International

ਸਾਬਕਾ ਰਾਸ਼ਟਰਪਤੀ ਗੋਟਾਬਾਯਾ ਨੇ ਅਮਰੀਕੀ ਗ੍ਰੀਨਕਾਰਡ ਲਈ ਕੀਤਾ ਹੈ ਅਪਲਾਈ

ਕੋਲੰਬੋ – ਸ੍ਰੀਲੰਕਾ ‘ਚ ਆਰਥਿਕ ਸੰਕਟ ਦੇ ਕਾਰਨ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਬਾਅਦ ਜੁਲਾਈ ‘ਚ ਦੇਸ਼ ਛੱਡ ਕੇ ਭੱਜੇ ਤਤਕਾਲੀ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਮਰੀਕੀ ਗ੍ਰੀਨਕਾਰਡ ਲਈ ਅਪਲਾਈ ਕੀਤਾ ਹੈ। ਸ੍ਰੀਲੰਕਾ ਪਰਤਣ ਦੀਆਂ ਅਟਕਲਾਂ ਵਿਚਾਲੇ ਉਹ ਪਤਨੀ ਤੇ ਬੇਟੇ ਨਾਲ ਅਮਰੀਕਾ ਜਾਣ ਲਈ ਗ੍ਰੀਨਕਾਰਡ ਹਾਸਲ ਕਰਨ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਦੇ ਭਤੀਜੇ ਤੇ ਰੂਸ ‘ਚ ਸ੍ਰੀਲੰਕਾ ਦੇ ਰਾਜਦੂਤ ਰਹੇ ਉਦਯਾਂਗ ਵੀਰਤੁੰਗਾ ਕਹਿ ਚੁੱਕੇ ਹਨ ਕਿ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਨਵੰਬਰ ਤਕ ਥਾਈਲੈਂਡ ‘ਚ ਰਹਿਣ ਦੀ ਯੋਜਨਾ ਰੱਦ ਕਰ ਕੇ 24 ਅਗਸਤ ਨੂੰ ਸ੍ਰੀਲੰਕਾ ਪਰਤ ਸਕਦੇ ਹਨ। ਡੇਲੀ ਮਿਰਰ ਨੇ ਵੀ ਸੂਤਰਾਂ ਦੇ ਹਵਾਲੇ ਤੋਂ ਇਸ ਮਹੀਨੇ ਦੇ ਅੰਤ ਤਕ ਗੋਟਾਬਾਯਾ ਦੇ ਸ੍ਰੀਲੰਕਾ ਪਰਤਣ ਦੀ ਗੱਲ ਕਹੀ ਸੀ। ਸ੍ਰੀਲੰਕਾਈ ਅਖਬਾਰ ਡੇਲੀ ਮਿਰਰ ਨੇ ਇਸ ਦੇ ਨਾਲ ਹੀ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਗੋਟਾਬਾਯਾ ਰਾਜਪਕਸ਼ੇ ਆਪਣੇ ਵਕੀਲਾਂ ਦੇ ਜ਼ਰੀਏ ਪਿਛਲੇ ਮਹੀਨੇ ਅਮਰੀਕਾ ‘ਚ ਗ੍ਰੀਨਕਾਰਡ ਲਈ ਅਪਲਾਈ ਕਰ ਚੁੱਕੇ ਹਨ। ਆਪਣੀ ਪਤਨੀ ਇਓਮਾ ਰਾਜਪਕਸ਼ੇ ਦੇ ਅਮਰੀਕੀ ਨਾਗਰਿਕ ਹੋਣ ਦੇ ਕਾਰਨ ਉਹ ਗ੍ਰੀਨਕਾਰਡ ਲਈ ਅਪਲਾਈ ਕਰਨ ਦੇ ਯੋਗ ਸਨ। ਅਮਰੀਕੀ ਗ੍ਰੀਨਕਾਰਡ ਦੇ ਜ਼ਰੀਏ ਬਿਨਾਂ ਨਾਗਰਿਕਤਾ ਦੇ ਵੀ ਕੋਈ ਵਿਅਕਤੀ ਉੱਥੇ ਰਹਿ ਸਕਦਾ ਹੈ। ਗੋਟਾਬਾਯਾ ਇਸ ਸਮੇਂ ਥਾਈਲੈਂਡ ‘ਚ ਰਹਿ ਰਹੇ ਹਨ, ਇਸ ਤੋਂ ਪਹਿਲਾਂ ਉਹ ਸਿੰਗਾਪੁਰ ‘ਚ ਸਨ। ਥਾਈਲੈਂਡ ਨੇ ਉਨ੍ਹਾਂ ਨੂੰ ਇਸ ਸ਼ਰਤ ‘ਤੇ ਸੀਮਤ ਸਮੇਂ ਲਈ ਰਹਿਣ ਦੀ ਇਜਾਜ਼ਤ ਦਿੱਤੀ ਹੈ ਕਿ ਉਹ ਉੱਥੇ ਰਹਿ ਕੇ ਦੂਜੇ ਦੇਸ਼ ‘ਚ ਸਥਾਈ ਸ਼ਰਨ ਦੀ ਭਾਲ ਕਰਨਗੇ।

Related posts

ਰਾਸ਼ਟਰਪਤੀ ਅਹੁਦੇ ਲਈ ਬਾਇਡਨ ਤੇ ਟਰੰਪ ਹੋਏ ਮਿਹਣੋ-ਮਿਹਣੀ ਦੋਹਾਂ ਆਗੂਆਂ ਨੇ ਇੱਕ-ਦੂਜੇ ਨੂੰ ਝੂਠਾ ਤੇ ਸਭ ਤੋਂ ਖ਼ਰਾਬ ਰਾਸ਼ਟਰਪਤੀ ਕਰਾਰ ਦਿੱਤਾ

Bunty

ਯੂਕਰੇਨ ਦੀ ਨਦੀ ਉੱਤੇ ਬਣਿਆ ਪੁਲ ਰੂਸੀ ਫ਼ੌਜ ਨੇ ਉਡਾਇਆ, ਲੋਕਾਂ ਲਈ ਦੇਸ਼ ਛੱਡਣ ਦਾ ਇੱਕੋ ਇੱਕ ਰਸਤਾ ਵੀ ਖ਼ਤਮ

Bunty

ਅਲ-ਜ਼ਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਅੱਤਵਾਦੀਆਂ ਦੇ ਜਵਾਬੀ ਹਮਲੇ ਨੂੰ ਲੈ ਕੇ ‘ਦੁਨੀਆ ਭਰ ‘ਚ ਜਾਰੀ ਕੀਤਾ ਅਲਰਟ

Bunty