India

19 ਨਕਸਲੀ ਗਿ੍ਰਫ਼ਤਾਰ, 6 ਇਨਾਮੀ ਨਕਸਲੀਆਂ ਨੇ ਕੀਤਾ ਸਰੰਡਰ

ਸੁਕਮਾ -ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਨਕਸਲਵਾਦ ਖ਼ਿਲਾਫ਼ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਹਾਲ ’ਚ ਆਪਣੀ ਮੁਹਿੰਮ ਦੌਰਾਨ 19 ਨਕਸਲੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ’ਚੋਂ 3 ’ਤੇ ਤਿੰਨ ਲੱਖ ਰੁਪਏ ਦਾ ਇਨਾਮ ਐਲਾਨ ਸੀ। ਦੱਸਿਆ ਜਾ ਰਿਹਾ ਹੈ ਕਿ ਗਿ੍ਰਫ਼ਤਾਰ ਕੀਤੇ ਗਏ ਸਾਰੇ ਨਕਸਲੀ ਵੱਖ-ਵੱਖ ਘਟਨਾਵਾਂ ’ਚ ਸ਼ਾਮਲ ਸਨ। ਜਗਰਗੁੰਡਾ ਖੇਤਰ ਤੋਂ 14 ਨਕਸਲੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਸੁਕਮਾ ਦੇ ਪਲਿਸ ਸੁਪਰਡੈਂਟ ਨੇ ਵੀ 19 ਨਕਸਲੀਆਂ ਦੀ ਗਿ੍ਰਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਵਾਨ ਲਗਾਤਾਰ ਜੰਗਲਾਂ ’ਚ ਘੁੰਮ ਰਹੇ ਹਨ ਅਤੇ ਲਗਾਤਾਰ ਸਫ਼ਲਤਾ ਵੀ ਮਿਲ ਰਹੀ ਹੈ। ਕੰਗਾਲਤੋਂਗ ਇਲਾਕੇ ’ਚ ਰੁਕ-ਰੁਕ ਕੇ ਮੁਕਾਬਲਾ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸੇ ਦਿਨ ਇਕ ਨਕਸਲੀ ਜੋੜੇ ਸਮੇਤ 6 ਨਕਸਲੀਆਂ ਨੇ ਆਤਮਸਮਰਪਣ ਕੀਤਾ ਸੀ, ਜਿਨ੍ਹਾਂ ’ਤੇ 24 ਲੱਖ ਰੁਪਏ ਦਾ ਇਨਾਮ ਐਲਾਨ ਸੀ।
ਦੱਸਿਆ ਜਾ ਰਿਹਾ ਹੈ ਕਿ ਸਰੰਡਰ ਕਰਨ ਵਾਲੇ ਨਕਸਲੀ ਜੋੜਿਆਂ ’ਤੇ 10 ਲੱਖ ਦਾ ਇਨਾਮ ਐਲਾਨ ਸਨ। ਆਤਮਸਮਰਪਣ ਕਰਨ ਵਾਲੇ ਨਕਸਲੀਆਂ ’ਚੋਂ 2 ’ਤੇ 5-5 ਲੱਖ ਦਾ ਇਨਾਮ ਸੀ। ਉੱਥੇ ਹੀ 2 ਪੁਰਸ਼ ਨਕਸਲੀਆਂ ’ਤੇ 2-2 ਲੱਖ ਦਾ ਇਨਾਮ ਐਲਾਨ ਸੀ। ਦੱਸਣਯੋਗ ਹੈ ਕਿ ਆਤਮਸਮਰਪਣ ਕਰਨ ਵਾਲੇ ਸਾਰੇ ਨਕਸਲੀਆਂ ਨੇ ਪਲਿਸ ਸੁਪਰਡੈਂਟ ਦੇ ਸਾਹਮਣੇ ਹਥਿਆਰ ਸੁੱਟ ਸਮਰਪਣ ਕੀਤਾ।

Related posts

ਕੋਲਕਾਤਾ ਡਾਕਟਰ ਬਲਾਤਕਾਰ ਤੇ ਹੱਤਿਆ ਮਾਮਲਾ: ਸੁਪਰੀਮ ਕੋਰਟ ਨੇ ਕੇਸ ਦਰਜ ਕਰਨ ’ਚ ਦੇਰ ਲਈ ਸਰਕਾਰ ਨੂੰ ਝਾੜਿਆ, ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ

Bunty

ਭਲਕੇ ਤਿੰਨ ਦਿਨਾ ਯੂਰਪ ਦੌਰੇ ‘ਤੇ ਜਾਣਗੇ PM ਨਰਿੰਦਰ ਮੋਦੀ

Bunty

ਭਾਰਤ ਨਿਰਮਾਣ ਤੋਂ ਲੈ ਕੇ ਰੱਖਿਆ ਤੱਕ ਤੇਜ਼ੀ ਨਾਲ ਆਤਮਨਿਰਭਰ ਹੋ ਰਿਹਾ ਹੈ: ਪੁਰੀ

admin