Health & Fitness Articles

ਗਲੇ ਅੰਦਰ ਖਰਾਸ਼ ਹੈ ਮੌਸਮੀ ਬਿਮਾਰੀ

ਲੇਖਕ: ਅਨਿਲ ਧੀਰ, ਕਾਲਮਨਿਸਟ, ਆਲਟਰਨੇਟਿਵ ਥੈਰਾਪਿਸਟ

ਠੰਡੇ ਮੌਸਮ ਵਿਚ ਗਲੇ ਅੰਦਰ ਦਰਦ, ਜਲਨ ਅਤੇ ਖਰਾਸ਼, ਛੋਟੇ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗਾਂ ਵਿਚ ਆਮ ਦੇਖੀ ਜਾ ਰਹੀ ਹੈ। ਇਹ ਵਾਇਰਲ ਇਨਫੈਕਸ਼ਨ ਹੈ, ਜਿਸਦਾ ਇਹ ਲੱਛਣ ਕੋਵਿਡ-19, ਜ਼ੂਕਾਮ ਜਾਂ ਫਲੂ ਦੀ ਹਾਲਤ ਵਿਚ ਵੀ ਦੇਖਣ ਨੂੰ ਮਿਲਦਾ ਹੈ। ਗਲੇ ਦੀ ਇਨਫੈਕਸ਼ਨ ਦਾ ਆਮ ਕਾਰਨ ਗਰੁੱਪ ਸਟ੍ਰੈਪਟੋਕੋਕਸ (ਜੀਏਬੀਐਚਐਸ) ਹੈ। ਵਾਇਰਸ 5 ਤੋਂ 16 ਸਾਲ ਦੇ ਬੱਚਿਆਂ ਵਿਚ 70% ਗਲੇ ਦਾ ਕਾਰਨ ਬਣਦਾ ਹੈ। ਕਰੀਬਨ 95% ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਅਟੈਕ ਕਰਦਾ ਹੈ।
ਸੋਰ-ਥਰੋਟ ਦੀ ਹਾਲਤ ਵਿਚ ਖਾਣ-ਪੀਣ ਦੀ ਚੀਜ਼ ਨੂੰ ਨਿਗਲਨਾ ਔਖਾ ਹੋ ਜਾਂਦਾ ਹੈ। ਦਰਦ, ਖਰਾਸ਼ ਘੱਟ ਜਾਂ ਜਿਆਦਾ ਅਤੇ ਲੰਬੇ ਸਮੇਂ ਤੱਕ ਵੀ ਰਹਿ ਸਕਦੀ ਹੈ। ਗਲੇ ਅੰਦਰ ਨਾੜੀਆਂ ਸੁੱਜ ਜਾਂਦੀਆਂ ਹਨ। ਨਾਲ ਹੀ ਵਿਅਕਤੀ ਸਿਰ ਦਰਦ, ਜਿਸਮ ਦਰਦ ਨਾਲ ਬੁਖਾਰ ਹੋ ਜਾਂਦਾ ਹੈ। ਗਲੇ ਦੀ ਆਵਾਜ਼ ਗੰਦੀ, ਬੌਲਣਾ ਔਖਾ ਅਤੇ ਟਾਨਸਿਲ ਲਾਲ ਦਿਸਦੇ ਹਨ। ਗਲੇ ਅੰਦਰ ਖਰਾਸ਼ ਵਾਇਰਲ, ਬੈਕਟੀਰੀਅਲ ਇਨਫੈਕਸ਼ਨ, ਕੋਵਿਡ-19, ਜੁਕਾਮ, ਫਲੂ, ਖਾਂਸੀ, ਐਲਰਜੀ, ਖੁਸ਼ਕ ਹਵਾ, ਇੰਡਸਟਰੀਅਲ, ਮੌਸਮੀ ਪ੍ਰਦੂਸ਼ਨ, ਤੰਬਾਕੂਨੋਸ਼ੀ ਦਾ ਧੂੰਆ, ਮਸਾਲੇਦਾਰ ਭੋਜਨ, ਮੱਸਲ-ਤਨਾਅ, ਜੀਆਰਡੀ, ਅਤੇ ਐਚਆਈਵੀ ਇਨਫੈਕਸ਼ਨ, ਜੀਭ, ਗਲੇ ਦਾ ਕੈਂਸਰ ਵਗੈਰਾ ਕਾਰਨ ਵੀ ਹੋ ਸਕਦਾ ਹੈ।

