India

ਲੇਹ ਚ ਬਣੇਗਾ ਵਿਸ਼ਵ ਦਾ ਪਹਿਲਾ ਹਾਈ ਐਲਟੀਟਿਊਡ ਪੈਰਾ ਸਪੋਰਟਸ ਸੈਂਟਰ

ਲੇਹ – ਵਿਸ਼ਵ ਦਾ ਪਹਿਲਾ ਹਾਈ ਐਲਟੀਟਿਊਡ ਪੈਰਾ ਸਪੋਰਟਸ ਸੈਂਟਰ ਲੱਦਾਖ ਦੇ ਲੇਹ ਵਿਚ ਬਣਾਇਆ ਜਾਵੇਗਾ, ਜਿਸ ਦਾ ਉਦੇਸ਼ ਖਿਡਾਰੀਆਂ ਵਿਚ ਲਾਸ ਏਂਜਲਸ 2028 ਪੈਰਾਲੰਪਿਕ ਤੋਂ ਪਹਿਲਾਂ ਹੁਨਰ ਅਤੇ ਆਤਮ ਵਿਸ਼ਵਾਸ ਪੈਦਾ ਕਰਨਾ ਹੈ। ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ, ਲੇਹ ਅਤੇ ਆਦਿਤਿਆ ਮਹਿਤਾ ਫਾਊਂਡੇਸ਼ਨ ਵਿਚਕਾਰ ਇਸ ਸਬੰਧ ਵਿੱਚ ਇੱਕ ਸਮਝੌਤਾ ਕੀਤਾ ਗਿਆ। ਕੌਂਸਲ ਦੇ ਮੁੱਖ ਕਾਰਜਕਾਰੀ ਕੌਂਸਲਰ ਐਡਵੋਕੇਟ ਤਾਸ਼ੀ ਗਾਇਲਸਨ ਨੇ ਕਿਹਾ, “ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਲੇਹ ਵਿੱਚ ਪੈਰਾ ਖੇਡਾਂ ਲਈ ਵਿਸ਼ਵ ਦਾ ਪਹਿਲਾ ਉੱਚਾਈ ਕੇਂਦਰ ਬਣਾਇਆ ਜਾ ਰਿਹਾ ਹੈ। ਭਾਰਤੀ ਪੈਰਾ ਐਥਲੀਟਾਂ ਨੇ 2024 ਪੈਰਿਸ ਪੈਰਾਲੰਪਿਕਸ ਵਿੱਚ 29 ਤਗਮੇ ਜਿੱਤੇ ਜੋ ਸਾਡੇ ਦੇਸ਼ ਵਿੱਚ ਮੌਜੂਦ ਪ੍ਰਤਿਭਾ ਦਾ ਪ੍ਰਮਾਣ ਹੈ।” ਕੇਂਦਰ ਵਿੱਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਲਾਈਂਡ ਫੁੱਟਬਾਲ, ਬੋਕੀਆ, ਕੈਨੋਇੰਗ, ਸਾਈਕਲਿੰਗ, ਘੋੜ ਸਵਾਰੀ, ਗੋਲਬਾਲ, ਜੂਡੋ, ਪਾਵਰਲਿਫਟਿੰਗ, ਸੇਲਿੰਗ, ਸ਼ੂਟਿੰਗ, ਵਾਲੀਬਾਲ, ਤੈਰਾਕੀ, ਟੇਬਲ ਟੈਨਿਸ, ਤਾਈਕਵਾਂਡੋ, ਟ੍ਰਾਈਥਲੋਨ, ਵ੍ਹੀਲਚੇਅਰ। ਬਾਸਕਟਬਾਲ, ਵ੍ਹੀਲਚੇਅਰ ਫੈਂਸਿੰਗ, ਵ੍ਹੀਲਚੇਅਰ ਰਗਬੀ, ਵ੍ਹੀਲਚੇਅਰ ਟੈਨਿਸ ਦਾ ਅਭਿਆਸ ਕੀਤਾ ਜਾ ਸਕਦਾ ਹੈ।

Related posts

ਮਰਦਮਸ਼ੁਮਾਰੀ 2027 ਲਈ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਕੀਤਾ ਜਾਰੀ !

admin

ਉੱਤਰ ਭਾਰਤ ਦੇ ਜ਼ਿਆਦਾਤਰ ਸੂਬੇ ਭਿਆਨਕ ਲੂ ਦੀ ਲਪੇਟ ’ਚ

Bunty

ਦੇਸ਼ ਭਰ ‘ਚ ਖੁੱਲ੍ਹਣਗੇ PM Shree School

Bunty