BollywoodNewsBreaking NewsLatest News

ਸੋਨੂੰ ਸੂਦ ’ਤੇ ਲੱਗਾ 20 ਕਰੋੜ ਦੀ ਟੈਕਸ ਚੋਰੀ ਦਾ ਦੋਸ਼

ਨਵੀਂ ਦਿੱਲੀ – ਫਿਲਮ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਚੱਲ ਰਹੀ ਹੈ। ਹੁਣ ਇਸ ਛਾਪੇਮਾਰੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਸੋਨੂੰ ਸੂਦ ਨੇ ਲਗਪਗ 20 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਹੈ।ਏਐੱਨਆਈ ਅਨੁਸਾਰ, ਇਨਕਮ ਟੈਕਸ ਡਿਪਾਰਟਮੈਂਟ ਨੇ ਅਦਾਕਾਰ ਸੋਨੂੰ ਸੂਦ ਨਾਲ ਜੁੜੇ ਕਈ ਟਿਕਾਣਿਆਂ ’ਤੇ ਮੁੰਬਈ ਅਤੇ ਲਖਨਊ ’ਚ ਛਾਪੇਮਾਰੀ ਕੀਤੀ ਹੈ। ਇਨ੍ਹਾਂ ’ਚ ਕੁੱਲ 28 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਹੈ। ਇਨ੍ਹਾਂ ‘ਚ ਮੁੰਬਈ, ਲਖਨਊ, ਕਾਨਪੁਰ, ਜੈਪੁਰ ਅਤੇ ਦਿੱਲੀ ਸ਼ਾਮਿਲ ਹੈ। ਸੀਬੀਡੀਟੀ ਅਨੁਸਾਰ ਅਦਾਕਾਰ ਅਤੇ ਉਸ ਨਾਲ ਜੁੜੇ ਲੋਕਾਂ ਨੇ ਟੈਕਸ ਚੋਰੀ ਕੀਤੀ ਹੈ ਅਤੇ ਇਸਦੇ ਸਬੂਤ ਮਿਲੇ ਹਨ। ਸੀਬੀਡੀਟੀ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਬੋਗਸ ਕਰਜ਼ ਦੇ ਆਧਾਰ ’ਤੇ ਕਈ ਲੋਕਾਂ ਨੂੰ ਕਾਗਜ਼ ’ਤੇ ਕਰਜ਼ ਦਿੱਤੇ ਹਨ ਅਤੇ ਇਸਦੀ ਕੁੱਲ ਰਾਸ਼ੀ ਹੁਣ ਤਕ 20 ਕਰੋੜ ਰੁਪਏ ਤੋਂ ਵੱਧ ਹੈ। ਸੋਨੂੰ ਸੂਦ ਦੇ ਐੱਨਜੀਓ ’ਤੇ ਵੀ ਦੋਸ਼ ਲੱਗਾ ਹੈ ਕਿ ਉਨ੍ਹਾਂ ਨੇ 2.1 ਕਰੋੜ ਰੁਪਏ ਵਿਦੇਸ਼ ਤੋਂ ਧਨ ਪ੍ਰਾਪਤ ਕੀਤਾ ਹੈ ਜੋ ਕਿ ਫੌਰਨ ਕੰਟ੍ਰੀਬਿਊਸ਼ਨ ਐਕਟ ਦੀ ਉਲੰਘਣਾ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਖੂਬ ਵਾਹ-ਵਾਹ ਲੁੱਟੀ ਹੈ। ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ’ਚ 18 ਕਰੋੜ ਦੀ ਧਨਰਾਸ਼ੀ ਇਕੱਠੀ ਕੀਤੀ ਸੀ। ਉਥੇ ਹੀ ਉਨ੍ਹਾਂ ਨੇ ਸਿਰਫ਼ 1.9 ਕਰੋੜ ਰੁਪਏ ਸਹਾਇਤਾ ਰਾਸ਼ੀ ਦੇ ਤੌਰ ’ਤੇ ਉਪਯੋਗ ਕੀਤੇ ਅਤੇ 17 ਕਰੋੜ ਹਾਲੇ ਵੀ ਉਨ੍ਹਾਂ ਦੇ ਅਕਾਊਂਟ ’ਚ ਉਵੇਂ ਹੀ ਪਏ ਹਨ।

Related posts

ਓਰਵਸ਼ੀ ਰੌਤੇਲਾ ਨੇ ਬਿਕਨੀ ਪਾ ਕੇ ਦਿੱਤੀ ਕਰਵਾ ਚੌਥ ਦੀ ਵਧਾਈ

Bunty

20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾ

Bunty

ਭਾਰਤ ‘ਚ ਅੱਤਵਾਦੀ ਹਮਲੇ ਸਬੰਧੀ ਹਾਈ ਅਲਰਟ ਜਾਰੀ

Bunty