India

12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ : ਕੇਂਦਰੀ ਸਿਹਤ ਮੰਤਰਾਲਾ

ਨਵੀਂ ਦਿੱਲੀ – ਦੇਸ਼ ‘ਚ 12-14 ਸਾਲ ਦੇ ਬੱਚਿਆਂ ਦੇ ਟੀਕਾਕਰਨ ‘ਤੇ ਕੇਂਦਰੀ ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਸ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਸਮੇਂ ਭਾਰਤ ਵਿੱਚ 15-17 ਸਾਲ ਦੇ ਬੱਚਿਆਂ ਦਾ ਟੀਕਾਕਰਨ ਚੱਲ ਰਿਹਾ ਹੈ। ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 2 ਲੱਖ 58 ਹਜ਼ਾਰ 89 ਨਵੇਂ ਕੋਰੋਨਾ ਸੰਕਰਮਿਤ ਪਾਏ ਗਏ ਹਨ। ਦੇਸ਼ ਵਿਚ ਹੁਣ ਤਕ 15-17 ਸਾਲ ਦੀ ਉਮਰ ਦੇ 3.31 ਕਰੋੜ ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਇਸ ਦਾ ਮਤਲਬ ਹੈ ਕਿ ਸਿਰਫ਼ 13 ਦਿਨਾਂ ਵਿੱਚ 45 ਪ੍ਰਤੀਸ਼ਤ ਬੱਚਿਆਂ ਨੂੰ ਪਹਿਲੀ ਡੋਜ਼ ਦਿੱਤੀ ਗਈ ਹੈ। 15-17 ਸਾਲ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ 3 ਜਨਵਰੀ 2022 ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਨੂੰ ਕੋਵੈਕਸੀਨ ਲਗਾਇਆ ਜਾ ਰਿਹਾ ਹੈ। ਦੇਸ਼ ਵਿਚ ਹੁਣ ਤਕ 157 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਮੁਕੰਮਲ ਡੋਜ਼ ਦਿੱਤੀ ਜਾ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ 39 ਲੱਖ ਤੋਂ ਵੱਧ ਨਵੇਂ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ 76 ਫੀਸਦੀ ਲੋਕਾਂ ਨੂੰ ਦੂਜੀ ਡੋਜ਼ ਵੀ ਦਿੱਤੀ ਜਾ ਚੁੱਕੀ ਹੈ।

Related posts

ਨਹੀਂ ਬਣੇਗੀ ਮੋਦੀ ਦੀ ਸਰਕਾਰ’, ਜੇ ਬਣ ਵੀ ਗਈ ਤਾਂ ਜ਼ਿਆਦਾ ਸਮਾਂ ਨਹੀਂ ਚੱਲੇਗੀ: ਸੰਜੇ ਰਾਊਤ

Bunty

SC ਦਾ ਅਹਿਮ ਫ਼ੈਸਲਾ : ਔਰਤ-ਪੁਰਸ਼ ਦਾ ਲੰਬੇ ਸਮੇਂ ਤਕ ਨਾਲ ਰਹਿਣਾ ਵਿਆਹ ਜਿਹਾ, ਜਾਇਦਾਦ ‘ਚ ਔਲਾਦ ਦਾ ਵੀ ਹੱਕ

Bunty

ਵਿੱਤੀ ਬੇਨਿਯਮੀਆਂ: ਸੀਬੀਆਈ ਵੱਲੋਂ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਤੇ 14 ਹੋਰਨਾਂ ਦੇ ਟਿਕਾਣਿਆਂ ’ਤੇ ਛਾਪੇ

Bunty