Sport

ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ ਕੇਰਲ ਸਰਕਾਰ

ਤਿਰੂਵਨੰਤਪੁਰਮ – ਕੇਰਲ ਸਰਕਾਰ ਨੇ ਬੁੱਧਵਾਰ ਨੂੰ ਭਾਰਤੀ ਹਾਕੀ ਦੇ ਦਿੱਗਜ ਗੋਲਕੀਪਰ ਅਤੇ ਪੈਰਿਸ ਓਲੰਪਿਕ ਵਿੱਚ ਟੀਮ ਨੂੰ ਲਗਾਤਾਰ ਦੂਜਾ ਤਮਗਾ ਦਿਵਾਉਣ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਪੀਆਰ ਸ਼੍ਰੀਜੇਸ਼ ਲਈ ਦੋ ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ ਇਸ ਸਬੰਧ ਵਿੱਚ ਫੈਸਲਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ।ਇਸ ‘ਚ ਕਿਹਾ ਗਿਆ ਹੈ, “ਪੈਰਿਸ ਓਲੰਪਿਕ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਪੀਆਰ ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।” ਸ਼੍ਰੀਜੇਸ਼ ਨੇ ਪੈਰਿਸ ਓਲੰਪਿਕ ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ ਸੀ।

Related posts

ਪੀਟਰਸਨ ਨੇ ਵਿਰਾਟ ਨੂੰ ਦਿੱਤੀ ਦਾਹੜੀ ਕਟਾਉਣ ਦੀ ਸਲਾਹ ਤਾਂ ਅੱਗਿਓਂ ਮਿਲਿਆ ਇਹ ਜਵਾਬ

admin

ਸੂਰਿਆਕੁਮਾਰ ਯਾਦਵ ਬਣੇ ‘ਪਲੇਅਰ ਆਫ ਦ ਸੀਰੀਜ਼’, ਰੋਹਿਤ ਸ਼ਰਮਾ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

Bunty

ਬਾਬਰ ਆਜ਼ਮ ਦਾ ਕੱਦ ਵਸੀਮ, ਮਿਆਂਦਾਦ, ਇੰਜ਼ਮਾਮ, ਵਕਾਰ ਤੋਂ ਬਿਹਤਰ, ਸਿਰਫ਼ ਇੱਕ ਪਾਕਿਸਤਾਨੀ ਬੱਲੇਬਾਜ਼ ਉਨ੍ਹਾਂ ਤੋਂ ਹੈ ਉੱਪਰ

Bunty