International

ਸਾਊਦੀ ਅਰਬ ਦੇ 88 ਸਾਲਾ ਸ਼ਾਹ ਸਲਮਾਨ ਦੇ ਫੇਫੜਿਆਂ ਵਿੱਚ ਇਨਫੈਕਸ਼ਨ

ਦੁਬਈ – ਸਾਊਦੀ ਅਰਬ ਦੇ 88 ਸਾਲਾ ਕਿੰਗ ਸਲਮਾਨ ਨੂੰ ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ਦਾ ਪਤਾ ਲੱਗਾ ਹੈ ਅਤੇ ਉਨ੍ਹਾਂ ਦਾ ਐਂਟੀਬਾਇਓਟਿਕਸ ਨਾਲ ਇਲਾਜ ਕੀਤਾ ਜਾਵੇਗਾ। ਸਰਕਾਰੀ ਮੀਡੀਆ ਨੇ ਸੋਮਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਸ਼ਾਹ ਸਲਮਾਨ ਨੂੰ ਬੁਖਾਰ ਅਤੇ ਜੋੜਾਂ ਦਾ ਦਰਦ ਹੈ। ਸਰਕਾਰੀ ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਕਿੰਗ ਸਲਮਾਨ ਨੇ ਲਾਲ ਸਾਗਰ ਬੰਦਰਗਾਹ ਵਾਲੇ ਸ਼ਹਿਰ ਜੇਦਾਹ ਦੇ ਅਲ ਸਲਾਮ ਪੈਲੇਸ ਦੇ ਰਾਇਲ ਕਲੀਨਿਕ ‘’ਚ ਡਾਕਟਰੀ ਜਾਂਚ ਕਰਵਾਈ ਸੀ। ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ,”ਬਾਦਸ਼ਾਹ ਸਲਮਾਨ ਨੂੰ ਫੇਫੜਿਆਂ ਦੀ ਲਾਗ ਹੈ ਅਤੇ ਉਨ੍ਹਾਂ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਜਾਵੇਗਾ।” ਕਿੰਗ ਸਲਮਾਨ ਨੂੰ ਵੀ ਅਪ੍ਰੈਲ ‘’ਚ ਮੈਡੀਕਲ ਜਾਂਚ ਲਈ ਹਸਪਤਾਲ ‘’ਚ ਦਾਖਲ ਕਰਵਾਇਆ ਗਿਆ ਸੀ, ਹਾਲਾਂਕਿ ਬਾਅਦ ‘’ਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। ਸਾਊਦੀ ਅਰਬ ਦੇ 88 ਸਾਲਾ ਕਿੰਗ ਸਲਮਾਨ ਨੇ 2015 ਵਿੱਚ ਗੱਦੀ ਸੰਭਾਲੀ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਕ੍ਰਾਊਨ ਪਿ੍ਰੰਸ ਮੁਹੰਮਦ ਬਿਨ ਸਲਮਾਨ ਨੂੰ ਦੇਸ਼ ਦਾ ਭਵਿੱਖ ਦਾ ਰਾਜਾ ਬਣਾਇਆ ਹੈ। ਸਮਝਿਆ ਜਾਂਦਾ ਹੈ ਕਿ ਕ੍ਰਾਊਨ ਪਿ੍ਰੰਸ ਦੇਸ਼ ਦੇ ਰੋਜ਼ਾਨਾ ਮਾਮਲੇ ਦੇਖਦੇ ਹਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin