Punjab

ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਯੂਐੱਸਏ ਦੀ ਫ਼ੌਜ ’ਚ ਹੋਇਆ ਭਰਤੀ

ਹੁਸ਼ਿਆਰਪੁਰ – ਹੁਸ਼ਿਆਰਪੁਰ ਜ਼ਿਲ੍ਹੇ ਨੂੰ ਉਦੋਂ ਹੋਰ ਮਾਣ ਮਿਲਿਆ ਜਦੋਂ ਹੁਸ਼ਿਆਰਪੁਰ ਸ਼ਹਿਰ ਦਾ ਹਿੱਸਾ ਬਣ ਚੁੱਕੇ ਪਿੰਡ ਪੁਰਹੀਰਾਂ ਦਾ 19 ਸਾਲਾ ਨੌਜਵਾਨ ਇਬਾਦਤਪ੍ਰੀਤ ਸਿੰਘ ਢੱਟ ਆਪਣੀ ਟ੍ਰੇਨਿੰਗ ਮੁਕੰਮਲ ਕਰ ਕੇ ਬਕਾਇਦਾ ਤੌਰ ’ਤੇ ਯੂਐੱਸਏ ਦੀ ਫ਼ੌਜ ’ਚ ਸ਼ਾਮਿਲ ਹੋ ਗਿਆ।

ਇਬਾਦਤਪ੍ਰੀਤ ਨੇ ਆਪਣੀ ਮੁੱਢਲੀ ਵਿੱਦਿਆ ਸੇਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਤੇ ਕੁਝ ਸਮਾਂ ਦਸਮੇਸ਼ ਅਕੈਡਮੀ ਆਨੰਦਪੁਰ ਸਾਹਿਬ ’ਚ ਵੀ ਗੁਜ਼ਾਰਿਆ। ਇਬਾਦਤਪ੍ਰੀਤ ਸਿੰਘ ਦਾ ਜੱਦੀ ਪਿੰਡ ਕੰਧਾਲੀ ਨਾਰੰਗਪੁਰ ਹੈ। ਯੂਐੱਸਏ ਦੀ ਫ਼ੌਜ ’ਚ ਸ਼ਾਮਿਲ ਹੋਣ ਨਾਲ ਇਸ ਦੇ ਪਿਤਾ ਮਸ਼ਹੂਰ ਪੰਜਾਬੀ ਗ਼ਜ਼ਲਕਾਰ ਇਕਵਿੰਦਰ ਸਿੰਘ ਢੱਟ ਤੇ ਮਾਤਾ ਚਰਨਜੀਤ ਕੌਰ ਢੱਟ (ਦੋਵੇਂ ਪੰਜਾਬ ਸਿੱਖਿਆ ਵਿਭਾਗ ’ਚੋਂ ਸੇਵਾ ਮੁਕਤ) ਨੂੰ ਸਾਹਿਤਿਕ ਤੇ ਸਮਾਜਿਕ ਅਦਾਰਿਆਂ ਵੱਲੋਂ ਖ਼ੂਬ ਵਧਾਈਆਂ ਮਿਲ ਰਹੀਆਂ ਹਨ।

