Articles

ਕੋਰੋਨਾ ਵਾਇਰਸ ਦਾ ਫੈਲਾਅ: ਕਮਿਊਨਿਸਟ ਡਿਕਟੇਟਰਸ਼ਿਪ ਦਾ ਨਤੀਜਾ !

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਕਾਰਲ ਮਾਰਕਸ ਨੇ ਕਮਿਊਨਿਸਟ ਰਾਜ ਵਿੱਚ ਪਰੋਲੇਟੇਰੀਅਟ ਡਿਕਟੇਟਰਸ਼ਿਪ ਦੀ ਪੈਰਵੀ ਕੀਤੀ ਸੀ, ਜਿਹੜੀ ਅੱਜ ਧਰਤੀ ਗ੍ਰਹਿ ਉੱਪਰ ਮਨੁੱਖੀ ਜੂਨੀ ਲਈ ਬਹੁਤ ਹੀ ਘਾਤਕ ਸਿੱਧ ਹੋਈ ਹੈ। ਆਪਣੀ ਸਿਰਜਣਾ ਦੇ ਹੱਥੋਂ ਮਨੁੱਖੀ ਜੂਨੀ ਦੇ ਹੋ ਰਹੇ ਘਾਣ ਨੂੰ ਦੇਖ ਕੇ ਕਾਰਲ ਮਾਰਕਸ ਦੀ ਆਤਮਾ ਵੀ ਰੋਂਦੀ ਹੋਵੇਗੀ।

ਪਿਛਲੇ ਸਮੇਂ ਵਿੱਚ ਦੇਖਿਆ ਗਿਆ ਹੈ ਕਿ ਕਿਵੇਂ ਕਮਿਊਨਿਸਟ ਰਾਜ ਨੇ ਸਾਂਸਕ੍ਰਿਤਕ ਕ੍ਰਾਂਤੀ ਦੇ ਨਾਮ ਹੇਠ ਆਪਣੇ ਹੀ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕੋਈ ਵੀ ਕਮਿਊਨਿਸਟ ਸਰਕਾਰ ਕਿਸੇ ਵੀ ਸੰਸਥਾ ਜਾਂ ਆਪਣੇ ਲੋਕਾਂ ਨੂੰ ਜਵਾਬਦੇਹ ਨਹੀਂ ਹੈ। ਨਾਂ ਹੀ ਇਸਨੂੰ ਲੋਕਤਾਂਤ੍ਰਿਕ ਚੋਣਾਂ ਦਾ ਸਾਹਮਣਾ ਕਰਨਾ ਦਾ ਕੋਈ ਖ਼ਤਰਾ ਹੁੰਦਾ ਹੈ। ਕਮਿਊਨਿਸਟ ਰਾਜ ਦੀ ਸਰਕਾਰ, ਕਮਿਊਨਿਸਟ ਪਾਰਟੀ ਦੇ ਉਹ ਸਿਧਾਂਤ ਤੇ ਡਟ ਕੇ ਅਮਲ ਕਰਦੀ ਹੈ ਕਿ ਪਰੋਲੇਟੇਰੀਅਟ ਡਿਕਟੇਟਰਸ਼ਿਪ ਹੀ ਆਖਰੀ ਸੱਚ ਹੈ, ਇਸਨੂੰ ਬਚਾਉਣ ਲਈ ਕਿੰਨਾ ਵੀ ਖ਼ਤਰਨਾਕ ਅਨੈਤਿਕ ਕਦਮ ਚੁੱਕਣਾ ਪਵੇ, ਉਹ ਸਹੀ ਹੋਵੇਗਾ। ਉਹ ਅਨੈਤਿਕ ਕਦਮ ਨਾਲ਼ ਚਾਹੇ ਉਸਦੇ ਆਪਣੇ ਜਾਂ ਫਿਰ ਸੰਸਾਰ ਭਰ ਦੇ ਲੱਖਾਂ ਲੋਕ ਮਾਰੇ ਜਾਣ ਕੋਈ ਫਰਕ ਨਹੀਂ ਪੈਂਦਾ। ਕਮਿਊਨਿਸਟ ਡਿਕਟੇਟਰਸ਼ਿਪ ਦਾ ਦੌਰ ਆਉਣਾ ਕੋਈ ਵਿਵਹਾਰਕ ਘਟਨਾ ਨਹੀਂ ਹੈ, ਇਹ ਤਾਂ ਇੱਕ ਪਾਰਟੀ ਤੰਤਰ ਵੱਲੋਂ ਰਾਜ ਉੱਪਰ ਥੋਪੀ ਹੋਈ ਵਿਵਸਥਾ ਹੁੰਦੀ ਹੈ, ਇਸ ਵਿਵਸਥਾ ਵਿੱਚ ਸਭ ਤੋਂ ਪਹਿਲਾਂ ਹਮਲਾ ਜਨਤਾ ਦੇ ਵਿਚਾਰਾਂ ਦੀ ਆਜ਼ਾਦੀ ਤੇ ਕੀਤਾ ਜਾਂਦਾ ਹੈ।

