India

ਦੇਸ਼ ‘ਚ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਮਿਸ਼ਨ ਦਾ ਆਗਾਜ਼

ਨਵੀਂ ਦਿੱਲੀ –  ਦੇਸ਼ ਭਰ ’ਚ ਅੱਜ ਤੋਂ 15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਬੱਚਿਆਂ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। 15-18 ਸਾਲ ਦੀ ਉਮਰ ਦੇ ਬੱਚੇ ਵੀ ਇਸ ਮੁਹਿੰਮ ’ਚ ਵੱਧ-ਚਡ਼ ਕੇ ਹਿੱਸਾ ਲੈ ਰਹੇ ਹਨ। 15 ਤੋਂ 18 ਸਾਲ ਦੇ ਬੱਚਿਆਂ ਦੇ (15-18 ਉਮਰ ਸਮੂਹ ਲਈ ਕੋਵਿਡ ਟੀਕਾਕਰਣ) ਦੇ ਟੀਕਾਕਰਨ  ‘ਤੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਹੁਣ ਤੱਕ 12 ਲੱਖ ਬੱਚੇ ਰਜਿਸਟਰਡ ਹੋ ਚੁੱਕੇ ਹਨ। ਇਹ ਟੀਕਾ ਵੀ ਮੁਫਤ ਦਿੱਤਾ ਜਾ ਰਿਹਾ ਹੈ। ਬੱਚਿਆਂ ਦੇ ਟੀਕਾਕਰਨ ਲਈ ਵੱਖਰੇ ਕੇਂਦਰ ਬਣਾਏ ਗਏ ਹਨ। ਕਈ ਟੀਕਾਕਰਣ ਕੇਂਦਰਾਂ ’ਤੇ ਵੈਕਸੀਨ ਲਗਵਾਉਣ ਲਈ ਲੰਬੀ ਲਾਈਨ ਲੱਗੀ ਹੋਈ ਹੈ। ਯੂਪੀ, ਗੁਜਰਾਤ, ਅਸਾਮ, ਦਿੱਲੀ, ਪੱਛਮੀ ਬੰਗਾਲ, ਚੰਡੀਗਡ਼੍ਹ, ਜੰਮੂ-ਕਸ਼ਮੀਰ, ਕੇਰਲ ਤੋਂ ਇਲਾਵਾ ਕਈ ਸੂਬਿਆਂ ’ਚ ਅੱਜ ਤੋਂ ਇਸ ਵੱਡੇ ਮਿਸ਼ਨ ਦੀ ਸ਼ੁਰੂਆਤ ਹੋਈ ਹੈ। ਟੀਕਾਕਰਨ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਕੋਵਿਨ ਵੈਬਸਾਈਟ ਦੇ ਅਨੁਸਾਰ, ਹੁਣ ਤਕ 15 ਤੋਂ 18 ਸਾਲ ਦੀ ਉਮਰ ਦੇ ਲਗਭਗ 12 ਲੱਖ ਬੱਚਿਆਂ ਨੇ ਟੀਕਾਕਰਨ ਲਈ ਰਜਿਸਟਰ ਕੀਤਾ ਹੈ। ਸੋਮਵਾਰ ਨੂੰ ਹੁਣ ਤਕ ਕਰੀਬ ਚਾਰ ਲੱਖ ਬੱਚਿਆਂ ਨੇ ਵੀ ਵੈਕਸੀਨ ਦੀ ਖੁਰਾਕ ਲਈ ਹੈ। ਕੋਵਿਨ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨ ਤੋਂ ਇਲਾਵਾ, ਬੱਚੇ ਟੀਕਾਕਰਨ ਕੇਂਦਰ ‘ਤੇ ਜਾ ਕੇ ਸਿੱਧੇ ਤੌਰ ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਤੁਰੰਤ ਟੀਕਾਕਰਨ ਵੀ ਕੀਤਾ ਜਾਵੇਗਾ।

Related posts

ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਿ੍ਰਸ਼ਟਾਚਾਰ, ਦਹਿਸ਼ਤਗਰਦੀ ਤੇ ਵੱਖਵਾਦ ਰਹਿਤ ਸਰਕਾਰ ਦੀ ਉਡੀਕ: ਮੋਦੀ

Bunty

26 ਦਸੰਬਰ ਤੋਂ ਦੇਸ਼ ‘ਚ ਹਰ ਰੋਜ਼ ਸਾਹਮਣੇ ਆ ਰਹੇ ਹਨ 10 ਹਜ਼ਾਰ ਕੇਸ

Bunty

ਬਿਲਕਿਸ ਬਾਨੋ Case ਮਾਮਲੇ ‘ਚ ਸੁਪਰੀਮ ਕੋਰਟ ‘ਚ 29 ਨਵੰਬਰ ਨੂੰ ਹੋਵੇਗੀ ਸੁਣਵਾਈ

Bunty