News Breaking News India Latest News

ਸੁਖਬੀਰ ਬਾਦਲ ਦਾ ਭਾਰੀ ਵਿਰੋਧ, ਵਰਕਰਾਂ ਦੀਆਂ ਝੰਡੀਆਂ ਤਕ ਉਤਾਰ ਦਿੱਤੀਆਂ ਗਈਆਂ, ਮਾਹੌਲ ਤਣਾਅਪੂਰਨ

ਸ੍ਰੀ ਮਾਛੀਵਾੜਾ ਸਾਹਿਬ – ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਸੁਖਬੀਰ ਬਾਦਲ ਨੂੰ ਮਾਛੀਵਾੜਾ ਦੌਰੇ ਦੀ ਸ਼ੁਰੂਆਤ ‘ਚ ਹੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਹਿਰ ਸਰਹਿੰਦ ਦੇ ਗੜ੍ਹੀ ਦੇ ਪੁਲ਼ ਉੱਪਰ ਜਿਵੇਂ ਹੀ ਬਾਦਲ ਦਾ ਕਾਫ਼ਲਾ ਪਹੁੰਚਿਆ ਕਿਸਾਨ ਯੂਨੀਅਨ ਕਾਦੀਆਂ   ਕਿਸਾਨ ਯੁੂਨੀਅਨ ਉਗਰਾਹਾਂ   ਜਲ ਸਪਲਾਈ ਕੱਚੇ ਵਰਕਰਾਂ ਦਾ ਸਾਂਝੀ ਯੂੁਨੀਅਨ ਦੇ ਮੈਂਬਰਾਂ ਵੱਲੋਂ ਭਾਰੀ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਤੇ ਕਾਲੀਆਂ ਝੰਡੀਆਂ   ਦਿਖਾਉਣ ਦਾ ਕੰਮ ਸ਼ੁਰੂ ਹੋ ਗਿਆ। ਪੁਲਿਸ ਪ੍ਰਸ਼ਾਸਨ ਨੇ ਭਾਰੀ ਪੁਲਿਸ ਫੋਰਸ ਦੇ ਨਾਲ ਛੋਟੇ ਬੱਦਲ ਦਾ ਰੂਟ ਡਾਇਵਰਟ ਕਰਦੇ ਹੋਏ ਉਨ੍ਹਾਂ ਪਹਿਲਾਂ ਗੁਰਦਆਰਾ ਸ੍ਰੀ ਚਰਨ ਕੰਵਲ ਸਾਹਿਬ ਤੇ ਫਿਰ ਦੂਜੀ ਮੀਟਿੰਗ ਵਾਲੀ ਜਗ੍ਹਾ ਪਿੰਡ ਲੱਖੋਵਾਲ ਪਹੁੰਚਾਇਆ। ਖ਼ਬਰ ਲਿਖੇ ਜਾਣ ਤਕ ਮਾਛੀਵਾੜਾ ਸ਼ਹਿਰ ਦੇ ਮੁੱਖ ਸਮਾਗਮ ਸਥਾਨ ਨਾਗਰਾ ਪੈਲੇਸ ਦੇ ਬਾਹਰ ਭਾਰੀ ਤਦਾਦ ‘ਚ ਕਿਸਾਨ ਯੂੁਨੀਅਨ ਉਗਰਾਹਾਂ ਤੇ ਕਾਦੀਆਂ ਦੇ ਵਰਕਰ ਕਾਲੇ ਝੰਡੇ ਲੈ ਕੇ ਜੰਮੇ ਹੋਏ ਸਨ। ਜਿੱਥੇ ਵਿਰੋਧ ਜਤਾਉਣ ਵਾਲਿਆਂ ‘ਚ ਜ਼ਿਆਦਾਤਰ ਨੌਜਵਾਨ ਵਰਗ ਸੀ ਉੱਥੇ ਹੀ ਯੋਜਨਾਬੱਧ ਢੰਗ ਨਾਲ ਮਾਛੀਵਾੜਾ ਦੇ ਗੜ੍ਹੀ ਦੇ ਪੁਲ਼, ਗਨੀ ਖਾਂ ਨਵੀ ਖਾਂ ਚੌਕ, ਮੁੱਖ ਚੌਕ ਤੇ ਚਰਨ ਕੰਵਲ ਚੌਕ ਅਤੇ ਨਾਗਰਾ ਪੈਲੇਸ ਦੇ ਬਾਹਰ ਇਕੱਠੇ ਹੋ ਗਏ ਤੇ ਵੱਡੇ-ਵੱਡੇ ਵਾਹਨਾਂ ਤੇ ਟਰਾਲੀਆਂ ਦੀ ਥਾਂ ਛੋਟੇ-ਛੋਟੇ ਸਮੂੁਹਾਂ ‘ਚ ਇਕ-ਇਕ ਦੋ-ਦੋ ਕਰ ਕੇ ਵਿਰੋਧ ਜਤਾਉਣ ਵਾਲਿਆਂ ਦਾ ਵੱਡਾ ਸਮੂਹ ਬਣ ਕੇ ਤਿਆਰ ਹੋ ਗਿਆ ਜੋ ਕਿ ਪੁਲਿਸ ਪ੍ਰਸ਼ਾਸਨ ਲਈ ਸਿਰਦਰਦ ਬਣ ਗਿਆ। ਮੁੱਖ ਚੌਕ ‘ਚ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀਆਂ ਮੋਟਰਸਾਈਕਲ ‘ਤੇ ਲੱਗੀਆਂ ਪਾਰਟੀ ਵਾਲੀਆਂ ਝੰਡੀਆਂ ਉਤਾਰ ਦਿੱਤੀਆਂ ਗਈਆਂ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੀਆਂ ਝੰਡੀਆਂ ਲੱਗੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ‘ਤੇ ਲੱਗੇ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਝੰਡੇ ਉਤਾਰ ਕੇ ਸੁੱਟ ਦਿੱਤੇ ਗਏ। ਕਈ ਥਾਵਾਂ ‘ਤੇ ਤਕਰਾਰ ਹੁੰਦੇ-ਹੁੰਦੇ ਬਚੀ। ਪੁਲਿਸ ਨੇ ਰੂਟ ਬਦਲ ਕੇ ਬਾਦਲ ਦੇ ਕਾਫ਼ਲੇ ਤੇ ਵਿਰੋਧ ਜਤਾਉਣ ਵਾਲਿਆਂ ਦਾ ਆਹਮੋ-ਸਾਹਮਣੇ ਨਹੀਂ ਹੋਣ ਦਿੱਤਾ। ਖ਼ਬਰ ਲਿਖੇ ਜਾਣ ਤਕ ਗਨੀ ਖਾਂ ਨਵੀਂ ਖਾਂ ਗੇਟ ਤੋਂ ਪੈਲੇਸ ਤਕ ਸੜਕ ਦੇ ਦੋਵੇਂ ਪਾਸੇ ਖੜ੍ਹੇ ਕਿਸਾਨ ਸੁਖਬੀਰ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੇ ਇੰਤਜ਼ਾਰ ‘ਚ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸਮਾਗਮ ਵਾਲੀ ਥਾਂ ‘ਤੇ ਅਕਾਲੀ ਦਲ ਦੀਆਂ ਲੱਗੀਆਂ ਝੰਡੀਆਂ ਉਤਾਰ ਕੇ ਹੀ ਜਾਣਾ ਪਿਆ। ਸ਼ਹਿਰ ‘ਚ ਕਈ ਥਾਵਾਂ ‘ਤੇ ਲੱਗੇ ਅਤੇ ਬਾਦਲ ਦੇ ਆਉਣ ਵਾਲੇ ਰਸਤੇ ‘ਚ ਲੱਗੇ ਅਕਾਲੀ ਦਲ ਦੇ ਸਾਇਨ ਬੋਰਡ ਵੀ ਪਾੜ ਦਿੱਤੇ ਗਏ।

Related posts

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਜੈਸ਼ੰਕਰ ਨੇ ਸੰਸਦ ਵਿੱਚ ਵਿਸਥਾਰ ਨਾਲ ਅਪਰੇਸ਼ਨ ਸਿੰਦੂਰ ਦੇ ਹਾਲਾਤਾਂ ‘ਤੇ ਚਾਨਣਾ ਪਾਇਆ !

admin