ਇਸ ਸਬੰਧੀ ਗੱਲਬਾਤ ਕਰਦੇ ਹੋਏ ਇਬਾਦਤਪ੍ਰੀਤ ਸਿੰਘ ਦੇ ਪਿਤਾ ਇਕਵਿੰਦਰ ਸਿੰਘ ਢੱਟ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ ਦੋ ਬੇਟੀਆਂ ਤੇ ਇਕ ਬੇਟਾ। ਬੇਟੇ ਇਬਾਦਤਪ੍ਰੀਤ ਸਿੰਘ ਦਾ ਬੱਚਪਨ ਤੋਂ ਹੀ ਸ਼ੌਕ ਸੀ ਕਿ ਉਹ ਪੁਲਿਸ ਜਾਂ ਆਰਮੀ ’ਚ ਸ਼ਾਮਿਲ ਹੋਵੇ। ਉਨ੍ਹਾਂ ਦੱਸਿਆ ਚਾਰ ਕੁ ਸਾਲ ਪਹਿਲਾਂ ਹੀ ਇਬਾਦਤਪ੍ਰੀਤ ਯੂਐੱਸਏ ਪੱਕੇ ਤੌਰ ’ਤੇ ਆਇਆ ਸੀ, ਜਿੱਥੇ ਉਹ ਛੇ ਮਹੀਨੇ ਜਿਆਰਜੀਆ ਸਟੇਟ ’ਚ ਕਠਿੱਨ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਬਕਾਇਦਾ ਤੌਰ ’ਤੇ ਯੂ.ਐੱਸ.ਏ ਦੀ ਫ਼ੌਜ ’ਚ ਸ਼ਾਮਿਲ ਹੋ ਗਿਆ।

ਜਾਣਕਾਰੀ ਦਿੰਦੇ ਹੋਏ ਇਕਵਿੰਦਰ ਸਿੰਘ ਢੱਟ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਵਿਖੇ ਪੰਜਾਬੀ ਲੈਕਚਰਾਰ ਤੇ ਕਾਰਜਕਾਰੀ ਪ੍ਰਿੰਸੀਪਲ ਦੇ ਅਹੁਦੇ ’ਤੇ ਸੇਵਾਂਵਾ ਨਿਭਾਉਣ ਤੋਂ ਬਾਅਦ ਸਾਲ 2015 ਵਿਚ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੱਸਿਆ ਉਨ੍ਹਾਂ ਦੀ ਧਰਮਪਤਨੀ ਚਰਨਜੀਤ ਕੌਰ ਢੱਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਪੁਰਹੀਰਾਂ ਵਿਖੇ ਐੱਸਐੱਸ ਅਧਿਆਪਕਾ ਵਜੋਂ ਸੇਵਾਂਵਾ ਨਿਭਾਉਣ ਤੋਂ ਬਾਅਦ 2020 ’ਚ ਸਵੈ-ਇੱਛਤ ਸੇਵਾਮੁਕਤ ਹੋਏ ਹਨ। ਇਕਵਿੰਦਰ ਸਿੰਘ ਢੱਟ ਸਾਹਿਤ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੀਆਂ ਪੰਜਾਬੀ ਗ਼ਜ਼ਲ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁਕੀਆਂ ਹਨ, ਜਿਨਾਂ ’ਚ ‘ਪਾਣੀ ਮੈਲ਼ਾ ਮਿੱਟੀ ਗੋਰੀ’, ‘ਜ਼ਿੰਦਗੀ ਨੇ ਪੈਲ ਪਾਈ’, ‘ਜ਼ੁਬਾਨ ਫੁੱਲਾਂ ਦੀ’ ਅਤੇ ‘ਅੰਬ ਦੁਸਹਿਰੀ ਚੂਪਣ ਆਇਓ!’ ਹਨ।

Related posts

ਕਿਸਾਨਾਂ-ਕੇਂਦਰ ਵਿਚਕਾਰ ਡੈੱਡਲਾਕ ਟੁੱਟਿਆ: ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਸੱਦਾ ਪ੍ਰਵਾਨ !

admin

31 ਮਈ ਤੱਕ ਸਰਕਾਰੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਨਾ ਛੱਡੇ ਤਾਂ ਚੱਲੇਣਗੇ ਬੁਡੋਜ਼ਰ – ਭਗਵੰਤ ਮਾਨ

Bunty

ਇਨਸਾਨੀਅਤ ਅਤੇ ਸਰਬ ਧਰਮ ਸਾਂਝ ਦਾ ਤੀਰਥ ਬਣ ਚੁੱਕੈ “ਕਿਸਾਨ ਅੰਦੋਲਨ”

admin