• ਸਟ੍ਰੈਪ ਥਰੋਟ ਦੀ ਇਨਫੈਕਸ਼ਨ ਵਾਲੇ ਬੱਚੇ, ਅਤੇ ਬਾਹਰ ਕੰਮ ਕਰਨ ਵਾਲਿਆਂ ਨੂੰ ਡਾਕਟਰੀ ਸਲਾਹ ਨਾਲ ਇਲਾਜ ਸ਼ੁਰੂ ਕਰਨ ਨਾਲ ਘਰ ਹੀ ਆਰਾਮ ਕਰਨਾ ਚਾਹੀਦਾ ਹੈ।
• ਆਪਣਾ ਖਾਣਾ-ਪੀਣਾ ਕਿਸੇ ਨਾਲ ਵੀ ਸਾਂਝਾ ਨਾ ਕਰੋ ਅਤੇ ਬਰਤਨ ਅਲੱਗ ਰੱਖੋ। ਪਰਸਨਲ ਸਫਾਈ ਦਾ ਪੂਰਾ ਧਿਆਣ ਰੱਖਣਾ ਚਾਹੀਦਾ ਹੈ। ਸੈਨੀਟਾਈਜ਼ਰ ਇਸਤੇਮਾਲ ਕਰੋ। ਨੱਕ-ਮੂੰਹ ਮਾਸਕ ਨਾਲ ਕਵਰ ਕਰੋ।
• ਅਦਰਕ ਵਾਲੇ ਗਰਮ ਪਾਣੀ ਵਿਚ ੧ ਚਮਚ ਸ਼ਹਿਦ ਮਿਲਾ ਕੇ ਦਿਨ ਵਿਚ ੩-੪ ਬਾਰ ਪੀਓ।
• ਕੋਸੇ ਨਮਕ ਵਾਲੇ ਪਾਣੀ ਦੇ ਗਰਾਰੇ (ਗਾਰਗਲ) ਲਗਾਤਾਰ ਕਰਦੇ ਰਹੋ। ਸੋਜਸ਼ ਅਤੇ ਬੈਕਟੀਰੀਆ ਦੇ ਅਸਰ ਨੂੰ ਘਟਾਉਂਦਾ ਹੈ।
• ਤਾਜ਼ੀ ਵੇਜੀਟੇਬਲ-ਸੂਪ, ਚਿਕਨ-ਸੂਪ, ਗਰਮ ਪਾਣੀ ਅਤੇ ਗ੍ਰੀਨ-ਟੀ, ਗਰਮ ਕਾਫੀ ਬਾਰ-ਬਾਰ ਪੀਂਦੇ ਰਹੋ।
• ਬੈਡਰੂਮ ਅੰਦਰ ਕੂਲ-ਫਾਸਟ ਵੱਾਪੋਰਾਈਜ਼ਰ ਜਾਂ ਹਿਮਡਿਫਾਇਰ ਦਾ ਇਸਤੇਮਾਲ ਕਰੋ। ਇਹ ਗਲੇ ਅੰਦਰ ਜਿਆਦਾ ਖੁਸ਼ਕੀ ਨਹੀਂ ਹੋਣ ਦੇਵੇਗਾ।
• ਪੇਪਰਮਿੰਟ ਯੁਕਤ ਚੂਸਨ ਵਾਲੀ ਕਫ ਕੈਂਡੀ ੫-੬ ਤੱਕ ਚੂਸ ਸਕਦੇ ਹੋ। ਪੇਪਰਮਿੰਟ ਵਿਚ ਮੌਜੂਦ ਮੇਨਥੋਲ ਜੋ ਐਂਟੀ-ਇਨਫਲੇਮਂਟਰੀ, ਐਂਟੀ-ਬੈਕਟੀਰੀਅਲ ਅਤੇ ਐਂਟੀਵਾਇਰਲ ਹੋਣ ਕਰਕੇ ਗਲੇ ਦੀ ਤਕਲੀਫ ਵਿਚ ਆਰਾਮ ਮਿਲਦਾ ਹੈ।
• ਦੇਸੀ ਮੁਲੱਠੀ ਦਾ ਚੂਰਨ 2-ਚੁਟਕੀ ਸ਼ਹਿਦ ਵਿਚ ਮਿਕਸ ਕਰਕੇ ਕੱਝ ਦਿਨ ਰੋਜਾਨਾਂ 3 ਬਾਰ ਇਸਤੇਮਾਲ ਕਰੋ।
• ਜੇ ਤੁਸੀਂ ਸਿਗਰੇਟ ਪੀਂਦੇ ਹੋ, ਤਾਂ ਛੱਡ ਦਿਓ। ਸਿਗਰੇਟ ਦਾ ਧੂੰਆ ਗਲੇ ਅੰਦਰ ਇਰੀਟੇਸ਼ਨ ਵਧਾ ਦਿਂਦਾ ਹੈ।
• ਸਰੀਰ ਅੰਦਰ ਇਮਉਨਿਟੀ ਬਰਕਰਾਰ ਰੱਖਣ ਲਈ ਸਬਜ਼ੀਆਂ ਵਿਚ ਅਦਰਕ, ਲਸਣ, ਪਿਆਜ਼, ਸੰਤਰਾ, ਕੀਵੀ, ਸਟ੍ਰਾਬਰੀ, ਰਸਬੇਰੀ, ਨਿੰਬੂ-ਪਾਣੀ ‘ਤੇ ਫੂਡ ਸਪਲੀਮੈਂਟਸ, ਵਿਟਾਮਿਨ-ਸੀ, ਈ, ਜ਼ਿੰਕ ਅਤੇ ਮੈਗਨੀਸ਼ੀਅਮ ਨੂੰ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ।

ਨੋਟ: ਲਗਾਤਾਰ ਗਲਾ ਖਰਾਬ ਰਹਿਣ ਦੀ, ਅਤੇ ਤੇਜ਼ ਬੁਖਾਰ ਵਿਚ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Related posts

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

admin

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin