International

ਸਿੱਖ ਸੇਵਾ ਫ਼ਾਊਂਡੇਸ਼ਨ ਅਤੇ ਵਨ ਬੀਟ ਮੈਡੀਕਲ ਗਰੁੱਪ ਨੂੰ ਮਿਲ਼ਿਆ ਬੈਸਟ ਫਲੋਟ ਐਵਾਰਡ

ਸਿਆਟਲ – 13ਵੀਂ ਸੀ-ਫ਼ੇਅਰ ਪਰੇਡ ਸਿਆਟਲ ਅਮਰੀਕਾ ਵਿੱਚ ਲੋਕ ਭਲੇ ਹਿੱਤ ਕੰਮ ਕਰਨ ਵਾਲ਼ੀ ਸੰਸਥਾ ਸਿੱਖ ਸੇਵਾ ਫਾਊਂਡੇਸ਼ਨ ਅਤੇ ਵਨ ਬੀਟ ਮੈਡੀਕਲ ਗਰੁੱਪ ਨੇ ਸੰਸਥਾ ਦੇ ਸੰਸਥਾਪਕ ਸਰਦਾਰ ਬਹਾਦਰ ਸਿੰਘ ਦੀ ਅਗਵਾਈ ਵਿੱਚ ਹਿੱਸਾ ਲਿਆ ਅਤੇ ਬੈਸਟ ਫਲੋਟ ਐਵਾਰਡ ਪ੍ਰਾਪਤ ਕੀਤਾ। ਹਰ ਵਰ੍ਹੇ ਸੀ-ਫ਼ੇਅਰ ਪਰੇਡ ਵੱਖੋ-ਵੱਖਰੇ ਭਾਈਚਾਰਿਆਂ ਦੀ ਸੱਭਿਆਚਾਰਕ ਹੋਂਦ, ਵੱਖਰੀ ਪਛਾਣ ਨੂੰ ਲੋਕਾਂ ਸਾਹਵੇਂ ਲਿਆਉਣ ਅਤੇ ਉਤਸ਼ਾਹਿਤ ਕਰਨ ਦਾ ਵੱਡਾ ਉਪਰਾਲਾ ਬਣਦੀ ਹੈ। ਭਾਰੀ ਗਿਣਤੀ ‘’ਚ ਦਸਤਾਰ ਸਜਾ ਕੇ ਮਰਦ ਅਤੇ ਬੀਬੀਆਂ ਆਪਣੀਆਂ ਸੁੰਦਰ ਪੁਸ਼ਾਕਾਂ ‘’ਚ ਇਸ ਸੀ ਫੇਅਰ ਪਰੇਡ ਦਾ ਸ਼ਿੰਗਾਰ ਬਣਦੇ ਹਨ ਅਤੇ ਸਿੱਖ ਸੇਵਾ ਫਾਊਂਡੇਸ਼ਨ ਦੇ ਸੰਸਥਾਪਕ ਸਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਫਲੋਟ ਵਿੱਚ ਇਸ ਵਰ੍ਹੇ 200 ਝਾਕੀਆਂ ਸ਼ਾਮਿਲ ਹੋਈਆਂ ਅਤੇ ਸਿੱਖ ਸੇਵਾ ਫਾਊਂਡੇਸ਼ਨ ਅਤੇ ਵਨ ਬੀਟ ਮੈਡੀਕਲ ਗਰੁੱਪ ਦੀ ਫਲੋਟ ਨੂੰ ਬੈਸਟ ਫਲੋਟ ਐਵਾਰਡ ਨਾਲ਼ ਪ੍ਰਬੰਧਕਾਂ ਵੱਲੋਂ ਨਿਵਾਜ਼ਿਆ ਗਿਆ।ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸੱਤ ਸਾਲਾਂ ਤੋਂ ਉਹਨਾਂ ਦੇ ਫਲੋਟ ਨੂੰ ਬੈਸਟ ਫਲੋਟ ਐਵਾਰਡ ਪ੍ਰਾਪਤ ਹੋ ਰਿਹਾ ਹੈ ਅਤੇ ਸਿੱਖ ਪੰਜਾਬੀ ਭਾਈਚਾਰਾ ਪੂਰੇ ਜੋਸ਼-ਖਰੋਸ਼ ਨਾਲ ਇਸ ਪਰੇਡ ਵਿੱਚ ਸ਼ਾਮਲ ਹੁੰਦਾ ਹੈ। 2 ਜੁਲਾਈ 2024 ਨੂੰ ਹੋਈ ਸੇਲਮ ਪੋਰਟਲੈਂਡ ਦੀ ਪਰੇਡ ਵਿੱਚ ਵੀ ਬੈਸਟ ਫਲੋਟ ਐਵਾਰਡ ਇਹਨਾਂ ਸੰਸਥਾਵਾਂ ਦੇ ਫਲੋਟ ਵੱਲੋਂ ਜਿੱਤਿਆ ਗਿਆ ਸੀ। 13ਵੀਂ ਸੀ-ਫ਼ੇਅਰ ਪਰੇਡ ਵਿੱਚ ਸਿੱਖ ਸੇਵਾ ਫਾਊਂਡੇਸ਼ਨ ਅਤੇ ਵਨ ਬੀਟ ਮੈਡੀਕਲ ਗਰੁੱਪ ਵੱਲੋਂ ਬਹਾਦਰ ਸਿੰਘ ਦੀ ਸਮੁੱਚੀ ਅਗਵਾਈ ਵਿੱਚ ਵਿਸ਼ੇਸ਼ ਤੌਰ ‘’ਤੇ ਸਤਨਾਮ ਸਿੰਘ,ਜਗਮੋਹਨ ਸਿੰਘ, ਰਾਜਵੀਰ ਸਿੰਘ, ਅੰਮ੍ਰਿਤ ਸਿੰਘ, ਪਰਵਿੰਦਰ ਕੌਰ, ਮਨਦੀਪ ਕੌਰ, ਬਲਵੰਤ ਕੌਰ, ਉਪਿੰਦਰ ਕੌਰ ਅਤੇ ਹੋਰ ਬਹੁਤ ਹੀ ਸਤਿਕਾਰਤ ਸੱਜਣਾਂ ਨੇ ਸ਼ਮੂਲੀਅਤ ਕੀਤੀ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

admin

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

admin

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ

admin