NewsBreaking NewsLatest NewsSport

ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣੇ ਰੋਨਾਲਡੋ

ਨਵੀਂ ਦਿੱਲੀ – ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਸਭ ਨੂੰ ਪਛਾੜਦੇ ਹੋਏ ਵਿਸ਼ਵ ਰਿਕਾਰਡ ਸਥਾਪਤ ਕਰ ਦਿੱਤਾ ਹੈ। 12 ਸਾਲ ਬਾਅਦ ਆਪਣੇ ਪੁਰਾਣੇ ਕਲੱਬ ਮਾਨਚੈਸਟਰ ਯੂਨਾਈਟਿਡ ਲਈ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਰੋਨਾਲਡੋ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਮੈਚ ਵਿਚ ਨਜ਼ਰ ਆਏ। ਆਇਰਲੈਂਡ ਖ਼ਿਲਾਫ਼ ਰੋਨਾਲਡੋ ਨੇ ਆਖ਼ਰੀ ਸਮੇਂ ਵਿਚ ਦੋ ਗੋਲ ਕਰ ਕੇ ਟੀਮ ਨੂੰ 2-1 ਨਾਲ ਜਿਤਾਇਆ। ਇਸ ਨਾਲ ਰੋਨਾਲਡੋ ਹੁਣ 180 ਮੈਚਾਂ ਵਿਚ 111 ਅੰਤਰਰਾਸ਼ਟਰੀ ਗੋਲ ਕਰ ਚੁੱਕੇ ਹਨ। ਉਹ ਹੁਣ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਈਰਾਨ ਦੇ ਅਲੀ ਦੇਈ (109 ਗੋਲ, 149 ਮੈਚ) ਨੂੰ ਪਛਾੜਿਆ।

Related posts

ਕਾਕਾ ਸਿੰਘ ਉੱਭਾ ਨੇ ਪਿਉ-ਪੁੱਤਰ ਦੀ ਜੋੜੀ ਪੈਦਲ ਚਾਲ ‘ਚ ਮੈਡਲ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin