LiteratureBreaking NewsLatest NewsPunjab

ਸਾਹਿਤਕ ਦੰਪਤੀ ਵੱਲੋਂ “ਵੰਦੇ ਮਾਤਰਮ” ਦੇ ਸਾਰੇ ਛੇ ਪਦ ਗਾਉਣ ਦੀ ਵਕਾਲਤ

ਧੂਰੀ ਦੀ ਸਾਹਿਤਕ ਦੰਪਤੀ ਜੋੜੀ ਪ੍ਰਿੰ. ਪ੍ਰੇਮਲਤਾ ਅਤੇ ਅਮਰ ਗਰਗ ‘ਕਲਮਦਾਨ’।

ਧੂਰੀ ਦੀ ਸਾਹਿਤਕ ਦੰਪਤੀ ਜੋੜੀ ਪ੍ਰਿੰ. ਪ੍ਰੇਮਲਤਾ ਅਤੇ ਅਮਰ ਗਰਗ ‘ਕਲਮਦਾਨ’ ਵੱਲੋਂ “ਵੰਦੇ ਮਾਤਰਮ” ਦੇ ਸਾਰੇ ਛੇ ਪਦ ਗਾਉਣ ਦੀ ਵਕਾਲਤ ਕੀਤੀ ਗਈ ਹੈ।

“ਵੰਦੇ ਮਾਤਰਮ” 1875 ਵਿੱਚ ਬੰਗਾਲੀ ਭਾਸ਼ਾ ਚ ਲੇਖਕ ਬੰਕਿਮ ਚੰਦਰ ਚਟਰਜੀ ਨੇ ਲਿਖਿਆ ਸੀ। 1882 ਵਿੱਚ ਇਹ ਗੀਤ ਚਟਰਜੀ ਦੇ ਨਾਵਲ “ਆਨੰਦ ਮਠ” ਦਾ ਹਿੱਸਾ ਬਣਿਆ ਸੀ। ਜਨਤਕ ਤੌਰ ’ਤੇ ਇਸ ਨੂੰ ਪਹਿਲੀ ਵਾਰ ਰਬਿੰਦਰਨਾਥ ਟੈਗੋਰ ਨੇ 1896 ਵਿੱਚ ਕਾਂਗਰਸ ਅਧਿਵੇਸ਼ਨ ਦੇ ਮੰਚ ’ਤੇ ਗਾਇਆ ਸੀ। ਇਸ ਘਟਨਾ ਤੋਂ ਬਾਅਦ “ਵੰਦੇ ਮਾਤਰਮ” ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਦੇਸ਼ ਭਗਤੀ, ਏਕਤਾ ਅਤੇ ਇਨਕਲਾਬ ਦਾ ਇੱਕ ਮਹੱਤਵਪੂਰਨ ਪ੍ਰਤੀਕ ਬਣ ਗਿਆ। ਇਸ ਨਾਅਰੇ ਅਤੇ ਗੀਤ ਨੇ ਹਜ਼ਾਰਾਂ ਸੁਤੰਤਰਤਾ ਸੰਗਰਾਮੀਆਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ। ਬੰਕਿਮ ਚੰਦਰ ਚਟਰਜੀ ਦਾ ਦੇਹਾਂਤ 8 ਅਪ੍ਰੈਲ 1894 ਨੂੰ ਹੋ ਗਿਆ ਸੀ। ਸਾਲ 1937 ਵਿੱਚ ਕਾਂਗਰਸ ਵੱਲੋਂ ਮੁਸਲਿਮ ਲੀਗ ਦੇ ਦਬਾਅ ਕਾਰਨ “ਵੰਦੇ ਮਾਤਰਮ” ਗੀਤ ਨੂੰ ਛੋਟਾ ਕਰਨ ਲਈ ਪੰਜ ਪ੍ਰਮੁੱਖ ਸ਼ਖ਼ਸੀਅਤਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਵਿੱਚ ਮੌਲਾਨਾ ਆਜ਼ਾਦ, ਜਵਾਹਰਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਆਚਾਰਿਆ ਦੇਵ ਅਤੇ ਰਬਿੰਦਰਨਾਥ ਟੈਗੋਰ ਆਦਿ ਸ਼ਾਮਲ ਸਨ। ਇਸ ਕਮੇਟੀ ਦੀ ਸਿਫ਼ਾਰਸ਼ ’ਤੇ “ਵੰਦੇ ਮਾਤਰਮ” ਗੀਤ ਦੇ ਪਿਛਲੇ ਚਾਰ ਪਦ ਕੱਟ ਦਿੱਤੇ ਗਏ ਅਤੇ ਕੇਵਲ ਪਹਿਲੇ ਦੋ ਪਦਾਂ ਨੂੰ ਗਾਉਣ ਦੀ ਮਾਨਤਾ ਦਿੱਤੀ ਗਈ। ਕਿਸੇ ਕਮੇਟੀ ਨੂੰ ਕਿਸੇ ਅਜਿਹੇ ਲੇਖਕ ਦੀ ਰਚਨਾ, ਜੋ ਉਸ ਸਮੇਂ ਇਸ ਦੁਨੀਆਂ ਵਿੱਚ ਹੀ ਨਹੀਂ ਸੀ, ਵਿੱਚ ਕਾਂਟ-ਛਾਂਟ ਕਰਨ ਦਾ ਕੋਈ ਵੈਧਿਕ ਅਧਿਕਾਰ ਨਹੀਂ ਹੋ ਸਕਦਾ। ਇਹ ਕਿਸੇ ਲੇਖਕ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਸਿੱਧੀ ਉਲੰਘਣਾ ਸੀ। ਕਮੇਟੀ ਵੱਲੋਂ “ਵੰਦੇ ਮਾਤਰਮ” ਗੀਤ ਵਿੱਚੋਂ ਚਾਰ ਪਦ ਕੱਟ ਕੇ ਲੇਖਕ ਦੇ ਮਾਣ-ਸਨਮਾਨ ਨੂੰ ਭਾਰੀ ਠੇਸ ਪਹੁੰਚਾਈ ਗਈ। ਕਮੇਟੀ ਨੇ ਲੇਖਕ ਦੇ ਗੀਤ ਦੀ ਵਰਤੋਂ ਕਰਨ ਲਈ ਧੰਨਵਾਦ ਤਾਂ ਕੀ ਕਰਨਾ ਸੀ, ਉਲਟਾ ਲੇਖਕ ਨੂੰ ਮੁਸਲਿਮ-ਵਿਰੋਧੀ ਬਣਾ ਦਿੱਤਾ।

ਇਸ ਲਈ ਲੇਖਕ ਜੋੜੀ ਆਪਣੇ ਸਾਹਿਤਕ ਪਰਿਵਾਰ ਨਾਲ ਖੜ੍ਹੀ ਹੁੰਦੀ ਹੋਈ ਲੇਖਕ ਵੱਲੋਂ ਲਿਖੇ “ਵੰਦੇ ਮਾਤਰਮ” ਦੇ ਸਾਰੇ ਛੇ ਪਦਾਂ ਨੂੰ ਇਕੱਠੇ ਗਾਉਣ ਦੀ ਵਕਾਲਤ ਕਰਦੀ ਹੈ। ਇਸ ਸੰਦਰਭ ਵਿੱਚ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ਵੱਲੋਂ 11 ਅਗਸਤ 2026 ਨੂੰ “ਵੰਦੇ ਮਾਤਰਮ” ਦੇ ਸਾਰੇ ਛੇ ਪਦ ਇਕੱਠੇ ਗਾਉਣ ਨੂੰ ਕਾਨੂੰਨੀ ਮਾਨਤਾ ਦੇਣ ਲਈ ਲੇਖਕ ਜੋੜੀ ਵੱਲੋਂ ਸਵਾਗਤ ਅਤੇ ਸ਼ਲਾਘਾ ਕੀਤੀ ਗਈ ਹੈ। ਲੇਖਕ ਜੋੜੀ ਨੇ ਇਹ ਵੀ ਕਿਹਾ ਕਿ ਮਾਂ ਦੁਰਗਾ ਔਰਤ ਸ਼ਕਤੀ ਦਾ ਪ੍ਰਤੀਕ ਹੈ ਅਤੇ ਇਹ ਭਾਰਤੀ ਸੰਸਕ੍ਰਿਤੀ ਦਾ ਅਭਿੰਨ ਅੰਗ ਹੈ। ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਝੰਡੇ ਉੱਪਰ ਮਾਂ ਦੁਰਗਾ ਦਾ ਪੂਰਾ ਚਿੱਤਰ ਅੰਕਿਤ ਸੀ। ਭਾਰਤੀ ਸੰਵਿਧਾਨ ਦੀ ਮੂਲ ਕਾਪੀ ਉੱਪਰ ਨੰਦਲਾਲ ਬੋਸ ਵੱਲੋਂ ਬਣਾਏ ਭਗਵਾਨ ਰਾਮ, ਸ੍ਰੀ ਕ੍ਰਿਸ਼ਨ ਅਤੇ ਮਹਾਤਮਾ ਬੁੱਧ ਤੋਂ ਇਲਾਵਾ ਮਾਂ ਗੰਗਾ ਦੇ ਚਿੱਤਰ ਵੀ ਦਰਸਾਏ ਗਏ ਹਨ। ਇਸ ਲਈ “ਵੰਦੇ ਮਾਤਰਮ” ਦੇ ਸਾਰੇ ਛੇ ਪਦ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਰੂਪ ਹਨ।

Related posts

ਮੁੱਖ ਮੰਤਰੀ ਤੇ ਡੀ ਜੀ ਪੀ ਦੱਸਣ ਕਿ ਉਹ ਬਿਕਰਮ ਸਿੰਘ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਲਈ ਪੱਬਾਂ ਭਾਰ ਕਿਉਂ ਹਨ: ਅਕਾਲੀ ਦਲ

Bunty

ਕੇਂਦਰੀ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਹਟਾਉਣਾ ਦੁਖਦਾਈ- ਐਡਵੋਕੇਟ ਧਾਮੀ

Bunty

ਏਅਰ ਇੰਡੀਆ ਪਾਇਲਟ ਦਾ ਦੂਜਾ ਡੋਪ ਟੈਸਟ ਵੀ ਪਾਜ਼ੀਟਿਵ : ਫੂਕੇਟ-ਦਿੱਲੀ ਉਡਾਣ 300 ਫੁੱਟ ਹੇਠਾਂ ਆ ਗਈ ਸੀ !

admin