Australia & New ZealandTravel

31 ਮਾਰਚ ਤੋਂ 30 ਅਪ੍ਰੈਲ ਤੱਕ ਵਿਕਟੋਰੀਆ ‘ਚ ਪਬਲਿਕ ਟ੍ਰਾਂਸਪੋਰਟ ‘ਚ ਸਫ਼ਰ ਫਰੀ ਹੋਵੇਗਾ

31 ਮਾਰਚ ਤੋਂ 30 ਅਪ੍ਰੈਲ ਤੱਕ ਵਿਕਟੋਰੀਆ 'ਚ ਪਬਲਿਕ ਟ੍ਰਾਂਸਪੋਰਟ 'ਚ ਮੁਫ਼ਤ ਸਫ਼ਰ ਦੀ ਸਹੂਲਤ ਹੋਵੇਗੀ।

ਵਿਕਟੋਰੀਆ ਸਰਕਾਰ ਨੇ ਅਪ੍ਰੈਲ ਮਹੀਨੇ ਦੌਰਾਨ ਸੂਬੇ ਦੇ ਲੋਕਾਂ ਨੂੰ ਪਬਲਿਕ ਟ੍ਰਾਂਸਪੋਰਟ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ, ਤਾਂ ਜੋ ਤੇਲ ਸੰਕਟ ਕਾਰਣ ਤੇਲ ਦੀਆਂ ਜਿਆਦਾ ਕੀਮਤਾਂ ਕਾਰਣ ਵੱਧਦੇ ਜਾ ਰਹੇ ਖਰਚਿਆਂ ਤੋਂ ਲੋਕਾਂ ਨੂੰ ਕੁੱਝ ਰਾਹਤ ਦਿੱਤੀ ਜਾ ਸਕੇ। ਇਸ ਮੰਗਲਵਾਰ 31 ਮਾਰਚ ਤੋਂ 30 ਅਪ੍ਰੈਲ ਤੱਕ, ਵਿਕਟੋਰੀਆ ਵਿੱਚ ਮੈਟਰੋ ਅਤੇ ਵੀ/ਲਾਈਨ ਦੀਆਂ ਸਾਰੀਆਂ ਸੇਵਾਵਾਂ ਮੁਫ਼ਤ ਹੋਣਗੀਆਂ। ਇਸ ਉਪਰ ਸਰਕਾਰ ਦਾ ਲਗਭਗ 70 ਮਿਲੀਅਨ ਡਾਲਰ ਦਾ ਖਰਚਾ ਹੋਵੇਗਾ।

ਪ੍ਰੀਮੀਅਰ ਜੈਸਿੰਟਾ ਇਸ ਦਾ ਐਲਨ ਕਰਦਿਆਂ ਕਿਹਾ ਹੈ ਕਿ, “ਇਹ ਇੱਕ ਅਸਥਾਈ ਕਦਮ ਹੈ ਜੋ ਇਸ ਸਮੇਂ ਪਰਿਵਾਰਾਂ ਦੀ ਮੱਦਦ ਕਰੇਗਾ ਅਤੇ ਇਸ ਨਾਲ ਪੈਟਰੋਲ ਦੀ ਮੰਗ ਵੀ ਘਟੇਗੀ। ਇਹ ਸਮੱਸਿਆ ਦਾ ਪੂਰਾ ਹੱਲ ਨਹੀਂ ਹੈ, ਪਰ ਇਹ ਤੁਰੰਤ ਮੱਦਦ ਲਈ ਕੀਤਾ ਗਿਆ ਕਦਮ ਹੈ।”

