Bollywood News Breaking News Latest News

ਸਲਮਾਨ ਖ਼ਾਨ ਦੇ ਸ਼ੋਅ ’ਚ ਜਾਣ ਵਾਲੀ ਪਹਿਲੀ ਫੀਮੇਲ ਕੰਟੈਸਟੈਂਟ ਦਾ ਨਾਮ ਆਇਆ ਸਾਹਮਣੇ

ਨਵੀਂ ਦਿੱਲੀ – ਟੀਵੀ ਦਾ ਸਭ ਤੋਂ ਵੱਡਾ ਰਿਅਲਿਟੀ ਸ਼ੋਅ ‘ਬਿੱਗ ਬੌਸ’ ਇਸ ਸਮੇਂ ਵੂਟ ਸਿਲੈਕਟ ’ਤੇ ਪ੍ਰਸਾਰਿਤ ਹੋ ਰਿਹਾ ਹੈ। ਕਰੀਬ ਇਕ ਮਹੀਨਾ ਪਹਿਲਾਂ ਸ਼ੁਰੂ ਹੋਇਆ ‘ਬਿੱਗ ਬੌਸ ਓਟੀਟੀ’ ਸ਼ੁਰੂਆਤ ਤੋਂ ਹੀ ਕਾਫੀ ਚਰਚਾ ’ਚ ਹੈ। ਪਰ ਹੁਣ ‘ਬਿੱਗ ਬੌਸ ਓਟੀਟੀ’ ਜਲਦ ਹੀ ਖ਼ਤਮ ਹੋਣ ਵਾਲਾ ਹੈ ਅਤੇ ਸ਼ੁਰੂ ਹੋਣ ਵਾਲਾ ਹੈ ‘ਬਿੱਗ ਬੌਸ 15’। ਬਿੱਗ ਬੌਸ ਓਟੀਟੀ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ, ਜਦਕਿ ਬਿੱਗ ਬੌਸ 15 ਨੂੰ ਪਿਛਲੇ ਸੀਜ਼ਨ ਦੀ ਤਰ੍ਹਾਂ ਸਲਮਾਨ ਖ਼ਾਨ ਹੀ ਹੋਸਟ ਕਰਨਗੇ। ਸ਼ੋਅ ਕਿਸ ਤਰੀਕ ਤੋਂ ਸ਼ੁਰੂ ਹੋਵੇਗਾ ਇਸਦਾ ਤਾਂ ਹਾਲੇ ਅਧਿਕਾਰਿਤ ਤੌਰ ’ਤੇ ਐਲਾਨ ਨਹੀਂ ਹੋਇਆ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਸਲਮਾਨ ਖ਼ਾਨ ਅਗਲੇ ਕੁਝ ਦਿਨਾਂ ’ਚ ਹੀ ਤੁਹਾਡੇ ਟੀਵੀ ’ਤੇ ਦਸਤਕ ਦੇਣ ਵਾਲੇ ਹਨ। ਉਥੇ ਹੀ ਹੁਣ ਬਿੱਗ ਬੌਸ ਨਾਲ ਜੁੜੀ ਇਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨ ਵਾਲੀ ਪਹਿਲੀ ਕੰਟੈਸਟੈਂਟ ਦਾ ਨਾਮ ਸਾਹਮਣੇ ਆਇਆ ਹੈ। ਸਪਾਟ ਬੁਆਏ ਦੀ ਖ਼ਬਰ ਅਨੁਸਾਰ ਇਸ ਸਾਲ ਸ਼ੋਅ ’ਚ ਫੇਮਸ ਟੀਵੀ ਐਕਟਰੈੱਸ ਰੀਮਾ ਸ਼ੇਖ਼ ਨਜ਼ਰ ਆਉਣ ਵਾਲੀ ਹੈ। ਰੀਮਾ ਸ਼ੇਖ਼ ਟੀਵੀ ਦੀ ਮੰਨੀ ਪ੍ਰਮੰਨੀ ਐਕਟਰੈੱਸ ਹੈ। ਉਹ ‘ਨਾ ਬੋਲੇ ਤੁਮ ਨਾ ਮੈਨੇ ਕੁਛ ਕਹਾ’, ਚੱਕਰਵਰਤੀ ਅਸ਼ੋਕ ਸਮਰਾਠ, ਤੂੰ ਆਸ਼ਕੀ ਅਤੇ ਤੁਝਸੇ ਹੈ ਰਾਬਤਾ ’ਚ ਨਜ਼ਰ ਆ ਚੁੱਕੀ ਹੈ। ਹੁਣ ਇਸ ਲੇਟੈਸਟ ਖ਼ਬਰ ਅਨੁਸਾਰ ਜਲਦ ਹੀ ਰੀਮਾ ਬਿੱਹ ਬੌਸ 15 ’ਚ ਨਜ਼ਰ ਆਵੇਗੀ। ਸਪਾਟ ਬੁਆਏ ਨਾਲ ਗੱਲ ਕਰਦੇ ਹੋਏ ਇਕ ਸੂਤਰ ਨੇ ਦੱਸਿਆ, ‘ਮੇਕਰਸ ਬਹੁਤ ਸਮੇਂ ਤੋਂ ਰੀਮਾ ਨੂੰ ਸ਼ੋਅ ’ਚ ਲਿਆਉਣਾ ਚਾਹੁੰਦੇ ਸਨ। ਪਰ ਉਹ ਤੁਝਸੇ ਹੈ ਰਾਬਤਾ ਸ਼ੋਅ ਕਰ ਰਹੀ ਸੀ, ਇਸ ਲਈ ਉਨ੍ਹਾਂ ਨੇ ਬਿੱਗ ਬੌਸ ’ਚ ਕੁਝ ਖ਼ਾਸ ਦਿਲਚਸਪੀ ਨਹੀਂ ਦਿਖਾਈ। ਪਰ ਹੁਣ ਉਹ ਸੀਰੀਅਲ ਖ਼ਤਮ ਹੋ ਚੁੱਕਾ ਹੈ, ਤਾਂ ਰੀਮਾ ਬਿੱਗ ਬੌਸ ਕਰਨ ਲਈ ਤਿਆਰ ਹੋ ਗਈ ਹੈ।’ ਤੁਹਾਨੂੰ ਦੱਸ ਦੇਈਏ ਕਿ ਰੀਮਾ ਸੋਸ਼ਲ ਮੀਡੀਆ ਦਾ ਵੀ ਮੰਨਿਆ-ਪ੍ਰਮੰਨਿਆ ਚਿਹਰਾ ਹੈ, ਇੰਸਟਾਗ੍ਰਾਮ ’ਤੇ ਉਨ੍ਹਾਂ ਦੇ 4 ਮਿਲੀਅਨ ਫਾਲੋਅਰਜ਼ ਹਨ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin