India

2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਮੇਰਾ ਸੁਪਨਾ : ਮੋਦੀ

ਭੋਪਾਲ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ 2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੇ ਹਨ। ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ ਵਿੱਚ ਚੱਲ ਰਹੀ ‘ਵਿਕਾਸ ਭਾਰਤ ਸੰਕਲਪ ਯਾਤਰਾ’ ਦੇ ਹਿੱਸੇ ਵਜੋਂ ਵੱਖ-ਵੱਖ ਸਰਕਾਰੀ ਪ੍ਰੋਗਰਾਮਾਂ ਦੇ ਲਾਭਪਾਤਰੀਆਂ ਨਾਲ ਵਰਚੁਅਲ ਗੱਲਬਾਤ ਦੌਰਾਨ ਮੋਦੀ ਨੇ ਆਪਣੇ ਯਤਨਾਂ ਅਧੀਨ ਇੱਕ ਔਰਤ ਕੋਲੋਂ ਮਦਦ ਮੰਗੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਵਿੱਚ ਸਵੈ-ਸਹਾਇਤਾ ਗਰੁੱਪਾਂ ਨਾਲ ਜੁੜੀਆਂ 2 ਕਰੋੜ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦਾ ਹਾਂ।
ਮੋਦੀ ਨੇ ਰੁਬੀਨਾ ਖਾਨ ਨਾਂ ਦੀ ਇੱਕ ਔਰਤ ਨਾਲ ਗੱਲਬਾਤ ਕੀਤੀ ਅਤੇ ਉਸ ਕੋਲੋਂ ਪੁੱਛਿਆ ਕਿ ਕੀ ਉਹ ਇਸ ਸਬੰਧੀ ਯਤਨਾਂ ਵਿਚ ਮੇਰੀ ਮਦਦ ਕਰੇਗੀ? ਜਦੋਂ ਉਸ ਕੋਲੋਂ ਖਾਸ ਤੌਰ ’ਤੇ ਪੁੱਛਿਆ ਗਿਆ ਕਿ ਉਹ ਆਪਣੇ ਗਰੁੱਪ ’ਚ ਕਿੰਨੀਆਂ ਔਰਤਾਂ ਨੂੰ ਲੱਖਪਤੀ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਦੇਸ਼ ਦੀ ਹਰ ਔਰਤ ਨੂੰ ਲੱਖਪਤੀ ਬਣਾਉਣਾ ਚਾਹੁੰਦੀ ਹਾਂ। ਇਸ ’ਤੇ ਪ੍ਰਧਾਨ ਮੰਤਰੀ ਨੇ ਵਿਅੰਗ ਕੀਤਾ ਕਿ ਰੁਬੀਨਾ ਦੀ ਪ੍ਰਤੀਕਿਰਿਆ ਤਾਂ ਇੱਕ ਸਿਆਸੀ ਜਵਾਬ ਹੈ। ਇਸ ’ਤੇ ਗਰੁੱਪ ’ਚ ਮੌਜੂਦ ਸੱਭ ਲੋਕ ਹੱਸ ਪਏ। ਇਸ ਪਿੱਛੋਂ ਮੋਦੀ ਨੇ ਮੌਕੇ ’ਤੇ ਮੌਜੂਦ ਔਰਤਾਂ ਨੂੰ ਕਿਹਾ ਕਿ ਜੇ ਉਹ ਲੱਖਪਤੀ ਬਣਨਾ ਚਾਹੁੰਦੀਆਂ ਹਨ ਤਾਂ ਹੱਥ ਖੜੇ ਕਰਨ। ਇਸ ’ਤੇ ਸਾਰਿਆਂ ਨੇ ਹੱਥ ਖੜੇ ਕਰ ਕੇ ਹਾਂ-ਪੱਖੀ ਹੁੰਗਾਰਾ ਦਿੱਤਾ। ਰੁਬੀਨਾ ਨੇ ਦੱਸਿਆ ਕਿ ਜਦੋਂ ਮੇਰਾ ਤੇ ਮੇਰੇ ਪਤੀ ਦਾ ਕੰਮ ਵਧਿਆ ਤਾਂ ਮੇਰੇ ਪਤੀ ਨੇ ਸੈਕਿੰਡ ਹੈਂਡ ਮਾਰੂਤੀ ਵੈਨ ਖਰੀਦਣ ਦਾ ਫੈਸਲਾ ਕੀਤਾ। ਇਸ ਨੇ ਇਕ ਵਾਰ ਫਿਰ ਮੋਦੀ ਨੂੰ ਹੈਰਾਨ ਕਰ ਦਿੱਤਾ ਅਤੇ ਉਨ੍ਹਾਂ ਉਸ ਮੋਟਰ-ਗੱਡੀ ਦਾ ਨਾਂ ਦੁਹਰਾਉਣ ਲਈ ਕਿਹਾ ਜੋ ਰੁਬੀਨਾ ਦੇ ਪਤੀ ਨੇ ਖਰੀਦੀ ਸੀ।

Related posts

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਅਮਰੀਕਾ ਦੇ ਉੱਤਰੀ ਡਕੋਟਾ ਸ਼ਹਿਰ ’ਚ ਲੱਖਾਂ ਸਾਲ ਪੁਰਾਣਾ ਖਜ਼ਾਨਾ ਮਿਲਿਆ

Bunty

ਫਲਾਈਡੁਬਈ ਮਿਡ ਏਅਰ ਡਰਾਮਾ: ਕੀ ਪਲੇਨ ਨੂੰ ਅਗਵਾ ਕਰਕੇ ਕ੍ਰੈਸ਼ ਕਰਨ ਦੀ ਕੋਸ਼ਿਸ਼ ਹੋਈ?

admin