Punjab

”ਸਰਕਾਰ ਦਾ ਹਿੱਸਾ ਬਣੋ” ਰੈਲੀ ‘ਚ ਬਸਪਾ ਅਕਾਲੀ ਵਰਕਰਾਂ ਦਾ ਹੋਇਆ ਇਕੱਠ

ਡੇਰਾਬੱਸੀ – ਪੰਜਾਬ ਸੂਬੇ ‘ਤੇ ਰਾਜ ਕਰਨ ਲਈ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ ਅਤੇ ਗਰੀਬਾਂ ਦੇ ਖ਼ੂਨ-ਪਸੀਨੇ ਦੀ ਕਮਾਈ ‘ਤੇ ਰੱਜ ਕੇ ਮੌਜਾਂ ਲੁੱਟੀਆਂ ਹਨ। ਪੰਜਾਬ ਨੂੰ ਸਭ ਤੋਂ ਵੱਧ ਸੰਤਾਪ ਭੋਗਣਾ ਪਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨਜਸਵੀਰ ਸਿੰਘ ਗੜ੍ਹੀ ਨੇ ਰਾਮਲੀਲ੍ਹਾ ਮੈਦਾਨ ਡੇਰਾਬੱਸੀ ਵਿਖੇ ਬਸਪਾ ਤੇ ਸ਼ੋ੍ਮਣੀ ਅਕਾਲੀ ਦਲ ਦੀ ਅਗਵਾਈ ਹੇਠ ਆਯੋਜਿਤ ‘ਸਰਕਾਰ ਦਾ ਹਿੱਸਾ ਬਣੋ’ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਰੈਲੀ ਦੇ ਵਿਸ਼ਾਲ ਇਕੱਠ ਤੋਂ ਗਦਗਦ ਹੁੰਦਿਆਂ ਕਿਹਾ ਕਿ ਪੰਜਾਬ ‘ਚ ਅਗਲੀ ਸਰਕਾਰ ਸਿਰਫ਼ ਤੇ ਸਿਰਫ਼ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹੀ ਬਣੇਗੀ।ਉਨ੍ਹਾਂ ਕਿਹਾ 1947 ਨੇ ਸਿਰਫ਼ ਪੰਜਾਬ ਨੂੰ ਵੰਡਿਆ ਸੀ ਇਸ ਵੰਡ ਸਮੇਂ 20 ਲੱਖ ਪੰਜਾਬੀਆਂ ਦੀ ਕਤਲੋਗਾਰਤ ਕੀਤੀ ਗਈ। 1984 ਤੋਂ 1994 ਤਕ ਦੇ ਕਾਲੇ ਦੌਰ ‘ਚ ਨੌਜਵਾਨਾਂ ਦੀਆਂ ਜਾਨਾਂ ਗਈਆਂ, ਬਜ਼ੁਰਗ ਮਾਰੇ ਗਏ ਧੀਆਂ ਭੈਣਾਂ ਦੀ ਬੇਹੁਰਮਤੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਪੰਜਾਬ ਦੇ ਭਲੇ ਲਈ ਅੱਜ ਸ਼ੋ੍ਮਣੀ ਅਕਾਲੀ ਬਸਪਾ ਗਠਜੋੜ ਨੂੰ ਜਿਤਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਲੋਕਾਂ ਨੂੰ ਵਿਧਾਇਕ ਸ਼ਰਮਾ ਨੂੰ ਇਕ ਵਾਰ ਫਿਰ ਵੱਧ ਤੋਂ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਹਲਕਾ ਡੇਰਬੱਸੀ ਤੋਂ ਵਿਧਾਇਕ ਐੱਨਕੇ ਸ਼ਰਮਾ ਨੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਜੀ ਆਇਆ ਕਿਹਾ। ਉੁਨਾਂ੍ਹ ਹਲਕੇ ਬਾਰੇ ਗੱਲ ਕਰਦਿਆਂ ਕਿਹਾ ਹਲਕਾ ਡੇਰਾਬੱਸੀ ਦਾ ਵਿਕਾਸ ਜੇ ਹੋਇਆ ਤਾਂ ਸਿਰਫ਼ ਸ਼ੋ੍ਮਣੀ ਅਕਾਲੀ ਦਲ ਦੇ ਰਾਜ ‘ਚ ਹੀ ਹੋਇਆ ਹੈ। ਉਨਾਂ੍ਹ ਕਿਹਾ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਜਿਹੜੇ ਵਾਅਦੇ ਉਨਾਂ੍ਹ ਲੋਕਾਂ ਨਾਲ ਕੀਤੇ ਉਹ ਪੂਰੀ ਇਮਾਨਦਾਰੀ ਨਾਲ ਪੂਰੇ ਵੀ ਕੀਤੇ। ਉਨ੍ਹਾਂ ਕਿਹਾ ਡੇਰਾਬੱਸੀ ਤਹਿਸੀਲ ਅਤੇ ਜ਼ੀਰਕਪੁਰ ਸਬ ਤਹਿਸੀਲ ਬਾਦਲ ਸਰਕਾਰ ਸਮੇਂ ਹੀ ਬਣੀ। ਲੋੜ ਅਨੁਸਾਰ ਥਾਂ-ਥਾਂ ਓਵਰ ਬਰਿੱਜ ਬਣਾਏ, 55 ਸੁਵਿਧਾ ਕੇਂਦਰ ਬਣੇ, 10 ਹਜ਼ਾਰ ਪਖਾਨੇ ਬਣਾਏ, 22 ਸਕੂਲਾਂ ਨੂੰ ਅਪਗੇ੍ਡ ਕੀਤਾ ਗਏ। 47 ਹਜ਼ਾਰ ਨੀਲੇ ਕਾਰਡ ਅਤੇ 10 ਹਜ਼ਾਰ ਲੇਬਰ ਕਾਰਡ ਬਣਾਏ, ਸਗਨ ਸਕੀਮ, ਪੈਨਸਨ ਸਕੀਮ, ਸਕਾਲਰਸ਼ਿਪ ਸਕੀਮ, ਸਾਈਕਲ ਸਕੀਮ ਬਿਜਲੀ ਬਿਲ ਮੁਆਫ ਸਮੇਤ ਹੋਰ ਬਹੁਤ ਸਾਰੀਆਂ ਸਕੀਮਾਂ ਸ਼ੋ੍ਮਣੀ ਅਕਾਲੀ ਦਲ ਦੇ ਰਾਜ ‘ਚ ਹੀ ਲਾਗੂ ਹੋਈਆਂ ਜਿਨਾਂ੍ਹ ਚਲਾਉਣ ‘ਚ ਸਰਕਾਰ ਪੂਰੀ ਤਰਾਂ੍ਹ ਫੇਲ੍ਹ ਸਾਬਤ ਹੋਈ ਹੈ। ਉਨਾਂ੍ਹ ਲੋਕਾਂ ਨੂੰ ਭਰੋਸਾ ਦਿਵਾਇਆ ਸ਼ੋ੍ਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਨ ‘ਤੇ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਹਲਕੇ ‘ਚ ਕਿਸਾਨ ਭਰਾਵਾਂ ਲਈ ਇਕ ਵੱਡਾ ਸ਼ੂਗਰ ਮਿੱਲ ਲਾਇਆ ਜਾਵੇਗਾ। ਇਥੇ ਪੀਣ ਅਤੇ ਜ਼ਮੀਨਾਂ ਲਈ ਨਹਿਰੀ ਪਾਣੀ ਲਿਆਂਦਾ ਜਾਵੇਗਾ। ਨੌਜਵਾਨਾਂ ਅਤੇ ਬੀਬੀਆਂ ਲਈ ਵਿਸ਼ੇਸ਼ ਰੁਜ਼ਗਾਰ ਤੇ ਟ੍ਰੇਨਿੰਗ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਹਰ ਘਰ ਨੂੰ ਛੱਤ ਜ਼ਰੂਰ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਬੀਬੀ ਸੀਲਮ ਸੋਹੀ, ਮਨਪ੍ਰਰੀਤ ਕੌਰ ਡੌਲੀ, ਬੀਬੀ ਗੁਨਿੰਦਰ ਕੌਰ ਿਢੱਲੋ, ਬਸਪਾ ਇੰਚਾਰਜ, ਕਰਮਜੀਤ ਕੌਰ ਬੜਾਣਾ, ਮਨਜੀਤ ਸਿੰਘ ਮਲਕਪੁਰ, ਜਥੇਦਾਰ ਰਜਿੰਦਰ ਸਿੰਘ ਈਸਾਪੁਰ, ਭੁਪਿੰਦਰ ਸੈਣੀ, ਕੁਲਦੀਪ ਸਿੰਘ ਰੰਗੀ ਸਮੇਤ ਹੋਰ ਆਗੂ ਹਾਜ਼ਰ ਸਨ।

Related posts

ਓਲੰਪੀਅਨ ਪਰਗਟ ਸਿੰਘ ਹਾਕੀ ਪੰਜਾਬ ਦੇ ਸਰਬਸੰਮਤੀ ਨਾਲ ਬਣੇ ਪ੍ਰਧਾਨ

Bunty

ਭਾਜਪਾ ਨਾਲ ਗਠਜੋੜ ਬਾਰੇ ਸੁਖਦੇਵ ਢੀਂਡਸਾ ਨੇ ਸਪੱਸ਼ਟ ਕੀਤੀ ਸਥਿਤੀ

Bunty

ਅਮਰ ਪ੍ਰੀਤ ਸਿੰਘ ਦਿਓਲ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨਿਯੁਕਤ

Bunty