ਟ੍ਰਾਂਸਪੋਰਟ ਮੰਤਰੀ ਗੈਬਰਿਏਲ ਵਿਲੀਅਮਜ਼ ਨੇ ਇਸ ਸਬੰਧੀ ਹੋਰ ਦੱਸਿਆ, “ਇਸ ਸਮੇਂ ਦੇ ਦੌਰਾਨ ਟਿਕਟ ਗੇਟ ਖੁੱਲ੍ਹੇ ਰਹਿਣਗੇ ਅਤੇ ਲੋਕਾਂ ਨੂੰ ਕਾਰਡ ਟੈਪ ਕਰਨ ਦੀ ਲੋੜ ਨਹੀਂ ਹੋਵੇਗੀ। ਜੇ ਕੋਈ ਗਲਤੀ ਨਾਲ ਟੈਪ ਕਰ ਲੈਂਦਾ ਹੈ, ਤਾਂ ਵੀ ਉਸ ਤੋਂ ਪੈਸੇ ਨਹੀਂ ਕੱਟੇ ਜਾਣਗੇ। ਜੋ ਲੋਕ ਵੀ/ਲਾਈਨ ਟਰੇਨ ਵਰਤਦੇ ਹਨ, ਉਹ ਪਹਿਲਾਂ ਵਾਂਗ ਬੁਕਿੰਗ ਕਰਦੇ ਰਹਿਣ ਤਾਂ ਜੋ ਭੀੜ ਨੂੰ ਕੰਟਰੋਲ ਕੀਤਾ ਜਾ ਸਕੇ। ਜਿਨ੍ਹਾਂ ਨੇ ਸਾਲਾਨਾ ਮਾਇਕੀ ਪਾਸ ਖਰੀਦਿਆ ਹੈ, ਉਹ ਇਸਨੂੰ ਰੋਕਣ ਜਾਂ ਪੈਸੇ ਵਾਪਸ ਲੈਣ ਲਈ ਟ੍ਰਾਂਸਪੋਰਟ ਵਿਕਟੋਰੀਆ ਨਾਲ ਸੰਪਰਕ ਕਰ ਸਕਦੇ ਹਨ। ਅਪ੍ਰੈਲ ਵਿੱਚ ਟੈਪ-ਐਂਡ-ਗੋ ਟੈਕਨਾਲੋਜੀ ਦਾ ਟ੍ਰਾਇਲ ਵੀ ਰੋਕ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਮੁੜ ਸ਼ੁਰੂ ਕੀਤਾ ਜਾਵੇਗਾ। ਅਪ੍ਰੈਲ ਦੌਰਾਨ ਕਿਸੇ ਵੀ ਸਟੇਸ਼ਨ ‘ਤੇ ਵਾਧੂ ਸਟਾਫ ਨਹੀਂ ਲਗਾਇਆ ਜਾਵੇਗਾ।”

ਫਿਊਲ ਦੀਆਂ ਕੀਮਤਾਂ ਮਿਡਲ ਈਸਟ ਵਿੱਚ ਸਪਲਾਈ ਦੀ ਸਮੱਸਿਆ ਕਰਕੇ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਹੋਰ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਹਨ। ਅਪ੍ਰੈਲ ਵਿੱਚ ਵਾਧੂ ਟ੍ਰੇਨ, ਟਰਾਮ ਜਾਂ ਬੱਸ ਸੇਵਾਵਾਂ ਨਹੀਂ ਜੋੜੀਆਂ ਗਈਆਂ, ਪਰ ਯਾਤਰੀਆਂ ਦੀ ਗਿਣਤੀ ‘ਤੇ ਨਜ਼ਰ ਰੱਖੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਸਸਤਾ ਟ੍ਰਾਂਸਪੋਰਟ ਲੋਕਾਂ ਨੂੰ ਕਾਰ ਦੀ ਬਜਾਏ ਬੱਸ, ਟ੍ਰੇਨ ਅਤੇ ਟਰਾਮ ਵਰਤਣ ਲਈ ਪ੍ਰੇਰਿਤ ਕਰੇਗਾ।

Related posts

ਚੰਡੀਗੜ੍ਹ ਤੋਂ ਮਿਡਲ-ਈਸਟ ਲਈ ਉਡਾਣਾਂ ਮੁਅੱਤਲ ਹੋਣ ਨਾਲ ਯਾਤਰੀਆਂ ਨੂੰ ਅਸੁਵਿਧਾ

admin

ਨਿਊਜ਼ੀਲੈਂਡ ਦੀ ਰਾਜਧਾਨੀ ‘ਚ ਐਮਰਜੈਂਸੀ : 50 ਸਾਲਾਂ ਬਾਅਦ ਮੀਂਹ ਤੇ ਹੜ ਨਾਲ ਵੱਡੀ ਤਬਾਹੀ !

admin

ਆਸਟ੍ਰੇਲੀਆ ‘ਚ ਹੋਰ ਘਰ ਬਨਾਉਣ ਲਈ ਫੈਡਰਲ ਸਰਕਾਰ ਵਲੋਂ ਟਸਮਾਨੀਆ ਤੇ ACT ਸਰਕਾਰਾਂ ਨਾਲ ਸਮਝੌਤੇ !

admin