International

ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਜ਼ੂਮਾ ਸੰਸਦੀ ਚੋਣ ਲੜਨ ਦੇ ਅਯੋਗ ਕਰਾਰ

ਕੇਪਟਾਊਨ – ਦੱਖਣੀ ਅਫਰੀਕਾ ਦੀ ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਪਿਛਲੀ ਅਪਰਾਧਿਕ ਸਜ਼ਾ ਕਾਰਨ ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਸੰਸਦ ਲਈ ਉਮੀਦਵਾਰ ਵਜੋਂ ਖੜ੍ਹੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸਿਆਸੀ ਤਣਾਅ ਵਧਣ ਦੀ ਸੰਭਾਵਨਾ ਹੈ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੀ ਇੱਕ ਧਾਰਾ ਉਨ੍ਹਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੰਦੀ ਹੈ ਜਿਨ੍ਹਾਂ ਨੂੰ 12 ਮਹੀਨਿਆਂ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੋਵੇੇ।
ਇਹ ਧਾਰਾ 82 ਸਾਲਾ ਜ਼ੂਮਾ ’ਤੇ ਲਾਗੂ ਹੁੰਦੀ ਹੈ। ਜ਼ੂਮਾ ਨੂੰ 2021 ਵਿੱਚ ਅਦਾਲਤ ਨੇ ਸਰਕਾਰੀ ਭਿ੍ਰਸ਼ਟਾਚਾਰ ਦੀ ਨਿਆਂਇਕ ਜਾਂਚ ਵਿੱਚ ਗਵਾਹੀ ਦੇਣ ਤੋਂ ਇਨਕਾਰ ਕਰਨ ਲਈ ਅਦਾਲਤ ਦੀ ਤੌਹੀਨ ਲਈ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜ਼ੂਮਾ 2009-2018 ਤੱਕ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਨ ਪਰ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਪਿਛਲੇ ਸਾਲ ਨਵੀਂ ਪਾਰਟੀ ਦੇ ਨਾਲ ਰਾਜਨੀਤੀ ਵਿੱਚ ਵਾਪਸੀ ਕੀਤੀ।

Related posts

ਫਲਾਈਡੁਬਈ ਮਿਡ ਏਅਰ ਡਰਾਮਾ: ਕੀ ਪਲੇਨ ਨੂੰ ਅਗਵਾ ਕਰਕੇ ਕ੍ਰੈਸ਼ ਕਰਨ ਦੀ ਕੋਸ਼ਿਸ਼ ਹੋਈ?

admin

ਬੰਗਲਾਦੇਸ਼ ਚ ਇੱਕ ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ ਖੁੱਲ੍ਹੇ ਵਿਦਿਅਕ ਅਦਾਰੇ

Bunty

ਥਾਈਲੈਂਡ ਸਰਕਾਰ ਨੇ ਪਾਸ ਕੀਤਾ ਰਸਾਇਣਕ ਕਾਸਟਰੇਸ਼ਨ ਬਿੱਲ, ਹੁਣ ਦੇਸ਼ ‘ਚ ਸੈਕਸ ਅਪਰਾਧ ਕਰਨ ਵਾਲਿਆਂ ਦੀ ਖੈਰ ਨਹੀਂਂ

Bunty