Breaking NewsIndiaLatest News

ਵਿਦੇਸ਼ ਮੰਤਰੀ ਨੇ ਦੁਸ਼ਾਂਬੇ ‘ਚ ਚੀਨ ਤੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਦੁਸ਼ਾਂਬੇ ਵਿਚ ਐੱਸ. ਸੀ. ਓ. ਦੀ ਬੈਠਕ ਤੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੂਰਬੀ ਲੱਦਾਖ ਵਿਚ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵਿਚ ਤਰੱਕੀ ਸ਼ਾਂਤੀ ਬਹਾਲੀ ਲਈ ਜ਼ਰੂਰੀ ਹੈ। ਜੈਸ਼ੰਕਰ ਅਤੇ ਵਾਂਗ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ ਵਿਚ ਹਿੱਸਾ ਲੈਣ ਲਈ ਦੁਸ਼ਾਂਬੇ ਵਿਚ ਹਨ।

ਜੈਸ਼ੰਕਰ ਨੇ ਟਵੀਟ ਕੀਤਾ, ਚੀਨ ਦੇ ਵਿਦੇਸ਼ ਮੰਤਰੀ ਨਾਲ ਦੁਸ਼ਾਂਬੇ ਵਿਚ ਐੱਸ. ਸੀ. ਓ. ਦੀ ਬੈਠਕ ਤੋਂ ਪਹਿਲਾਂ ਮੁਲਾਕਾਤ ਹੋਈ। ਆਪਣੇ ਸਰਹੱਦੀ ਖੇਤਰਾਂ ਤੋਂ ਸੈਨਿਕਾਂ ਦੀ ਵਾਪਸੀ ‘ਤੇ ਚਰਚਾ ਕੀਤੀ ਅਤੇ ਇਹ ਰੇਖਾਂਕਿਤ ਕੀਤਾ ਕਿ ਸ਼ਾਂਤੀ ਬਹਾਲੀ ਲਈ ਇਹ ਬੇਹੱਦ ਜ਼ਰੂਰੀ ਹੈ ਅਤੇ ਇਹ ਦੋਪੱਖੀ ਸਬੰਧਾਂ ਵਿੱਚ ਤਰੱਕੀ ਦਾ ਆਧਾਰ ਹੈ ।

ਬੈਠਕ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਪੱਖਾਂ ਨੇ ਸੰਸਾਰਕ ਘਟਨਾਕ੍ਰਮ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਸਮਝਿਆ ਜਾਂਦਾ ਹੈ ਕਿ ਅਫਗਾਨਿਸਤਾਨ ਦੇ ਘਟਨਾਕ੍ਰਮ ‘ਤੇ ਵੀ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਰਗਿਸਤਾਨ ਦੇ ਵਿਦੇਸ਼ ਮੰਤਰੀ ਰੁਸਲਾਨ ਕਜ਼ਾਕਬਾਏਸ ਨਾਲ ਵੀ ਮੁਲਾਕਾਤ ਕੀਤੀ।

Related posts

ਰਾਏਪੁਰ ਰੇਲਵੇ ਸਟੇਸ਼ਨ ‘ਤੇ ਟ੍ਰੇਨ ‘ਚ ਵਿਸਫੋਟ

Bunty

ਚੰਬਾ ਦੇ ਸਲੂਣੀ ‘ਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ, ਕਮਰੇ ‘ਚ ਸੌਂ ਰਿਹਾ ਨੌਜਵਾਨ ਮਲਬੇ ਹੇਠ ਦੱਬਿਆ

Bunty

ਇਸਰੋ ਨੇ ਮੁੜ ਰਚਿਆ ਇਤਿਹਾਸ ਆਦਿਤਿਆ-ਐਲ1 ਸੂਰਜ ਦੇ ਨੇੜੇ ਪੁੱਜਾ

Bunty