ਨਵੀਂ ਦਿੱਲੀ: ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਇੰਡੀਅਨ ਕ੍ਰਿਕੇਟ ਟੀਮ ਦੇ ਸਟਾਰ ਪਲੇਅਰਜ਼ ਵਿੱਚੋਂ ਇੱਕ ਹਨ। ਵਿਰਾਟ ਆਪਣੇ ਖੇਡ ਤੋਂ ਇਲਾਵਾ ਨਿੱਜੀ ਜ਼ਿੰਦਗੀ ਨੂੰ ਲੈ ਕਿ ਵੀ ਅਕਸਰ ਚਰਚਾ ਵਿੱਚ ਰਹਿੰਦੇ ਹਨ।
ਵਿਰਾਟ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸੋਸ਼ਲ ਮੀਡੀਆ ਤੇ ਵੀ ਕਾਫੀ ਸਰਗਰਮ ਰਹਿੰਦੇ ਹਨ।ਹਾਲਾਂਕਿ ਵਿਰਾਟ ਤੇ ਅਨੁਸ਼ਕ ਬਾਰੇ ਬਹੁਤ ਸਾਰੀਆਂ ਗੱਲਾਂ ਐਸੀਆਂ ਹਨ ਜੋ ਸ਼ਾਇਦ ਹੀ ਆਮ ਲੋਕਾਂ ਨੂੰ ਪਤਾ ਹੋਣ।
ਵਿਰਾਟ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਦਸੰਬਰ 2017 ਵਿੱਚ ਹੋਇਆ ਸੀ। ਇਸ ਸਟਾਰ ਜੋੜੇ ਨੇ ਆਪਣੀ ਵਿਆਹ ਦੀਆਂ ਖਬਰਾਂ ਨੂੰ ਗੁਪਤ ਰੱਖਿਆ ਸੀ। ਇੱਕ ਇੰਨਟਰਵਿਊ ਦੌਰਾਨ ਵਿਰਾਟ ਨੇ ਦੱਸਿਆ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਅਨੁਸ਼ਕਾਂ ਨੇ ਆਪ ਹੀ ਕੀਤੀਆਂ ਸਨ ਤੇ ਉਨ੍ਹਾਂ ਇਸ ਖ਼ਬਰ ਨੂੰ ਬੇਹੱਦ ਗੁਪਤ ਰੱਖਿਆ ਸੀ।
ਉਨ੍ਹਾਂ ਦੱਸਿਆ ਕਿ ਵਿਆਹ ਦੀ ਖ਼ਬਰ ਨੂੰ ਇੰਨਾ ਗੁਪਤ ਰੱਖਿਆ ਗਿਆ ਸੀ ਕਿ ਉਨ੍ਹਾਂ ਹੋਟਲ ਦੀ ਬੁਕਿੰਗ ਕਰਨ ਲਈ ਵੀ ਫਰਜ਼ੀ ਨਾਂ ਦਾ ਇਸਤਮਾਲ ਕੀਤਾ ਸੀ। ਜਆਲੀ ਨਾਂ ਵਰਤ ਕਿ ਵਿਰਾਟ ਤੇ ਅਨੁਸ਼ਕ ਨੇ ਆਪਣੇ ਵਿਆਹ ਲਈ ਹੋਟਲ ਦੀ ਬੁਕਿੰਗ ਕਰਵਾਈ ਤੇ ਸਿਰਫ ਕਰੀਬ ਰਿਸ਼ਤੇਦਾਰਾਂ ਨੂੰ ਹੀ ਵਿਆਹ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ।