ਨਵੀਂ ਦਿੱਲੀ – ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਘੱਟ ਹੁੰਦੇ ਮਾਮਲਿਆਂ ਦੇ ’ਚ ਸਕੂਲ-ਕਾਲਜ ਤੇ ਹੋਰ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦੀ ਤਿਆਰੀ ਹੈ। ਸੋਮਵਾਰ ਨੂੰ ਡੀਡੀਐੱਮਏ ਦੁਆਰਾ ਸਾਰੀਆਂ ਗਾਈਡ ਲਾਈਨਜ਼ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਮੁਤਾਬਕ 8ਵੀਂ ਤਕ ਦੇ ਸਕੂਲਾਂ ਨੂੰ ਦਿੱਲੀ ’ਚ ਬੰਦ ਹੀ ਰੱਖਿਆ ਜਾਵੇਗਾ।
ਡੀਡੀਐੱਮਏ ਦੇ ਹੁਕਮਾਂ ਅਨੁਸਾਰ, 9ਵੀਂ ਕਲਾਸ ਤੋਂ ਉੱਪਰ ਦੇ ਸਾਰੇ ਸਕੂਲ, ਕਾਲਜ, ਟਰੇਨਿੰਗ ਸੈਂਟਰ, ਲਾਇਬ੍ਰੇਰੀ ਨੂੰ 50 ਫ਼ੀਸਦੀ ਦੀ ਸਮਰੱਥਾ ਨਾਲ ਖੁੱਲ੍ਹਿਆ ਜਾਵੇਗਾ। ਹੁਕਮ ’ਚ ਕਿਹਾ ਗਿਆ ਹੈ ਕਿ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਕੋਰੋਨਾ ਦੀ ਗਾਈਡ ਲਾਈਨਜ਼ ਦਾ ਪਾਲਨ ਕਰਦੇ ਹੋਏ ਵਿਦਿਆਰਥੀਆਂ ਨੂੰ ਬੁਲਾਉਣਾ ਚਾਹੀਦਾ ਹੈ। ਇਸ ਐੱਸਓਪੀ ’ਚ ਸਕੂਲ, ਕਾਲਜ, ਸਿੱਖਿਆ /ਕੋਚਿੰਗ ਸੰਸਥਾ, Skill development ਤੇ Training institute ਆਦਿ ਲਈ ਖੁੱਲ੍ਹੇ ਜਾਣ ਦੇ ਦੌਰਾਨ ਅਪਨਾਏ ਜਾਣ ਵਾਲੇ ਵੱਖ-ਵੱਖ ਇਹਤਿਆਤੀ ਦੀਆਂ ਵੱਖ-ਵੱਖ ਗਾਈਡ ਲਾਈਨਜ਼ ਵੀ ਜਾਰੀ ਕੀਤੀਆਂ ਗਈਆਂ ਹਨ। ਨਾਲ ਹੀ ਸਰਕਾਰ ਦੁਆਰਾ ਸਮੇਂ-ਸਮੇਂ ’ਤੇ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਦੀ ਗੱਲ ਕਹੀ ਗਈ ਹੈ।