Punjab

ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਕੀਤੀ ਪੁਰਜੋਰ ਮੰਗ ਕਾਰਨ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਹੋਣਗੀਆਂ- ਮੀਤ ਹੇਅਰ

ਚੰਡੀਗੜ – ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਵੱਲੋਂ ਸਕੂਲਾਂ ਅੰਦਰ ਗਰਮੀਆਂ ਦੀਆਂ ਛੁੱਟੀਆਂ ਪਿਛਲੇ ਸਾਲਾਂ ਵਾਂਗ ਹੀ ਕਰਨ ਦੀ ਕੀਤੀ ਪੁਰਜੋਰ ਮੰਗ ਦੇ ਚੱਲਦਿਆਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਦਿਸਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਆਪਣੇ ਫੈਸਲੇ ਉੱਤੇ ਪੁਨਰ ਵਿਚਾਰ ਕਰਦਿਆਂ 15 ਮਈ ਤੋਂ 31 ਮਈ 2022 ਤੱਕ ਸੂਬੇ ਦੇ ਸਮੂਹ ਸਰਕਾਰੀ, ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿੱਚ ਆਫਲਾਈਨ ਮੋਡ ਵਿੱਚ ਕਲਾਸਾਂ ਲੱਗਣਗੀਆਂ ਜਦੋਂਕਿ ਗਰਮੀਆਂ ਦਾ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਕਾਰਨ 2 ਸਾਲ ਸਕੂਲਾਂ ਅੰਦਰ ਆਫਲਾਈਨ ਕਲਾਸਾਂ ਨਾ ਲੱਗਣ ਕਾਰਨ ਹੋਏ ਪੜਾਈ ਦੇ ਨੁਕਸਾਨ ਹੋਣ ਕਾਰਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਵਾਂਗ ਹੀ ਕਰੇ ਅਤੇ ਆਨਲਾਈਨ ਕਲਾਸਾਂ ਤੋਂ ਗੁਰੇਜ ਕਰੇ। 15 ਮਈ ਤੋਂ 31 ਮਈ 2022 ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ 7 ਵਜੇ ਤੋਂ 11 ਵਜੇ ਅਤੇ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7 ਵਜੇ ਤੋਂ 12.30 ਵਜੇ ਤੱਕ ਰਹੇਗਾ।

ਸ੍ਰੀ ਮੀਤ ਹੇਅਰ ਨੇ ਅੱਗੇ ਦੱਸਿਆ ਕਿ ਉਨਾਂ ਵੱਲੋਂ ਰੋਜਾਨਾ ਕੀਤੇ ਜਾ ਰਹੇ ਸਕੂਲੀ ਦੌਰਿਆਂ ਮੌਕੇ ਵੀ ਅਧਿਆਪਕਾਂ ਵੱਲੋਂ ਫੀਡਬੈਕ ਦਿੱਤੀ ਗਈ ਕਿ 31 ਮਈ ਤੱਕ ਸਕੂਲਾਂ ਵਿੱਚ ਇਸੇ ਤਰਾਂ ਪੜਾਈ ਚੱਲਦੀ ਰਹੇ। ਉਨਾਂ ਕਿਹਾ ਕਿ ਸਾਰਿਆਂ ਪਾਸਿਆਂ ਤੋਂ ਕੀਤੀ ਜਾ ਰਹੀ ਮੰਗ ਦੇ ਚੱਲਦਿਆਂ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਤੋਂ 30 ਜੂਨ ਤੱਕ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀ ਇਹੋ ਕੋਸ਼ਿਸ਼ ਹੈ ਕਿ ਲੋਕਾਂ ਦੀ ਰਾਏ ਅਨੁਸਾਰ ਹੀ ਫੈਸਲੇ ਕੀਤੇ ਹਨ।

Related posts

ਪਰਦੇਸ ਵਿੱਚ ਪੰਜਾਬੀਅਤ: ਵਿਰਾਸਤ ਵੀ, ਜ਼ਿੰਮੇਵਾਰੀ ਵੀ !

admin

ਬੀਕੇਯੂ ਡਕੌਂਦਾ ਵੱਲੋਂ ਸਾਉਣੀ ਫ਼ਸਲ ਫੰਡ ਮੁਹਿੰਮ ਸ਼ੁਰੂ: ਨਾਨਕ ਸਿੰਘ ਅਮਲਾ ਸਿੰਘ ਵਾਲਾ 

admin

ਪੰਜਾਬ ਪੁਲਿਸ ਨੇ ਸੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਕਤਲ ਕਾਂਡ ਦੇ ਮੁੱਖ ਮੁਲਜਮ ਨੂੰ ਦੋ ਸਾਥੀਆਂ ਸਮੇਤ ਕੀਤਾ ਗਿ੍ਰਫਤਾਰ

Bunty