Articles

ਸਿੱਖ ਰਾਜ ਦਾ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਪੰਜਾਬ ਉੱਪਰ 40 ਸਾਲ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਨਹੀਂ ਪਤਾ ਸੀ ਕੇ ਮੇਰੇ ਰਾਜ ਦਾ ਅੰਤ ਇਤਨੀ ਜਲਦੀ ਆ ਜਾਵੇਗਾ। ਉਸ ਦੇ ਰਾਜ ਦਾ ਅੰਤ ਆਉਣ ਦੇ ਕਈ ਕਾਰਨ ਸਨ। ਉਹਨਾਂ ਕਾਰਨਾਂ ਵਿਚ ਇਕ ਇਹ ਵੀ ਕਾਰਨ ਸੀ ਕੇ ਮਹਾਰਾਜਾ ਦੇ ਸੱਤ ਪੁੱਤਰ ਸਨ ਜਿਹਨਾਂ ਦਾ ਜਨਮ ਵੱਖ-ਵੱਖ ਮਾਵਾਂ ਦੀਆਂ ਕੁੱਖਾਂ ਵਿਚੋਂ ਹੋਇਆ। ਇਸ ਕਰਕੇ ਉਹਨਾਂ ਦਾ ਆਪਸ ਵਿਚ ਮੋਹ ਪਿਆਰ ਨਹੀਂ ਸੀ ਆਪਸ ਵਿਚ ਈਰਖਾ ਕਰਦੇ ਹੋਏੇ ਇਕ ਦੂਜੇ ਦੀ ਮਾਰ-ਧਾੜ ‘ਤੇ ਉੱਤਰ ਆਏ ਸਨ। ਇਹਨਾਂ ਰਾਜਿਆ ਵਿਚੋਂ ਸਿੱਖ ਰਾਜ ਦਾ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਹੋਇਆ ਹੈ ਜਿਸ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦੇ ਘਰ ਅਤੇ ਮਹਾਰਾਣੀ ਜਿੰਦ ਕੌਰ ਦੀ ਕੁਖੌਂ 4 ਸਤੰਬਰ 1838 ਨੂੰ ਲਾਹੌਰ ਵਿਖੇ ਹੋਇਆ। ਦਲੀਪ ਸਿੰਘ 9 ਮਹੀਨੇ 24 ਦਿਨ ਦਾ ਸੀ ਜਦੋ ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਦੇਹਾਂਤ ਹੋ ਗਿਆ।

