NewsBreaking NewsIndiaLatest News

24 ਘੰਟਿਆਂ ਦੌਰਾਨ 34 ਹਜ਼ਾਰ ਦੇ ਪਾਰ ਪੁੱਜਾ ਨਵੇਂ ਮਾਮਲਿਆਂ ਦਾ ਅੰਕੜਾ, 320 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਕੇਰਲ ‘ਚ ਲਗਾਤਾਰ ਕੋਰੋਨਾ ਦਾ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ। ਕੇਰਲ ਕਾਰਨ ਪੂਰੇ ਦੇਸ਼ ‘ਚ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 30 ਹਜ਼ਾਰ ਰੋਜ਼ਾਨਾ ਤਕ ਪਹੁੰਚ ਗਿਆ ਹੈ। ਪਿਛਲੇ ਤਿੰਨ ਤੋਂ ਚਾਰ ਦਿਨਾਂ ‘ਚ 30 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਪਰ ਪਿਛਲੇ 24 ਘੰਟਿਆਂ ਦੌਰਾਨ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 34 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਜਿਸ ‘ਚੋਂ ਇਕੱਲੇ ਕੇਰਲ ‘ਚ 22 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰ ਤਕ ਦੀ ਅਪਡੇਟ ਕੀਤੇ ਅੰਕੜੇ ਮੁਤਾਬਕ ਪਿਛਲੇ ਇਕ ਦਿਨ ‘ਚ 320 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਜਦਕਿ ਸਰਗਰਮ ਮਾਮਲਿਆਂ ‘ਚ 3,867 ਮਰੀਜ਼ਾਂ ਦੀ ਕਮੀ ਦਰਜ ਕੀਤੀ ਗਈ ਹੈ। ਮੌਜੂਦਾ ਸਮੇਂ ‘ਚ ਸਰਗਰਮ ਮਾਮਲੇ 3,39,056 ਰਹਿ ਗਏ ਹਨ ਜੋ ਕਿ ਕੁਲ ਪਾਜ਼ੇਟਿਵ ਮਰੀਜ਼ਾਂ ਦਾ 1.03 ਫ਼ੀਸਦੀ ਹੈ।

Related posts

ਇੰਡੋਨੇਸ਼ੀਆ ਹਿੰਦ ਪ੍ਰਸ਼ਾਂਤ ਖਿੱਤੇ ਵਿਚ ਭਾਰਤ ਦਾ ‘ਅਹਿਮ ਭਾਈਵਾਲ’ ਹੈ: ਮੋਦੀ

admin

ਸੰਸਦ ਮੈਂਬਰ ਡਾ. ਵਿਕਰਮ ਸਾਹਨੀ ਨੂੰ ਹਾਰਵਰਡ ਯੂਨੀਵਰਸਿਟੀ ਵੱਲੋਂ ਪਬਲਿਕ ਲੀਡਰਸ਼ਿਪ ਪ੍ਰਮਾਣ ਪੱਤਰ ਦਿੱਤਾ ਗਿਆ

Bunty

ਡੀਐਲਐਫ ਲੈਂਡ ਡੀਲ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਪਤੀ ਰਾਬਰਟ ਵਾਡਰਾ !

admin