Punjab

ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਦੇ ਖੇਤਾ ਚੋ ਪਾਕਿਸਤਾਨੀ ਡੋ੍ਨ ਬਰਾਮਦ:

ਡੇਰਾ ਬਾਬਾ ਨਾਨਕ – ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਜਿੱਥੇ ਕਿ ਆਏ ਦਿਨ ਸਰਹੱਦੀ ਖੇਤਰ ਅੰਦਰ ਡਰੋਨ ਐਕਟੀਵਿਟੀ ਰਾਹੀਂ ਨਸ਼ਾ ਅਤੇ ਅਸਲੇ ਦੀ ਖੇਪ ਭੇਜ ਰਿਹਾ ਹੈ ਤੇ ਉੱਥੇ ਹੀ ਬੀਐਸਐਫ ਦੇ ਜਵਾਨਾਂ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ।ਬੀਤੀ ਰਾਤ ਡੇਰਾ ਬਾਬਾ ਨਾਨਕ ਦੀ ਸਰਹੱਦੀ ਪੋਸਟ ਸਾਧਾਵਾਲੀ ਦੇ ਬੀਐਸਐਫ ਦੇ ਜਵਾਨਾਂ ਨੂੰ ਭਾਰਤੀ ਕੌਮਾਂਤਰੀ ਸਰਹੱਦ ਦੇ ਅੰਦਰ ਕਰੀਬ 12:15 ਪਾਕਿਸਤਾਨੀ ਡਰੋਨ ਦੇ ਪ੍ਰਵੇਸ ਹੋਣ ਦੀ ਐਕਟੀਵਿਟੀ ਸੁਣਾਈ ਦਿੱਤੀ ਤਾਂ ਬੀਐਸਐਫ ਵੱਲੋਂ ਉਸ ਉੱਪਰ ਗੋਲੀਬਾਰੀ ਕੀਤੀ ਗਈ।ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਨਾ ਦਿੱਤੀ ਗਈ ਤਾਂ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਐਸਐਚਓ ਡੇਰਾ ਬਾਬਾ ਨਾਨਕ ਬਿਕਰਮ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਾਂਝਾ ਸਰਚ ਪ੍ਰਸ਼ਨ ਚਲਾਇਆ ਗਿਆ ਜਿਸ ਦੌਰਾਨ ਉਨਾਂ ਨੂੰ ਕਣਕ ਦੇ ਖੇਤਾਂ ਵਿੱਚੋਂ ਇੱਕ ਡਰੋਨ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਐਸਐਫ ਵੱਲੋਂ ਸੂਚਨਾ ਦੇ ਆਧਾਰ ਤੇ ਬੀਤੀ ਰਾਤ ਸਾਂਝਾ ਸਰਚ ਅਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ ਇਕ ਡਿੱਗਾ ਡਰੋਨ ਪਰਾਪਤ ਹੋਇਆ ਹੈ।ਜਿਸ ਤੋਂ ਲੱਗਦਾ ਹੈ ਕਿ ਉਸ ਦੀ ਬੈਟਰੀ ਖਤਮ ਹੋਣ ਤੇ ਖੇਤਾਂ ਵਿੱਚ ਡਿੱਗਾ ਹੈ।ਉਨਾਂ ਦੱਸਿਆ ਕਿ ਫਿਲਹਾਲ ਡਰੋਨ ਤੋਂ ਇਲਾਵਾ ਹੋਰ ਕੋਈ ਵੀ ਨਸ਼ਾ ਜਾਂ ਹਥਿਆਰ ਨਹੀਂ ਬਰਾਮਦ ਹੋਇਆ ਪਰ ਸਾਡੇ ਵੱਲੋਂ ਬੀਐਸਐਫ ਨਾਲ ਮਿਲਕੇ ਇਲਾਕੇ ਦੇ ਚੱਪੇ ਚੱਪੇ ਦੀ ਸਰਚ ਕੀਤੀ ਜਾ ਰਹੀ ਹੈ।

Related posts

ਰਾਮ ਲੱਲਾ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਅਵਸਰ ’ਤੇ ਕੇਂਦਰ ਸਰਕਾਰ ਸਿੱਖ ਕੌਮ ਨੂੰ ਗੁ: ਗਿਆਨ ਗੋਦੜੀ, ਮੰਗੂ ਮੱਠ ਅਤੇ ਗੁ: ਡਾਂਗਮਾਰ ਦਿਵਾਉਣ ’ਚ ਹੋਰ ਦੇਰੀ ਨਾ ਕਰੇ: ਪ੍ਰੋ.ਸਰਚਾਂਦ ਸਿੰਘ

Bunty

ਦੁਬਈ ਦੇ ਭਾਰਤੀ ਅਰਬਪਤੀ ਨੂੰ ਕੈਦ ਅਤੇ ਦੇਸ਼ ਨਿਕਾਲੇ ਦੀ ਸਜ਼ਾ !

admin

ਜੇਈਈ ਮੇਨਸ ਦੀ ਪ੍ਰੀਖਿਆ ’ਚ ਗੁਰਸਿੱਖ ਵਿਦਿਆਰਥੀਆਂ ਨੂੰ ਕੜਾ ਉਤਾਰਨ ਲਈ ਮਜਬੂਰ ਕਰਨ ਦਾ ਐਡਵੋਕੇਟ ਧਾਮੀ ਨੇ ਲਿਆ ਸਖਤ ਨੋਟਿਸ ਨੈਸ਼ਨਲ ਟੈਸਟਿੰਗ ਏਜੰਸੀ ਦੇ ਚੇਅਰਮੈਨ ਨੂੰ ਲਿਖਿਆ ਪੱਤਰ; ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਭੇਜੀ ਟੀਮ

Bunty