ਮਹਾਰਾਜਾ ਰਣਜੀਤ ਸਿੰਘ ਦੀ ਵੰਸ ਵਿਚੋਂ ਜਦ ਮਹਾਰਾਜਾ ਸ਼ੇਰ ਸਿੰਘ ਤਖ਼ਤ ਤੇ ਬੈਠਾ ਤਾਂ ਉਸ ਨੂੰ ਲਹਿਣਾ ਸਿੰਘ ਤੇ ਉਸ ਦੇ ਭਤੀਜੇ ਅਜੀਤ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਧਿਆਨ ਸਿੰਘ ਡੋਗਰੇ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਤਾਂ ਕੇ ਉਹ ਨਵੇ ਰਾਜੇ ਦਾ ਵਜ਼ੀਰ ਨਾ ਬਣ ਜਾਵੇ।ਲਹਿਣਾ ਸਿੰਘ ਨੇ ਮਹਾਰਾਣੀ ਜਿੰਦ ਕੌਰ ਕੋਲੋਂ ਦਲੀਪ ਸਿੰਘ ਨੂੰ ਲਿਆ ਕੇ 16 ਸਤੰਬਰ 1843 ਨੂੰ ਤਖ਼ਤ ਤੇ ਬਿਠਾ ਦਿੱਤਾ।ਉਸ ਸਮੇਂ ਮਹਾਰਾਜਾ ਦਲੀਪ ਸਿੰਘ ਦੀ ਉਮਰ ਪੰਜ ਸਾਲ ਗਿਆਰਾਂ ਦਿਨ ਦੀ ਸੀ।
ਗਿਆਨੀ ਗੁਰਮੁਖ ਸਿੰਘ ਨੇ ਧਿਆਨ ਸਿੰਘ ਡੋਗਰੇ ਦੇ ਖੂਨ ਦੀ ਉਂਗਲ ਲਬੇੜ ਕੇ ਮਹਾਰਾਜਾ ਦਲੀਪ ਸਿੰਘ ਦੇ ਮੱਥੇ ਤੇ ਲਾ ਕੇ ਨਵਾਂ ਮਹਾਰਾਜਾ ਹੋਣ ਦੀ ਰਸਮ ਨਿਭਾਈ।ਮਹਾਰਾਜੀ ਜਿੰਦ ਕੌਰ ਨੂੰ ਰਾਜੇ ਦੀ ਸਰਪ੍ਰਸਤ ਲਗਾ ਦਿੱਤਾ।ਲਹਿਣਾ ਸਿੰਘ ਆਪ ਵਜ਼ੀਰ ਬਣ ਗਿਆ।ਹੀਰਾ ਸਿੰਘ ਨੇ ਆਪਣੇ ਪਿਤਾ ਧਿਆਨ ਸਿੰਘ ਡੋਗਰੇ ਦਾ ਬਦਲਾ ਲੈਣ ਲਈ ਲਹਿਣਾ ਸਿੰਘ ਅਤੇ ਉਸ ਦੇ ਭਤੀਜੇ ਅਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।ਫਿਰ ਹੀਰਾ ਸਿੰਘ ਨੇ ਲਹਿਣਾ ਸਿੰਘ ਦੇ ਖੂਨ ਦੀ ਉਂਗਲ ਲਬੇੜ ਕੇ ਦਲੀਪ ਸਿੰਘ ਦੇ ਮੱਥੇ ਤੇ ਲਗਾ ਕੇ ਮਹਾਰਾਜਾ ਹੋਣ ਦੀ ਰਸਮ ਨਿਭਾਈ ਤੇ ਆਪ ਵਜ਼ੀਰ ਬਣ ਗਿਆ। ਮਹਾਰਾਣੀ ਜਿੰਦ ਕੌਰ ਨੂੰ ਮਹਾਰਾਜੇ ਦੀ ਸਰਪ੍ਰਸਤ ਲਾਇਆ ਗਿਆ।
ਮਹਾਰਾਣੀ ਜਿੰਦ ਕੌਰ ਆਪਣੇ ਬੇਟੇ ਦੇ ਦੋ ਵਾਰ ਲੱਗੇ ਖੂਨ ਦੇ ਟਿਕਿਆ ਤੋਂ ਚਿੰਤਤ ਸੀ।10 ਫ਼ਰਵਰੀ 1846 ਨੂੰ ਸਤਿਲੁਜ ਦਰਿਆ ਦੇ ਕੰਢੇ ਤੇ ਹੋਈ ਸਭਰਾਵਾਂ ਦੀ ਲੜ੍ਹਾਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਆਖਰੀ ਲੜ੍ਹਾਈ ਸੀ। ਇਹ ਲੜ੍ਹਾਈ ਡੋਗਰਿਆਂ ਦੀਆਂ ਬਦਨੀਤ ਚਾਲਾਂ ਕਾਰਨ ਸਿੱਖ ਹਾਰ ਗਏ ਅਤੇ ਸਿੱਖ ਰਾਜ ਦਾ ਸੂਰਜ ਸਦਾ ਲਈ ਅਸਤ ਹੋ ਗਿਆ ਸੀ।12 ਦਸੰਬਰ 1846 ਨੂੰ ਮਹਾਰਾਣੀ ਜਿੰਦ ਕੌਰ ਦੀ ਸਰਕਾਰੀ ਕੰਮਾਂ ਵਿਚ ਦਖ਼ਲ ਅੰਦਾਜੀ ਬੰਦ ਕਰ ਦਿੱਤੀ ਗਈ।ਮਹਾਰਾਣੀ ਨੂੰ ਸੰਮਨ ਬੁਰਜ ਲਾਹੌਰ ਦਰਬਾਰ ਵਿਚ ਨੰਜਰਬੰਦ ਕਰ ਦਿੱਤਾ ਗਿਆ।ਉਸ ਨੂੰ 19 ਅਗਸਤ 1847 ਨੂੰ ਸ਼ੇਖੂਪੁਰਾ ਕਿਲ੍ਹੂੇ ਵਿਚ ਕੈਦ ਕਰ ਦਿੱਤਾ ਗਿਆ ਫਿਰ 16 ਮਈ 1848 ਨੂੰ ਕੈਦੀ ਦੇ ਤੌਰ ‘ਤੇ ਪੰਜਾਬ ਤੋਂ ਬਨਾਰਸ ਭੇਜ ਦਿੱਤਾ ਗਿਆ ਇੱਥੋਂ 4 ਅਪ੍ਰੈਲ 1849 ਨੂੰ ਉਤਰ ਪ੍ਰਦੇਸ ਦੇ ਚਿਨਾਰ ਕਿਲ੍ਹੇ ਵਿਚ ਭੇਜ ਦਿੱਤੀ।ਦੂਜਾ ਐਗਲੋ-ਸਿੱਖ ਯੁੱਧ 1848-49 ਵਿਚ ਹੋਇਆ।10 ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁਟ ਦਿੱਤੇ। ਅੰਗਰੇਜ਼ਾਂ ਨੇ ਪੰਜਾਬ ‘ਤੇ ਪੂਰਾ ਕਬਜ਼ਾ ਕਰ ਲਿਆ।12 ਸਾਲ ਦੇ ਦਲੀਪ ਸਿੰਘ ਤੋਂ(ਸੰਧੀਆਂ ਤੇ ਦਸਤਖ਼ਤ ਕਰਵਾ ਕੇ ਉਸ ਨੂੰ ਰਾਜ ਗੱਦੀ ਤੋਂ ਹਟਾ ਦਿੱਤਾ।ਲਾਰਡ ਡਲਹੌਜ਼ੀ ਜਿਸ ਨੇ ਗਵਰਨਰ ਜਨਰਲ ਬਣ ਕੇ ਅੱਠ ਸਾਲ ਰਾਜ ਕੀਤਾ ਉਸ ਨੇ ਮਹਾਰਾਜਾ ਦਲੀਪ ਸਿੰਘ ਤੋਂ ਕੋਹੇਨੂਰ ਹੀਰਾ,ਗਹਿਣੇ ਅਤੇ ਤੋਸ਼ੇਖਾਨੇ ਦਾ ਹੋਰ ਕੀਮਤੀ ਸਮਾਨ ਆਪਣੇ ਕਬਜ਼ੇ ਵਿਚ ਕਰ ਲਿਆ।ਸੰਨ 1950 ਵਿਚ ਕੋਹੇਨੂਰ ਹੀਰਾ ਮਹਾਰਾਣੀ ਮਲਕਾ ਵਿਕਟੋਰੀਆ ਦੇ ਹਵਾਲੇ ਕਰ ਕੇ ਉਸ ਦੇ ਤਾਜ ਵਿਚ ਜੜ ਦਿੱਤਾ ਜਿਸ ਨੂੰ ਮਹਾਰਾਣੀ ਪਹਿਨਦੀ ਸੀ।ਹੁਣ ਇਹ ਕੋਹੇਨੂਰ ਹੀਰਾ ਲੰਡਨ ਦੇ ਟਾਵਰ ਆਫ਼ ਲੰਡਨ ਅਜਾਇਬ ਘਰ ਵਿਚ ਪਿਆ ਹੈ।
29 ਮਾਰਚ 1849 ਨੂੰ ਪੰਜਾਬ ‘ਤੇ ਸਿੱਖ ਰਾਜ ਖ਼ਤਮ ਕਰਕੇ ਉਸ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ। ਇਕ ਅਗਸਤ 1863 ਨੂੰ ਕੈਨਿਸਿੰਟਨ (ਲੰਡਨ) ਵਿਖੇ ਮਹਾਰਾਣੀ ਜਿੰਦ ਕੌਰ ਦੀ ਮੌਤ ਹੋ ਗਈ। ਇਸ ਨੂੰ ਕੈਨਸਲ ਰਕੀਨ ਕਬਰਿਸਤਾਨ ਵਿਖੇ ਆਰਜ਼ੀ ਤੌਰ ਤੇ ਰੱਖਿਆ ਗਿਆ। ਦਲੀਪ ਸਿੰਘ ਨੂੰ ਆਪਣੀ ਮਾਤਾ ਦਾ ਸਰੀਰ ਭਾਰਤ ਲਿਆਉਣ ਲਈ ਛੇ ਮਹੀਨੇ ਬਾਅਦ ਮਨਜ਼ੂਰੀ ਇਸ ਸ਼ਰਤ ‘ਤੇ ਮਿਲੀ ਕੇ ਤੂੰ ਇਸ ਦਾ ਸਸਕਾਰ ਭਾਰਤ ਵਿਚ ਤਾਂ ਕਰ ਸਕਦਾ ਏ ਪਰ ਪੰਜਾਬ ਵਿਚ ਨਹੀ।ਦਲੀਪ ਸਿੰਘ ਨੇ ਆਪਣੀ ਮਾਤਾ ਦਾ ਸਸਕਾਰ ਨਾਸਿਕ ਵਿਚ ਨਰਬਦਾ ਦਰਿਆ ਦੇ ਕੰਢੇ ਤੇ ਕਰ ਦਿੱਤਾ। ਉਹ ਵਾਪਸ ਜਾਂਦੇ ਸਮੇਂ ਮਿਸਰ ਦੇ ਸ਼ਹਿਰ ਕਾਹਿਰਾ ਵਿਖੇ ਰੁਕਿਆ ਅਤੇ ਇਕ ਜਰਮਨ ਮੂਲ ਦੀ ਲੜਕੀ ਬੰਬਾ ਮੂਲਰ ਨਾਲ ਇਸਾਈ ਧਰਮ ਦੀਆਂ ਰਸਮਾਂ ਮੁਤਾਬਕ 7 ਜੂਨ 1864 ਨੂੰ ਸ਼ਾਦੀ ਕਰਵਾ ਲਈ। ਉਸ ਨੂੰ ਨਾਲ ਲੈ ਕੇ ਇੰਗਲੈਂਡ ਚਲਿਆ ਗਿਆ। ਬੰਬਾ ਮੂਲਰ ਦੀ ਕੁਖੋਂ ਦਲੀਪ ਸਿੰਘ ਦੇ ਘਰ ਤਿੰਨ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। ਬੰਬਾ ਮੂਲਰ 1890 ਵਿਚ ਰੱਬ ਨੂੰ ਪਿਆਰੀ ਹੋ ਗਈ। 23 ਫ਼ਰਵਰੀ 1889 ਨੂੰ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਨੂੰ ਇਕ ਖ਼ਤ ਭੇਜਿਆ ਕੇ ਤੁਸੀਂ ਮੈਥੋਂ ਸਿੱਖ ਰਾਜ ਧੋਖੇ ਨਾਲ ਖੋਹ ਲਿਆ ਸੀ ਜੋ ਤੁਸੀਂ ਨਾ ਮੈਨੂੰ ਵਾਪਸ ਕੀਤਾ ਨਾ ਕਰਨਾ ਹੈ ਪਰ ਮੈਥੋਂ ਧੋਖੇ ਨਾਲ ਖੋਹਿਆ ਕੋਹੇਨੂਰ ਹੀਰਾ ਵਾਪਸ ਕੀਤਾ ਜਾਵੇ। ਜਦ ਇਸ ਖ਼ਤ ਦਾ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਨੁਮਾਇੰਦਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਮਹਾਰਾਣੀ ਨੂੰ ਅਮਲ ਕਰਨ ਤੋਂ ਰੋਕ ਦਿੱਤਾ।