ਕਮਿਊਨਿਸਟ ਚੀਨ ਨੇ 2015 ਵਿੱਚ ਬਾਇਓ ਯੁੱਧ ਦੀ ਨੀਤੀ ਅਪਣਾਈ। ਜਦੋਂ ਡੋਨਾਲਡ ਟਰੰਪ 20 ਜਨਵਰੀ 2017 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣੇ ਇੰਜ ਲੱਗਦਾ ਸੀ ਕਿ ਅਮਰੀਕਾ, ਉੱਤਰ ਕੋਰੀਆ ਅਤੇ ਚੀਨ ਦੋਵਾਂ ਉੱਪਰ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ। ਤਦ ਚੀਨ ਨੇ ਨਵੰਬਰ 2019 ਵਿੱਚ ਆਪਣੀ ਬਾਇਓ ਯੁੱਧ ਨੀਤੀ ਲਾਗੂ ਕੀਤੀ।

ਆਓ ਜਪਾਨ ਦੇ ਨੋਬਲ ਇਨਾਮ ਜੇਤੂ ਮੈਡਿਸਿਨ ਦੇ ਪ੍ਰੋ. ਡਾ. ਸੁਕੂ ਹੋਂਜੋ ਵੱਲੋਂ 2020 ਦੇ ਸ਼ੁਰੂਆਤ ਵਿੱਚ ਦਿੱਤੇ ਵਿਚਾਰ ਉੱਪਰ ਗੌਰ ਕਰੀਏ। ਉਨ੍ਹਾਂ ਨੇ ਕਿਹਾ ਹੈ, ਕਰੋਨਾ ਵਾਇਰਸ ਕੋਵਿਡ-19 ਕੁਦਰਤੀ ਨਹੀਂ ਹੈ, ਚੀਨ ਨੇ ਇਸ ਨੂੰ ਲੈਬ ਵਿੱਚ ਤਿਆਰ ਕੀਤਾ ਹੈ। ਜੇਕਰ ਇਹ ਕੁਦਰਤੀ ਹੁੰਦਾ ਤਾਂ ਇਹ ਵੱਖ-ਵੱਖ ਤਾਪਮਾਨਾਂ ਵਿੱਚ ਸੰਸਾਰ ਭਰ ਨੂੰ ਪ੍ਰਭਾਵਿਤ ਨਾ ਕਰਦਾ। ਇਹ ਬਹੁਤ ਹੀ ਘੱਟ ਤਾਪਮਾਨ ਵਾਲੇ ਸਵਿਟਜਰਲੈਂਡ ਵਿੱਚ ਫੈਲ ਰਿਹਾ ਹੈ, ਉਸੇ ਵੇਲੇ ਇਹ ਮਾਰੂਥਲਾਂ ਜਿਹਨਾ ਦਾ ਔਸਤ ਤਾਪਮਾਨ 30-400 C ਹੁੰਦਾ ਹੈ, ਉੱਥੇ ਫੈਲ ਰਿਹਾ ਹੈ। ਜੇਕਰ ਇਹ ਕੁਦਰਤੀ ਹੁੰਦਾ ਤਾਂ ਇਹ ਠੰਡੇ ਪ੍ਰਦੇਸ਼ਾਂ ਚ ਫੈਲ ਜਾਂਦਾ ਪਰ ਗਰਮ ਪ੍ਰਦੇਸ਼ਾਂ ਚ ਮਰ ਜਾਂਦਾ। ਮੈਂ ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਵਿੱਚ 4 ਸਾਲਾਂ ਲਈ ਕੰਮ ਕੀਤਾ ਹੈ। ਮੈਂ ਉੱਥੋਂ ਦੇ ਸਾਰੇ ਸਟਾਫ਼ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਕਰੋਨਾ ਵਾਇਰਸ ਫੈਲਣ ਤੋਂ ਬਾਅਦ ਮੈਂ ਉਨ੍ਹਾਂ ਸਾਰਿਆਂ ਨੂੰ ਫੋਨ ਕਰਦਾ ਰਿਹਾ। ਪਰ ਉਨ੍ਹਾਂ ਸਾਰਿਆਂ ਦੇ ਫੋਨ ਬੰਦ ਆ ਰਹੇ ਸਨ। ਮੈਨੂੰ ਹੁਣ ਸਮਝ ਆਉਂਦਾ ਹੈ ਕਿ ਮੇਰੀ ਜਾਣ ਪਹਿਚਾਨ ਦੇ ਸਾਰੇ ਲੈਬ ਟੈਕਨੀਸ਼ੀਅਨ ਮਾਰੇ ਗਏ। ਮੈਂ ਆਪਣਾ ਸਾਰਾ ਹਾਸਿਲ ਕੀਤਾ ਗਿਆਨ ਅਤੇ ਖੋਜ ਕਾਰਜਾਂ ਦੇ ਆਧਾਰ ਤੇ 100% ਵਿਸਵਾਸ਼ ਨਾਲ਼ ਕਹਿ ਸਕਦਾ ਹਾਂ ਕਿ ਕਰੋਨਾ ਵਾਇਰਸ ਕੋਵਿਡ-19 ਕੁਰਦਰਤੀ ਨਹੀਂ ਹੈ, ਇਹ ਚਮਗਾਦੜਾਂ ਤੋਂ ਨਹੀਂ ਆਇਆ ਹੈ, ਇਹ ਚੀਨ ਨੇ ਲੈਬ. ਵਿੱਚ ਤਿਆਰ ਕੀਤਾ ਹੈ। ਜੇਕਰ ਜੋ ਕੁਝ ਮੈਂ ਕਹਿ ਰਿਹਾ ਹਾਂ, ਅੱਜ ਜਾਂ ਭਵਿੱਖ ਵਿੱਚ ਗਲਤ ਸਿੱਧ ਹੋ ਜਾਵੇ ਤਾਂ ਸਰਕਾਰ ਮੇਰਾ ਨੋਬਲ ਇਨਾਮ ਵਾਪਿਸ ਲੈ ਸਕਦੀ ਹੈ। ਚੀਨ ਝੂਠ ਬੋਲ ਰਿਹਾ ਹੈ ਅਤੇ ਇਹ ਸੱਚਾਈ ਇੱਕ ਦਿਨ ਸਭ ਦੇ ਸਾਹਮਣੇ ਆਵੇਗੀ।

ਨਵੰਬਰ 2019 ਤੋਂ ਕਰੋਨਾ ਮਹਾਂਮਾਰੀ ਫੈਲਾਉਣ ਦੇ ਸੰਦਰਵ ਵਿੱਚ ਵੁਹਾਨ ਵਿਖੇ ਦੇਖਣ ਵਿੱਚ ਆਇਆ ਕਿ ਕ੍ਰਮਵੱਧ ਜਮੀਨੀ ਹਕੀਕਤਾਂ ਚੀਨ ਦੇ ਕੇਂਦਰੀ ਕਮਿਊਨਿਸਟ ਸਰਕਾਰ ਵੱਲੋਂ ਅਪਣਾਈ ਗਹਿਰੀ ਸਾਜਿਸ਼ ਵੱਲ ਇਸ਼ਾਰਾ ਕਰਦੀਆਂ ਹਨ।

1) ਦਸੰਬਰ 2019 ਵਿੱਚ ਵੁਹਾਨ ਦੇ ਇੱਕ ਮਸ਼ਹੂਰ ਡਾਕਟਰ ਮਿ. ਲੀ ਵੇਨ ਲਿਆਂਗ ਨੇ ਆਪਣੇ ਸਾਥੀਆਂ ਨੂੰ ਸਾਵਧਾਨ ਕੀਤਾ ਕਿ ਸਾਰਸ [Severe Acute Respiratory Syndrome] ਵਰਗੀ ਕੋਈ ਬਿਮਾਰੀ ਫੈਲ ਰਹੀ ਹੈ। ਉਹ ਇੱਕ ਸੁਚੇਤ ਕਰਤਾ ਬਣ ਗਿਆ ਜਦੋਂ ਉਸ ਦੀ ਜਾਗੋ ਆਵਾਜ਼ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਨਤਾ ਵਿੱਚ ਆ ਗਈ। 3 ਜਨਵਰੀ 2020 ਨੂੰ ਵੁਹਾਨ ਪੁਲਿਸ ਨੇ ਉਸਨੂੰ ਬੁਲਾਇਆ। ਝੂਠੀ ਖ਼ਬਰ ਫੈਲਾਉਣ ਲਈ ਝਿੜਕਾਂ ਦਿੱਤੀਆਂ, ਉਸਨੂੰ ਮੁਆਫੀ ਮੰਗਣ ਲਈ ਅਤੇ ਆਪਣੀ ਜਾਗੋ ਸਲਾਹ ਨੂੰ ਵਾਪਿਸ ਲੈਣ ਲਈ ਕਿਹਾ ਗਿਆ। ਬਾਅਦ ਵਿੱਚ ਉਹ ਡਾਕਟਰ ਵੀ ਕਰੋਨਾ ਮਹਾਂਮਾਰੀ ਦੀ ਭੇਂਟ ਚੜ੍ਹ ਗਿਆ ਅਤੇ 7 ਫਰਵਰੀ 2020 ਨੂੰ 33 ਸਾਲ ਦੀ ਉਮਰ ਵਿੱਚ ਮਰ ਗਿਆ।

