International

7.0 ਤੀਬਰਤਾ ਦਾ ਆਇਆ ਜ਼ਬਰਦਸਤ ਭੂਚਾਲ, ਫਟਿਆ ਜਵਾਲਾਮੁਖੀ, ਆਸਮਾਨ ‘ਚ 8 ਕਿਲੋਮੀਟਰ ਤੱਕ ਉੱਠਿਆਂ ਧੂੰਆਂ

ਮਾਸਕੋ – ਰੂਸ ਦੇ ਪੂਰਬੀ ਤੱਟ ‘ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਰੂਸ ਦੇ ਸ਼ਿਵਲੁਚ ਜਵਾਲਾਮੁਖੀ ‘ਚ ਧਮਾਕਾ ਹੋਇਆ। ਰੂਸੀ ਸਰਕਾਰੀ ਮੀਡੀਆ ਟੀ ਏ ਐੱਸ ਐੱਸ ਨੇ ਇਹ ਜਾਣਕਾਰੀ ਦਿੱਤੀ।ਟਾਸ ਦੀ ਰਿਪੋਰਟ ਅਨੁਸਾਰ ਐਤਵਾਰ ਸਵੇਰੇ (ਰੂਸੀ ਸਮੇਂ ਮੁਤਾਬਕ) ਜਵਾਲਾਮੁਖੀ ਨੇੜੇ ਲਈ ਗਈ ਇੱਕ ਵੀਡੀਓ ਵਿੱਚ ਸਮੁੰਦਰ ਦੇ ਤਲ ਤੋਂ 8 ਕਿਲੋਮੀਟਰ (5 ਮੀਲ) ਤੱਕ ਉੱਚੇ ਸੁਆਹ ਦੇ ਗੁਬਾਰ ਦਿਖਾਈ ਦਿੱਤੇ। ਇਸ ਤੋਂ ਬਾਅਦ ਜਵਾਲਾਮੁਖੀ ਤੋਂ ਲਾਲ ਗਰਮ ਲਾਵਾ ਵਗਦਾ ਦੇਖਿਆ ਗਿਆ। ਇਹ ਜੁਆਲਾਮੁਖੀ ਰੂਸ ਦੇ ਪੂਰਬੀ ਖੇਤਰ ਕਾਮਚਟਕਾ ਵਿੱਚ ਲਗਭਗ 181,000 ਦੀ ਆਬਾਦੀ ਵਾਲੇ ਤੱਟਵਰਤੀ ਸ਼ਹਿਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਲਗਭਗ 280 ਮੀਲ ਦੀ ਦੂਰੀ ‘ਤੇ ਹੈ। ਟਾਸ ਨੇ ਕਿਹਾ ਕਿ ਇਸ ਭੂਚਾਲ ਅਤੇ ਉਸ ਤੋਂ ਬਾਅਦ ਜਵਾਲਾਮੁਖੀ ਫਟਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।ਉੱਧਰ ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦਾ ਕੇਂਦਰ ਪੈਟ੍ਰੋਪਾਵਲੋਵਸਕ-ਕਾਮਚਤਸਕੀ ਤੋਂ ਕਰੀਬ 55 ਮੀਲ ਦੂਰ ਸੀ ਅਤੇ ਇਸ ਦੀ ਡੂੰਘਾਈ ਕਰੀਬ 30 ਮੀਲ ਸੀ। ਟੀ ਏ ਐੱਸ ਐੱਸ ਦਾ ਕਹਿਣਾ ਹੈ ਕਿ ਇਸ ਭੂਚਾਲ ਕਾਰਨ ਕਿਸੇ ਵੀ ਇਮਾਰਤ ਨੂੰ ਹੋਣ ਵਾਲੇ ਸੰਭਾਵੀ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਸਮਾਜਿਕ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ।

Related posts

ਮਰਦਾਂ ਦੀਆਂ ਖੁਦਕੁਸ਼ੀਆਂ ਖਿਲਾਫ ਜਾਗਰੂਕਤਾ ਲਈ ਮਹੀਨੇ ‘ਚ 710 ਕਿਲੋਮੀਟਰ ਤੁਰੇ ਗੁਰਮੀਤ ਸਿੰਘ ਸਿੱਧੂ

admin

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin

ਅਫ਼ਗਾਨਿਸਤਾਨ ’ਚ ਅਜੇ ਵੀ ਫਸੇ ਹਨ ਇਕ ਹਜ਼ਾਰ ਅਮਰੀਕੀ ਨਾਗਰਿਕ ਤੇ ਅਫਗਾਨ ਸਹਿਯੋਗੀ

Bunty