India

ਸਾਂਝੀ ਸੰਸਦੀ ਕਮੇਟੀ: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਜਿੰਮੇਵਾਰੀ !

priyanka_gandhi - indootimes
ਕਾਂਗਰਸ ਜਨਰਲ ਸਕੱਤਰ ਤੇ ਪਾਰਟੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਇਕੋ ਵੇਲੇ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਕਰਵਾਉਣ ਨਾਲ ਸਬੰਧਤ ਦੋ ਸੰਵਿਧਾਨਕ ਸੋਧ ਬਿੱਲਾਂ ਦੀ ਪੜਚੋਲ ਕਰਨ ਵਾਲੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਵਿਚ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਮੈਂਬਰ ਵਜੋਂ ਸ਼ਾਮਲ ਹੋਣਗੇ। ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਤੇ ਡੀਐੱਮਕੇ ਦੇ ਪੀ. ਵਿਲਸਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। ਉਂਝ ਭਾਜਪਾ, ਜਿਸ ਦੇ ਜੇਪੀਸੀ ਵਿਚ ਸਭ ਤੋਂ ਵੱਧ ਮੈਂਬਰ ਹੋਣਗੇ, ਨੇ ਮੈਂਬਰਾਂ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ। ਪਾਰਟੀ ਆਪਣੇ ਤਜਰਬੇਕਾਰ ਆਗੂਆਂ ਰਵੀਸ਼ੰਕਰ ਪ੍ਰਸਾਦ ਤੇ ਅਨੁਰਾਗ ਠਾਕੁਰ ਦੇ ਨਾਵਾਂ ’ਤੇ ਵਿਚਾਰ ਕਰ ਰਹੀ ਹੈ। ਭਾਜਪਾ ਦੇ ਇਕ ਹੋਰ ਅਹਿਮ ਭਾਈਵਾਲੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ ਤੇ ਜੇਡੀਯੂ ਦੇ ਸੰਜੈ ਝਾਅ ਵੀ ਸਾਂਝੀ ਸੰਸਦੀ ਕਮੇਟੀ ਦੇ ਮੈਂਬਰ ਹੋ ਸਕਦੇ ਹਨ।

ਜੇਪੀਸੀ ਵਿਚ 21 ਮੈਂਬਰ (ਐੱਮਪੀ’ਜ਼) ਲੋਕ ਸਭਾ ਤੋਂ ਅਤੇ 10 ਮੈਂਬਰ ਰਾਜ ਸਭਾ ਤੋਂ ਹੋਣਗੇ। ਉਂਝ ਜ਼ਿਆਦਾਤਰ ਪਾਰਟੀਆਂ ਨੇ ਜੇਪੀਸੀ ਲਈ ਆਪੋ-ਆਪਣੇ ਨਾਮ ਦੇ ਦਿੱਤੇ ਹਨ। ਸਰਕਾਰ ਉਪਰੋਕਤ ਦੋ ਬਿੱਲਾਂ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਣ ਬਾਰੇ ਜਲਦੀ ਹੀ ਲੋਕ ਸਭਾ ਵਿਚ ਮਤਾ ਪੇਸ਼ ਕਰੇਗੀ।

Related posts

ਚੀਨ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਖੋਜੀ ਖਰੀਦਣ ਜਾ ਰਹੀ ਹੈ ਰਾਡਾਰ ‘SWATHI’

Bunty

ਅਸਮ ‘ਚ ਹੜ੍ਹ ਨੇ ਮਚਾਈ ਤਬਾਹੀ, 8 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਮਦਦ ਲਈ ਹਵਾਈ ਸੈਨਾ ਤਾਇਨਾਤ

Bunty

SC ਨੇ ਗਵਾਹਾਂ ਨੂੰ ਧਮਕਾਉਣ ਦੇ ਦੋਸ਼ਾਂ ’ਤੇ ਆਸ਼ੀਸ਼ ਮਿਸ਼ਰਾ ਤੋਂ ਮੰਗਿਆ ਜਵਾਬ

Bunty