21 ਮਈ 1880 ਨੂੰ ਦਲੀਪ ਸਿੰਘ ਨੇ ਅਦਾ ਡਗਲਸ ਵੈਦਰਿਲ ਨਾਲ ਵਿਆਹ ਕਰਵਾ ਲਿਆ। ਵੈਦਰਿਲ ਨੇ 25 ਅਕਤੂਰ 1889 ਨੂੰ ਇਕ ਬੱਚੀ ਨੂੰ ਜਨਮ ਦਿੱਤਾ ਜਿਸ ਦਾ ਨਾਮ ਰਾਜ ਕੁਮਾਰੀ ਅਦਾ ਇਰੀਨ ਹੈਲਨ ਬਰਲ ਦਲੀਪ ਸਿੰਘ ਰੱਖਿਆ ਗਿਆ।ਇਸ ਦੀ ਕੁਖੋਂ ਤਿੰਨ ਬੱਚਿਆਂ ਨੇ ਜਨਮ ਲਿਆ। ਉਹ ਦਲੀਪ ਸਿੰਘ ਦੀ ਮੌਤ ਤੋਂ ਕਾਫੀ ਸਮੇਂ ਬਾਅਦ ਤੱਕ ਜਿਊਂਦੀ ਰਹੀ। ਦਲੀਪ ਸਿੰਘ ਦੇ ਦੋ ਵਿਆਹ ਹੋਏੇ ਸਨ ਉਸ ਦੇ ਘਰ ਨੌ ਬੱਚਿਆਂ ਨੇ ਜਨਮ ਲਿਆ। ਉਸ ਦੇ ਚਾਰ ਬੇਟੇ ਸਨ ਜਿੰਨਾਂ ਵਿਚੋਂ ਦੋ ਬਚਪਨ ਵਿਚ ਹੀ ਮਰ ਗਏ। ਪੰਜ ਲੜਕੀਆਂ ਸਨ ਜਿੰਨਾਂ ਵਿਚੋਂ ਚਾਰ ਵਿਆਈਆਂ ਹੋਈਆਂ ਸਨ ਪਰ ਰੱਬ ਦੇ ਰੰਗ ਦਲੀਪ ਸਿੰਘ ਦੀ ਅੋਲਾਦ ਦੇ ਘਰ ਕਿਸੇ ਵੀ ਬੱਚੇ ਨੇ ਜਨਮ ਨਾ ਲਿਆ।ਸਾਰੇ ਹੀ ਈਸਾਈ ਧਰਮ ਨਾਲ ਸਬੰਧਤ ਸਨ। ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਨਾਲ ਦਲੀਪ ਸਿੰਘ ਦੀ ਵੰਸ ਦਾ ਅੰਤ ਹੋ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਪੈਰਿਸ ਵਿਚ 1890 ਦੇ ਸ਼ੁਰੂ ਵਿਚ ਅਧਰੰਗ ਦਾ ਦੌਰਾ ਪੈ ਗਿਆ ਜਿਸ ਕਰਕੇ ਉਸ ਦਾ ਖੱਬਾ ਪਾਸਾ ਮਾਰਿਆ ਗਿਆ। ਉਸ ਦਾ ਬੇਟਾ ਪ੍ਰਿੰਸ ਵਿਕਟਰ ਦਲੀਪ ਸਿੰਘ ਇੰਗਲੈਂਡ ਤੋਂ ਉਸ ਨੂੰ ਦੋ ਵਾਰ ਮਿਲਣ ਆਇਆ ਸੀ। ਮਹਾਰਾਜਾ ਦਲੀਪ ਸਿੰਘ 22 ਅਕਤੂਬਰ 1893 ਨੂੰ ਪੈਰਿਸ ਦੇ ਗ੍ਰੈਂਡ ਹੋਟਲ ‘ਚ ਪਚਵੰਜਾ ਸਾਲ ਦੀ ਉਮਰ ‘ਚ ਦਮ ਤੋੜ ਗਿਆ।
29 ਅਕਤੂਬਰ 1893 ਨੂੰ ਈਸਾਈ ਰਸਮਾਂ ਅਨੁਸਾਰ ਪੈਰਿਸ ਵਿਚ ਹੀ ਉਸ ਨੂੰ ਦਫ਼ਨਾ ਦਿੱਤਾ ਗਿਆ।

Related posts

ਸਿਆਸੀ ਲਾਹਾ ਲੈਣ ਲਈ ਗੈਰ-ਕਾਨੂੰਨੀ ਨਜ਼ਰਬੰਦੀਆਂ ਵਧਾ ਰਹੇ ਹਨ

admin

The New Zealand Housing Survey Finds Kiwis Want More Housing Options and Housing Mobility !

admin

ਸੁਮਿਤ ਮਾਨਕ ਨੂੰ ਟੀ.ਵੀ ਨੇ ਬਣਾਇਆ ਸਟਾਰ 

admin