਵਾ ਕਰਦਾ ਹੈ ਅਤੇ ਇਸ ਖੇਤਰ ‘ਚ ਆਪਣੀ ਫੌਜੀ ਮੌਜੂਦਗੀ ਨੂੰ ਲਗਾਤਾਰ ਵਧਾ ਰਿਹਾ ਹੈ। ਇਸ ਖੇਤਰ ‘ਤੇ ਬਰੂਨੇਈ, ਮਲੇਸ਼ੀਆ, ਫਿਲੀਪੀਨਜ਼, ਤਾਈਵਾਨ ਅਤੇ ਵੀਅਤਨਾਮ ਵਰਗੇ ਦੇਸ਼ ਵੀ ਦਾਅਵਾ ਕਰਦੇ ਹਨ। ਅਜਿਹੇ ‘ਚ ‘ਝੂ’ ਦਾ ਡੁੱਬਣਾ ਉਸ ਲਈ ਝਟਕਾ ਹੈ। ਚੀਨ ਤੇਜ਼ੀ ਨਾਲ ਆਪਣੇ ਸਮੁੰਦਰੀ ਬੇੜੇ ਦਾ ਵਿਸਥਾਰ ਕਰ ਰਿਹਾ ਹੈ ਅਤੇ ਅਮਰੀਕਾ ਚੀਨ ਦੇ ਵਧਦੇ ਪ੍ਰਭਾਵ ਨੂੰ ਭਵਿੱਖ ’ਚ ਆਪਣੀ ਮੁੱਖ ਸੁਰੱਖਿਆ ਚਿੰਤਾਵਾਂ ’ਚੋਂ ਇਕ ਮੰਨਦਾ ਹੈ।

Related posts

ਛੇ ਮਹੀਨੇ ਪੁਲਾੜ ‘ਚ ਬਿਤਾਉਣ ਤੋਂ ਬਾਅਦ ਧਰਤੀ ‘ਤੇ ਪਰਤਿਆ ਚੀਨੀ ਪੁਲਾੜ ਯਾਤਰੀ

Bunty

ਕਾਬੁਲ ਅੰਤਰਰਾਸ਼ਟਰੀ ਏਅਰਪੋਰਟ ਨੇੜੇ ਤਾਲਿਬਾਨ ਨੇ ਭੀੜ ‘ਤੇ ਚਲਾਈਆਂ ਗੋਲ਼ੀ, 7 ਅਫਗਾਨੀ ਨਾਗਰਿਕਾਂ ਦੀ ਮੌਤ

Bunty

ਸੰਯੁਕਤ ਰਾਸ਼ਟਰ ਨੇ ਹੜ੍ਹ ਪ੍ਰਭਾਵਿਤ ਬੰਗਲਾਦੇਸ਼ ਲਈ 134 ਮਿਲੀਅਨ ਡਾਲਰ ਦੀ ਮਾਨਵਤਾਵਾਦੀ ਅਪੀਲ ਕੀਤੀ ਸ਼ੁਰੂ

Bunty