Health & FitnessBreaking NewsLatest News

ਵਰਲਡ ਰਿਕਾਰਡ ਬਣਾਉਣਾ ਚਾਹੁੰਦੀ ਹੈ 246 ਕਿਲੋ ਦੀ ਬੌਬੀ

ਨਿਊਯਾਰਕ – ਅਮਰੀਕਾ ਦੇ ਪੈਨਸਿਲਵੇਨੀਆ ਦੀ 46 ਸਾਲਾ ਬੌਬੀ ਮੋਟਾਪੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਕਿ ਹੁਣ ਉਹ ਆਪਣਾ ਭਾਰ 246 ਕਿਲੋ ਤੋਂ ਹੋਰ ਜਿਆਦਾ ਵਧਾਉਣਾ ਚਾਹੁੰਦੀ ਹੈ। ਉਹ ਦੁਨੀਆ ਦੀ ਸਭ ਤੋਂ ਮੋਟੀ ਔਰਤ ਬਣ ਕੇ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦੀ ਹੈ। ਉਸਦੀ ਕਮਰ 95 ਇੰਚ ਹੈ, ਜਿਸਨੂੰ ਉਹ 99 ਇੰਚ ਬਣਾਉਣਾ ਚਾਹੁੰਦੀ ਹੈ। ਡਾਕਟਰਾਂ ਦੀ ਇੱਕ ਟੀਮ ਨੇ ਬੌਬੀ ਨੂੰ ਖਾਣ-ਪੀਣ ਤੋਂ ਸੰਜਮ ਵਰਤਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਦਾ ਭਾਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਪਰ ਬੌਬੀ ਇਸ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਕਹਿੰਦੀ ਹੈ ਕਿ ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਡਾਕਟਰਾਂ ਦੇ ਅਨੁਸਾਰ ਬੌਬੀ ਦੀ ਖੁਰਾਕ ਵਿੱਚ ਕਾਰਬਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਉਹ ਬਹੁਤ ਸਾਰਾ ਜੰਕ ਫੂਡ ਖਾਂਦੀ ਹੈ। ਬੌਬੀ ਦਾ ਕਹਿਣਾ ਹੈ ਕਿ ‘ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਮੇਰੇ ਲੱਖਾਂ ਪ੍ਰਸ਼ੰਸਕ ਹਨ। ਮੇਰਾ ਮੋਟਾਪਾ ਮੇਰੀ ਪਛਾਣ ਹੈ ਅਤੇ ਮੈਂ ਕਿਸੇ ਵੀ ਹਾਲਤ ਵਿੱਚ ਇਸ ਤਰ੍ਹਾਂ ਬਣਿਆ ਰਹਿਣਾ ਚਾਹੁੰਦੀ ਹਾਂ ਅਤੇ ਮੈਨੂੰ ਬਦਲਾਅ ਪਸੰਦ ਨਹੀਂ ਹੈ।

Related posts

ਪੂਰੇ ਵਿਕਟੋਰੀਆ ਵਿੱਚ ਐਂਬੂਲੈਂਸ ਸੇਵਾਵਾਂ ਲਈ ਰੈੱਡ ਐਸਕਲੇਸ਼ਨ ਦਾ ਐਲਾਨ

admin

ਡੇਂਗੂ ਦੀ ਰੋਕਥਾਮ ਤੇ ਉਪਾਵਾਂ ਬਾਰੇ ਆਮ ਲੋਕਾਂ ਨੂੰ ਜਾਗ੍ਰਿਤ ਕੀਤਾ

admin

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin