India

ਵਿਰੋਧੀ ਧਿਰਾਂ ਨੂੰ ਮੌਨਸੂਨ ਸੈਸ਼ਨ ਦੌਰਾਨ ਸਰਕਾਰ ਵਿਰੁੱਧ ਮਿਲ ਗਿਆ ਵੱਡਾ ਮੁੱਦਾ !

ਪੇਪਰ ਲੀਕ, ਐਗਜ਼ਾਮ ਸਕੈਮਜ਼ ਅਤੇ ਬੇਰੁਜ਼ਗਾਰੀ ਵਰਗੇ ਗੰਭੀਰ ਮੁੱਦਿਆਂ 'ਤੇ ਸੜਕਾਂ 'ਤੇ ਉੱਤਰੇ ਵਿਦਿਆਰਥੀ।

ਰਾਜਧਾਨੀ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ ਦੇ ਬੈਨਰ ਹੇਠ ਨੌਜਵਾਨਾਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੱਢੇ ਗਏ ਸੰਸਦ ਮਾਰਚ ਨੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ। ਪੇਪਰ ਲੀਕ, ਐਗਜ਼ਾਮ ਸਕੈਮਜ਼ ਅਤੇ ਬੇਰੁਜ਼ਗਾਰੀ ਵਰਗੇ ਗੰਭੀਰ ਮੁੱਦਿਆਂ ‘ਤੇ ਸੜਕਾਂ ‘ਤੇ ਉੱਤਰੇ ਵਿਦਿਆਰਥੀਆਂ ਦੇ ਇਸ ਪ੍ਰੋਟੈਸਟ ਨੇ ਅਪੋਜ਼ੀਸ਼ਨ ਯਾਨੀ ਵਿਰੋਧੀ ਧਿਰ ਦੀ ਸਿਆਸੀ ਰਣਨੀਤੀ ਨੂੰ ਬਹੁਤ ਮਜ਼ਬੂਤ ਕਰ ਦਿੱਤਾ ਹੈ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਹੰਗਰ ਸਟ੍ਰਾਈਕ ਅਤੇ ਪ੍ਰਦਰਸ਼ਨਕਾਰੀਆਂ ‘ਤੇ ਹੋਏ ਕਥਿਤ ਪੁਲਿਸ ਐਕਸ਼ਨ ਨੇ ਵਿਰੋਧੀ ਧਿਰਾਂ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਸਰਕਾਰ ਨੂੰ ਘੇਰਨ ਦੇ ਲਈ ਇੱਕ ਵੱਡਾ ਹਥਿਆਰ ਦੇ ਦਿੱਤਾ ਅਤੇ ਵਿਰੋਧੀ ਧਿਰ ਪੂਰੀ ਤਰ੍ਹਾਂ ਜੋਸ਼ ਦੇ ਵਿੱਚ ਆ ਗਈ ਹੈ।

ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸਦਨ ਅੰਦਰ ਮੁੱਦਾ ਉਠਾਉਂਦਿਆਂ ਸਰਕਾਰ ‘ਤੇ ਦੇਸ਼ ਦੇ ਯੂਥ ਦੀ ਆਵਾਜ਼ ਦਬਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਇਸੇ ਦੌਰਾਨ ਸਮਾਜਵਾਦੀ ਪਾਰਟੀ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਖੁੱਲ੍ਹ ਕੇ ਸਪੋਰਟ ਕੀਤਾ ਹੈ। ਐੱਸ਼ਪੀæ ਦੀ ਸੀਨੀਅਰ ਲੀਡਰ ਡਿੰਪਲ ਯਾਦਵ ਦੀ ਅਗਵਾਈ ਹੇਠ ਕਈ ਸੰਸਦ ਮੈਂਬਰਾਂ ਨੇ ਸੰਸਦ ਭਵਨ ਤੋਂ ਜੰਤਰ-ਮੰਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਜਿੱਥੇ ਉਨ੍ਹਾਂ ਨੇ “ਨੀਟ ਹੈ ਜਾਂ ਧੋਖਾ ਹੈ” ਦੇ ਪੋਸਟਰ ਹੱਥਾਂ ਵਿੱਚ ਫੜੇ ਹੋਏ ਸਨ। ਪੁਲਿਸ ਵੱਲੋਂ ਡਿੰਪਲ ਯਾਦਵ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਇਸ ਕਾਰਵਾਈ ਨੂੰ ਗੈਰ-ਜਮਹੂਰੀ ਦੱਸਦਿਆਂ ਨੀਟ ਦੇ ਉਮੀਦਵਾਰਾਂ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਇਹ ਇਸ਼ੂ ਹੁਣ ਸਿਰਫ਼ ਇੱਕ ਇਮਤਿਹਾਨ ਤੱਕ ਸੀਮਤ ਨਹੀਂ ਰਿਹਾ, ਸਗੋਂ ਪੂਰੇ ਐਜੂਕੇਸ਼ਨ ਸਿਸਟਮ ਅਤੇ ਵਿਦਿਆਰਥੀਆਂ ਦੇ ਫਿਊਚਰ ਨਾਲ ਜੁੜ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸੰਸਦ ਭਵਨ ਦੇਸ਼ ਦੇ ਬੱਚਿਆਂ ਦਾ ਹੈ ਅਤੇ ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਉੱਥੇ ਹੀ ਕੇæਸੀæ ਵੇਣੂਗੋਪਾਲ ਨੇ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਦੀਆਂ ਮੁੱਖ ਮੰਗਾਂ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਅਤੇ ਪ੍ਰੀਖਿਆ ਪ੍ਰਣਾਲੀ ‘ਤੇ ਸੰਸਦ ਅੰਦਰ ਖੁੱਲ੍ਹੀ ਡਿਬੇਟ ਸ਼ਾਮਲ ਹੈ, ਜਿਸ ਨੂੰ ਲੈ ਕੇ ਅੱਜ ਮੰਗਲਵਾਰ 21 ਜੁਲਾਈ ਨੂੰ ਵੀ ਸਦਨ ਵਿੱਚ ਭਾਰੀ ਹੰਗਾਮੇ ਹੋਣ ਦੀਆਂ ਸੰਭਾਵਨਾਵਾਂ ਹਨ।

Related posts

ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਟਰੈਕਟਰ ਮਾਰਚ ਹੋਵੇਗਾ !

admin

ਜੇ ਪਾਕਿਸਤਾਨ ਉਲੰਘਣਾ ਕਰਦਾ ਹੈ ਤਾਂ ਹੋ ਸਕਦੀ ਹੈ ਸਰਜੀਕਲ ਸਟਰਾਈਕ : ਗ੍ਰਹਿ ਮੰਤਰੀ

Bunty

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਭਲਕੇ, ਪ੍ਰਚਾਰ ’ਚ ਹਾਵੀ ਰਹੇ ਕਈ ਮੁੱਦੇ

Bunty