Bollywood

ਅਪਸਰਾ ਬਣਕੇ ਪੁੱਜੀ ਉਰਵਸ਼ੀ ਰੌਤੇਲਾ, ਗਲ਼ੇ ਦਾ ਹਾਰ ਬਣਿਆ ਖਿੱਚ ਦਾ ਕੇਂਦਰ

ਮੁੰਬਈ – ਅਦਾਕਾਰਾ ਉਰਵਸ਼ੀ ਰੌਤੇਲਾ ਕਿਤੇ ਜਾਵੇ ਅਤੇ ਲਾਈਮਲਾਈਟ ‘’ਚ ਨਾ ਆਵੇ , ਅਜਿਹਾ ਕਿਵੇਂ ਹੋ ਸਕਦਾ ਹੈ? ਉਹ ਇਨ੍ਹੀਂ ਦਿਨੀਂ ਫਰਾਂਸ ਵਿੱਚ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਕਾਨਸ ਫ਼ਿਲਮ ਫੈਸਟੀਵਲ ‘’ਚ ਆਪਣੀ ਛਾਪ ਛੱਡ ਰਹੀ ਹੈ। ਅਦਾਕਾਰਾ ਦਾ ਪਹਿਲਾਂ ਲੁੱਕ ਕਾਨਸ ਦੀ ਓਪਨਿੰਗ ਸੇਰੈਮਨੀ ‘’ਚ ਸਾਹਮਣੇ ਆਇਆ ਸੀ।ਇਸ ਦੌਰਾਨ ਉਨ੍ਹਾਂ ਨੇ ਪਿੰਕ ਰੰਗ ਦਾ ਗਾਊਨ ਪਾਇਆ ਹੋਇਆ ਸੀ ।ਅਤੇ ਅਗਲੇ ਦਿਨ ਲਾਲ ਰੰਗ ਦੇ ਖੂਬਸੂਰਤ ਆਫ ਸ਼ਾਲਡਰ ਗਾਊਨ ‘’ਚ ਨਜ਼ਰ ਆਈ। ਜਦੋਂ ਉਹ ਤੀਜੇ ਦਿਨ ਰੈੱਡ ਕਾਰਪਟ ‘’ਤੇ ਉਤਰੀ ਤਾਂ ਹਰ ਪਾਸੇ ਚਰਚਾ ਹੋਣ ਲੱਗ ਪਈ। ਫੈਸਟੀਵਲ ਦੇ ਤੀਜੇ ਦਿਨ ਉਰਵਸ਼ੀ ਰੌਤੇਲਾ ਨੇ ਨੀਲੇ ਰੰਗ ਦਾ ਡਿਜ਼ਾਈਨਰ ਗਾਊਨ ਪਾਇਆ ਹੋਇਆ ਸੀ। ਜਿਸ ‘’ਚ ਉਹ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਲੋਕ ਉਸ ਦੀ ਤਾਰੀਫ਼ ਵੀ ਕਰ ਰਹੇ ਸਨ।ਪਰ ਕਈਆਂ ਦੀਆਂ ਨਜ਼ਰਾਂ ਉਸ ਦੀ ਗਰਦਨ ‘’ਤੇ ਹੀ ਟਿਕੀਆਂ ਹੋਈਆਂ ਸਨ ਕਿਉਂਕਿ ਉਸ ਦੀ ਖੂਬਸੂਰਤੀ ਤੋਂ ਜ਼ਿਆਦਾ ਉਸ ਦੀ ਗਰਦਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਕਿਉਂਕਿ ਉਸ ਨੇ ਗੁਲਾਬੀ ਰੰਗ ਦਾ ਨੈੱਕਲੈੱਸ ਪਾਇਆ ਹੋਇਆ ਸੀ ਜੋ ਕਿ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੀ।

Related posts

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀ ਗੈਸਟ ਲਿਸਟ ਹੋਈ ਲੀਕ

Bunty

ਅਲੀ ਫਜ਼ਲ ਤੇ ਰਿਚਾ ਚੱਢਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ

Bunty

500 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ’ਚ ਭਾਰਤੀ ਤੇ ਐਲਵਿਸ਼ ਨੂੰ ਸੰਮਨ ਜਾਰੀ

Bunty