2) ਵੁਹਾਨ ਇੰਸਟੀਚਿਊਟ ਆਫ਼ ਵਾਇਰੋਲੋਜੀ ਵੁਹਾਨ ਤੋਂ 12 ਕਿ.ਮੀ. ਹੀ ਦੂਰ ਹੈ। ਵੁਹਾਨ ਹੀ ਕਰੋਨਾ-ਮਹਾਂਮਾਰੀ ਦਾ ਕੇਂਦਰ ਬਿੰਦੂ ਬਣਿਆ।

3) ਇਹ ਚੀਨ ਦੀ ਸਾਜਿਸ਼ ਦਾ ਭਾਗ ਸੀ ਕਿ ਉਸਨੇ ਵੁਹਾਨ ਵਿੱਚ ਕੋਵਿਡ-19 ਵਾਇਰਸ ਨੂੰ ਚਰਮ ਸੀਮਾ ਤੱਕ ਫੈਲਣ ਦਿੱਤਾ, ਫਰਵਰੀ ਵਿੱਚ ਹੀ ਵੁਹਾਨ ਨੂੰ ਬਾਕੀ ਚੀਨ ਨਾਲੋਂ ਕੱਟ ਦਿੱਤਾ, ਜਦੋਂ ਕਿ ਇਸਨੂੰ ਵਿਸ਼ਵ ਨਾਲੋਂ ਨਹੀਂ ਕੱਟਿਆ। ਫਰਵਰੀ 2020 ਵਿੱਚ ਵੁਹਾਨ ਤੋਂ ਅੰਤਰ ਰਾਸ਼ਟਰੀ ਉਡਾਨਾ ਜਾਰੀ ਰਹੀਆਂ। ਜਿਸਦਾ ਨਤੀਜਾ, ਇਸੇ ਸਮਾਂ ਕਾਲ ਵਿੱਚ ਚੀਨੀ ਕੋਵਿਡ-19 ਵਾਇਰਸ ਸਾਰੇ ਵਿਸ਼ਵ ਵਿੱਚ ਫੈਲ ਗਿਆ।

4) ਚੀਨ ਨੇ ਕੋਵਿਡ-19 ਮਹਾਂਮਾਰੀ ਬਾਰੇ WHO ਨੂੰ ਸੂਚੇਤ ਨਹੀਂ ਕੀਤਾ। ਜਦੋਂ ਇਹ ਮਹਾਂਮਾਰੀ ਪੂਰੇ ਵਿਸ਼ਵ ਵਿੱਚ ਫੈਲ ਗਈ ਤਾਂ WHO ਜਾਗਿਆ ਅਤੇ ਆਪਣੀ ਇੱਕ ਨਿਰੀਖਕ ਟੀਮ ਵੁਹਾਨ ਭੇਜਣ ਲਈ ਚੀਨ ਤੋਂ ਆਗਿਆ ਮੰਗੀ। ਚੀਨ ਨੇ ਸਾਫ ਇੰਨਕਾਰ ਕਰ ਦਿੱਤਾ। ਕਰੋਨਾ ਮਹਾਂਮਾਰੀ ਦੇ ਇੱਕ ਸਾਲ ਬੀਤਣ ਤੋਂ ਬਾਅਦ ਚੀਨ ਨੇ WHO ਦੀ ਟੀਮ ਨੂੰ ਵੁਹਾਨ ਆਉਣ ਦੀ ਆਗਿਆ ਦਿੱਤੀ ਤਾਂਕਿ ਅੱਖਾਂ ਧੋ ਲਈਆਂ ਜਾਣ।

