News Breaking News International Latest News

9/11 ਹਮਲੇ ਦੇ ਗੁਪਤ ਦਸਤਾਵੇਜ ਜਨਤਕ ਕਰੇਗਾ ਅਮਰੀਕਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਇਕ ਮਹੱਤਵਪੂਰਨ ਫ਼ੈਸਲਾ ਲੈਂਦੇ ਹੋਏ 9/11 ਹਮਲੇ ਦੇ ਕੁਝ ਵਿਸ਼ੇਸ਼ ਦਸਤਾਵੇਜਾਂ ਨੂੰ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਉਨ੍ਹਾਂ ਪੀੜਤ ਪਰਿਵਾਰਾਂ ਨੂੰ ਬਹੁਤ ਵੱਡੀ ਸਹਾਇਤਾ ਮਿਲੇਗੀ, ਜੋ ਇਸ ਹਮਲੇ ’ਚ ਲੰਬੇ ਸਮੇਂ ਤੋਂ ਸਾਊਦੀ ਅਰਬ ਨੂੰ ਦੋਸ਼ੀ ਸਾਬਿਤ ਕਰਨਾ ਚਾਹੁੰਦੇ ਹਨ।

ਬਾਇਡਨ ਨੇ ਇਹ ਆਦੇਸ਼ ਅਮਰੀਕਾ ’ਤੇ ਹੋਏ ਹਮਲੇ ਦੀ 20ਵੀਂ ਬਰਸੀ ਤੋਂ ਕੁਝ ਸਮਾਂ ਪਹਿਲਾਂ ਹੀ ਕੀਤਾ ਹੈ। ਇਨ੍ਹਾਂ ਦਸਤਾਵੇਜਾਂ ਨੂੰ ਜਨਤਕ ਕਰਨ ਲਈ ਪੀੜਤ ਪਰਿਵਾਰ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ। ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਇਨ੍ਹਾਂ ਦਸਤਾਵੇਜਾਂ ਨੂੰ ਜਨਤਕ ਕਰਨ ਦਾ ਭਰੋਸਾ ਦਿਵਾਇਆ ਸੀ, ਜਿਸਨੂੰ ਉਹ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 20 ਸਾਲ ਪਹਿਲਾਂ ਹੋਈ ਇਸ ਦਰਦਨਾਕ ਤੇ ਭਿਆਨਕ ਘਟਨਾ ਸਬੰਧੀ ਅੱਜ ਵੀ ਕਈ ਸਵਾਲ ਅਮਰੀਕੀ ਪਰਿਵਾਰਾਂ ’ਚ ਬਣੇ ਹੋਏ ਹਨ।

ਉਨ੍ਹਾਂ ਨੇ ਆਪਣੇ ਆਦੇਸ਼ ’ਚ ਕਿਹਾ ਹੈ ਕਿ ਨਿਆਂ ਮੰਤਰਾਲਾ ਅਤੇ ਉਸਦੀਆਂ ਕਾਰਜਕਾਰੀ ਏਜੰਸੀਆਂ ਦਸਤਾਵੇਜਾਂ ਨੂੰ ਜਨਤਕ ਕਰਨ ਦੀ ਦਿਸ਼ਾ ’ਚ ਕਾਰਜ ਸ਼ੁਰੂ ਕਰ ਦੇਣ ਅਤੇ ਅਗਲੇ ਛੇ ਮਹੀਨਿਆਂ ’ਚ ਇਨ੍ਹਾਂ ਨੂੰ ਜਨਤਕ ਕਰਨ। ਬ੍ਰੇਟ ਈਗਲਸਨ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੇ ਪਿਤਾ ਵਰਲਡ ਟ੍ਰੇਡ ਸੈਂਟਰ ’ਤੇ ਹਮਲੇ ’ਚ ਮਾਰੇ ਗਏ ਸਨ। ਉਨ੍ਹੰ ਨੇ ਬਾਇਡਨ ਦੇ ਇਸ ਕਦਮ ਨੂੰ ਮਹੱਤਵਪੂਰਨ ਦੱਸਿਆ ਹੈ।

ਨਿਊਯਾਰਕ ’ਚ ਲੰਬੇ ਸਮੇਂ ਤੋਂ ਚੱਲ ਰਹੇ ਮੁਕੱਦਮਿਆਂ ’ਚ ਪੀੜਤ ਪਰਿਵਾਰ ਇਸ ਹਮਲੇ ’ਚ ਸਾਊਦੀ ਅਰਬ ਨੂੰ ਵੀ ਦੋਸ਼ੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਮਲੇ ਤੋਂ ਪਹਿਲਾਂ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਹਮਲਾਵਰਾਂ ਨੂੰ ਸਹਾਇਤਾ ਉਪਲੱਬਧ ਕਰਵਾਈ ਸੀ। ਹਾਲਾਂਕਿ ਸਾਊਦੀ ਅਰਬ ਨੇ ਹਮਲੇ ’ਚ ਹੱਥ ਹੋਣ ਤੋਂ ਇਨਕਾਰ ਕੀਤਾ ਸੀ। ਵਰਲਡ ਟ੍ਰੇਡ ਸੈਂਟਰ ’ਤੇ 11 ਸਤੰਬਰ 2001 ਨੂੰ ਹਮਲਾ ਕਰਨ ਵਾਲਿਆਂ ’ਚ 15 ਸਾਊਦੀ ਸਨ। ਇਨ੍ਹਾਂ ਹਮਲਿਆਂ ਪਿੱਛੇ ਅਲਕਾਇਦਾ ਦਾ ਮੁਖੀ ਓਸਾਮਾ ਬਿਨ ਲਾਦੇਨ ਸੀ, ਉਹ ਵੀ ਸਾਊਦੀ ਨਾਗਰਿਕ ਸੀ। ਇਸ ਹਮਲੇ ’ਚ ਤਿੰਨ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin