News Breaking News India Latest News

ਸਾਵਧਾਨ ! ਹੁਣ Twitter ‘ਤੇ ਕੀਤਾ ਗਾਲੀ-ਗਲੋਚ ਤਾਂ 7 ਦਿਨਾਂ ਲਈ ਬਲਾਕ ਹੋਵੇਗਾ ਅਕਾਊਂਟ

ਨਵੀਂ ਦਿੱਲੀ – Twitter ‘ਤੇ ਗਾਲੀ-ਗਲੋਚ ਕਰਨ ਵਾਲਿਆਂ ਨੂੰ ਚੌਕਸ ਹੋ ਜਾਣਾ ਚਾਹੀਦੈ ਕਿਉਂਕਿ Twitter ਇਕ ਨਵੇਂ ਸੇਫਟੀ ਮੋਡ ਦੀ ਟੈਸਟਿੰਗ ਕਰ ਰਿਹਾ ਹੈ ਜੋ ਗ਼ਲਤ ਸ਼ਬਦਾਵਲੀ ‘ਚ ਗੱਲਬਾਤ ਕਰਨ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਿਪਟੇਗਾ। ਮਤਲਬ ਜੇਕਰ ਟਵਿੱਟਰ ਤੁਹਾਨੂੰ ਗ਼ਲਤ ਲੈਂਗਵੇਜ ‘ਚ ਗੱਲਬਾਤ ਕਰਨ ਦਾ ਦੋਸ਼ੀ ਪਾਉਂਦਾ ਹੈ ਤਾਂ ਕੰਪਨੀ ਅਜਿਹੇ ਲੋਕਾਂ ਦੇ Twitter ਅਕਾਊਂਟ ਨੂੰ 7 ਦਿਨਾਂ ਲਈ ਅਸਥਾਈ ਤੌਰ ‘ਤੇ ਬੰਦ ਕਰ ਦੇਵੇਗਾ।

ਦੱਸ ਦੇਈਏ ਕਿ Twitter ‘ਤੇ ਗਾਲੀ-ਗਲੋਚ ਤੇ ਗ਼ਲਤ ਤਰੀਕੇ ਨਾਲ ਟਰੋਲ ਕਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਜਿਸ ਨਾਲ ਨਜਿੱਠਣ ਲਈ ਟਵਿੱਟਰ ਵੱਲੋਂ ਨਵਾਂ ਫੀਚਰ ਲਿਆਂਦਾ ਜਾ ਰਿਹਾ ਹੈ।ਮਾਈਕ੍ਰੋ ਬਲੌਗਿੰਗ ਪਲੇਟਫਾਰਮ Twitter ਨੇ ਦੱਸਿਆ ਕਿ ਗ਼ਲਤ ਭਾਸ਼ਾ ‘ਚ ਗੱਲਬਾਤ ਤੇ ਹੇਟਫੁੱਲ ਰਿਮਾਰਕ ਕਰਨ ਵਾਲਿਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ। ਦੱਸ ਦੇਈਏ ਕਿ ਨਵੇਂ ਸੇਫਟੀ ਫੀਚਰ ਨੂੰ iOS ਤੇ ਐਂਡਰਾਇਡ ਦੋਵਾਂ ਤਰ੍ਹਾਂ ਦੇ ਯੂਜ਼ਰ਼ ਦੇ ਇਕ ਛੋਟੇ ਸਮੂਹ ਲਈ ਰੋਲਆਊਟ ਕੀਤਾ ਹੈ ਜਿਸ ਨੂੰ ਜਲਦ ਹੀ ਬਾਕੀ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾਵੇਗਾ। Twitter ਦਾ ਨਵਾਂ ਸੇਫਟੀ ਫੀਚਰ ਸ਼ੁਰੂ ‘ਚ ਸਿਰਫ਼ ਅੰਗਰੇਜ਼ੀ ਭਾਸ਼ਾ ‘ਚ ਉਪਲਬਧ ਹੋਵੇਗਾ। Twitter ਨੇ ਇਸ ਦਾ ਐਲਾਨ ਬੁੱਧਵਾਰ ਨੂੰ ਆਪਣੀ ਬਲੌਗ ਪੋਸਟ ‘ਚ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਇਕ ਨਵੇਂ ਫੀਚਰ ਨੂੰ ਰੋਲ ਆਊਟ ਕਰ ਰਹੀ ਹੈ ਜਿਹੜਾ ਯੂਜ਼ਰਜ਼ ਨੂੰ ਕੰਫਰਟੇਬਲ ਫੀਲ ਕਰਵਾਏਗਾ। ਨਾਲ ਹੀ ਐਕਸਪੀਰੀਅੰਸ ਨੂੰ ਕੰਟਰੋਲ ਰੱਖਣ ‘ਚ ਮਦਦ ਕਰੇਗਾ। ਨਾਲ ਹੀ ਯੂਜ਼ਰਜ਼ ਨੂੰ ਟਵਿੱਟਰ ‘ਤੇ ਗਾਲੀ-ਗਲੋਜ ਕਰਨ ਵਾਲਿਆਂ ਤੋਂ ਨਿਜਾਤ ਮਿਲੇਗੀ।

Related posts

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin