International

ਸਿੰਗਾਪੁਰ ਵਿਚ ਭਾਰਤੀ ਮੂਲ ਦੇ ਨੌਜਵਾਨ ਨੂੰ 16 ਸਾਲ ਦੀ ਸਜ਼ਾ

ਸਿੰਗਾਪੁਰ – ਸਿੰਗਾਪੁਰ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ 16 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 12 ਕੋੜਿਆਂ ਦੀ ਸਜ਼ਾ ਵੀ ਸੁਣਾਈ ਹੈ।
ਦੋਸ਼ੀ, ਵਿਦਿਆਰਥਣ ਨੂੰ ਅਗਵਾ ਕਰਨ ਅਤੇ ਚੋਰੀ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 26 ਸਾਲਾ ਚੇਨਈਆ ਇਕ ਸਫਾਈ ਕਰਮਚਾਰੀ ਹੈ ਜੋ ਪੀੜਤ ਵਿਦਿਆਰਥਣ ਦਾ ਲੰਬੇ ਸਮੇਂ ਤੋਂ ਪਿੱਛਾ ਕਰ ਰਿਹਾ ਸੀ।
ਖਬਰਾਂ ਮੁਤਾਬਕ 4 ਮਈ 2019 ਨੂੰ ਚੇਨਈਆ ਨੇ ਪੀੜਤਾ ਨੂੰ ਦੇਰ ਰਾਤ ਬੱਸ ਸਟਾਪ ’ਤੇ ਜਾਂਦੇ ਦੇਖਿਆ। ਜਿਸ ਤੋਂ ਬਾਅਦ ਚੇਨਈਆ ਨੇ ਪੀੜਤਾ ’ਤੇ ਹਮਲਾ ਕਰਕੇ ਉਸ ਨੂੰ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਹਮਲੇ ’ਚ ਪੀੜਤਾ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦੋਂ ਪੀੜਤਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਪੀੜਤਾ ਦੇ ਦੋਸਤ ਉਸ ਨੂੰ ਪਛਾਣ ਵੀ ਨਹੀਂ ਸਕੇ। ਇਸ ਮਾਮਲੇ ਦੀ ਸੁਣਵਾਈ ਚਾਰ ਸਾਲ ਤੱਕ ਚੱਲੀ ਅਤੇ ਹੁਣ ਅਦਾਲਤ ਨੇ ਚੇਨਈਆ ਨੂੰ ਦੋਸ਼ੀ ਠਹਿਰਾਉਂਦਿਆਂ ਸਜ਼ਾ ਦਾ ਐਲਾਨ ਕਰ ਦਿੱਤਾ ਹੈ।
ਪੀੜਤਾ ਨੇ ਦੱਸਿਆ ਕਿ ਚੇਨਈਆ ਬਲਾਤਕਾਰ ਕਰਨ ਤੋਂ ਬਾਅਦ ਉਹ ਉਸ ਨੂੰ ਮੌਕੇ ’ਤੇ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਫੋਨ ਤੋਂ ਆਪਣੇ ਦੋਸਤਾਂ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਪੀੜਤਾ ਦੇ ਦੋਸਤਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਇਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਅਗਲੇ ਹੀ ਦਿਨ ਯਾਨੀ 5 ਮਈ 2019 ਨੂੰ ਚੇਨਈਆ ਨੂੰ ਗ੍ਰਿਫਤਾਰ ਕਰ ਲਿਆ। ਇਸਤਗਾਸਾ ਪੱਖ ਨੇ ਦੋਸ਼ੀ ਨੂੰ 15-17 ਸਾਲ ਦੀ ਕੈਦ ਅਤੇ 16-18 ਕੋੜਿਆਂ ਦੀ ਸਜ਼ਾ ਦੀ ਮੰਗ ਕੀਤੀ ਸੀ।
ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਪੀੜਤਾ ਨਾਲ ਬਲਾਤਕਾਰ ਕਰਨ ਦੇ ਨਾਲ-ਨਾਲ ਉਸ ਦੇ ਖਿਲਾਫ ਹਿੰਸਾ ਅਤੇ ਬੇਰਹਿਮੀ ਵੀ ਕੀਤੀ। ਹਾਲਾਂਕਿ ਅਦਾਲਤ ਨੇ ਦੋਸ਼ੀ ਨੂੰ 16 ਸਾਲ ਦੀ ਕੈਦ ਅਤੇ 12 ਕੋੜਿਆਂ ਦੀ ਸਜ਼ਾ ਸੁਣਾਈ ਹੈ।

Related posts

ਇਮਰਾਨ ਖਾਨ ਦੇ ਅਮਰੀਕਾ ਨਾਲ ਸਬੰਧਾਂ ‘ਚ ਗਿਰਾਵਟ ਤੇ ਤਾਲਿਬਾਨ ਨਾਲ ਉਸ ਦੀ ਮੁਸੀਬਤ ਵੀ ਵਧੀ

admin

ਇਟਲੀ ’ਚ ਪਾਇਲਟ ਬਣਿਆ ਪੰਜਾਬੀ

Bunty

ਧਰਤੀ ‘ਤੇ ਲੋਕਾਂ ਲਈ ਖ਼ਤਰਾ ਬਣ ਰਿਹੈ ਪੁਲਾੜ ‘ਚ ਜਮ੍ਹਾ ਹੋਇਆ ਮਲਬਾ, ਹੁਣ ਉੱਠ ਰਹੀ ਹੈ ਨਵੇਂ ਨਿਯਮ ਬਣਾਉਣ ਦੀ ਆਵਾਜ਼

Bunty