ਚੀਨ ਇੱਕ ਲੋਹ ਪਰਦਾ ਦੇਸ਼ ਹੈ, ਜਿੱਥੇ ਕੋਈ ਅਜ਼ਾਦ ਪ੍ਰੈੱਸ ਨਾਂ ਦੀ ਚੀਜ਼ ਨਹੀਂ ਹੈ, ਕੋਈ ਲੋਕਤੰਤਰ ਨਹੀਂ ਹੈ। ਚੀਨ ਲਈ ਆਪਣੇ ਦੇਸ਼ ਵਿਚਲੀਆਂ ਘਟਨਾਵਾਂ ਤੋਂ ਵਿਸ਼ਵ ਨੂੰ ਹਨ੍ਹੇਰੇ ਵਿੱਚ ਰੱਖਣਾ ਬਹੁਤ ਸੌਖਾ ਕੰਮ ਹੈ।

ਆਓ। ਲੋਹ ਪਰਦਾ, ਗੈਰ ਮਨੁੱਖੀ ਚੀਨ ਦੇ ਖਿਲਾਫ਼ ਸਾਰਾ ਵਿਸ਼ਵ ਇੱਕ ਹੋ ਜਾਈਏ। ਇਹ ਗੈਰ ਮਨੁੱਖੀ ਹੈ, ਮਨੁੱਖੀ ਜੂਨੀ ਦੇ ਖਿਲਾਫ਼ ਬਾਇਓ ਯੁੱਧ ਛੇੜਨ ਲਈ। ਇਹ ਗੈਰ-ਮਨੁੱਖੀ ਹੈ, ਕਮਿਊਨਿਸਟ-ਸਾਮਰਾਜਵਾਦੀ ਨੀਤੀਆਂ ਅਪਣਾਉਣ ਲਈ, ਇਹ ਅਣ-ਮਨੁੱਖੀ ਹੈ, ਆਪਣੇ ਗੁਆਂਢੀ ਦੇਸ਼ਾਂ ਦੀਆਂ ਜਮੀਨਾਂ ਅਤੇ ਸਮੁੰਦਰ ਹੜੱਪਣ ਲਈ, ਇਹ ਅਣ-ਮਨੁੱਖੀ ਹੈ, ਕੁਦਰਤ ਨੂੰ ਤਬਾਹ ਕਰਨ ਲਈ ਅਤੇ ਇਹ ਅਣ-ਮਨੁੱਖੀ ਹੈ, ਗਰੀਬ ਦੇਸ਼ਾਂ ਨੂੰ ਆਪਣੇ ਆਰਥਿਕ ਗੁਲਾਮ ਬਣਾਉਣ ਲਈ।

ਇਹ ਸਮਾਂ ਹੈ ਵਿਸ਼ਵ ਲਈ ਕਿ ਉਹ ਚੀਨ ਦੀ ਇਸ ਸਾਜਿਸ਼ ਵਿਰੁੱਧ ਖੜ੍ਹਾ ਹੋਵੇ, ਉਹ ਸਾਜਿਸ਼ ਜਿਸ ਤਹਿਤ ਚੀਨ ਸਾਰੇ ਵਿਸ਼ਵ ਨੂੰ ਉਸਦੇ ਸਾਹਮਣੇ ਰੇਂਗਦਾ ਹੋਇਆ ਦੇਖਣਾ ਚਾਹੁੰਦਾ ਹੈ।

ਨਿਉਟਨ ਦਾ ਗਤੀ ਦਾ ਤੀਜ਼ਾ ਨਿਯਮ ਪੂਰੇ ਵਿਸ਼ਵ ਨੂੰ ਕਮਿਊਨਿਸਟ-ਸਾਮਰਾਜਵਾਦੀ ਚੀਨ ਦੇ ਖਿਲਾਫ਼ ਰਾਜਨੀਤਿਕ-ਆਰਥਿਕ-ਸਮਾਜਿਕ ਚੇਤਨਾ ਦੀ ਲਹਿਰ ਉਸਾਰਨ ਵੱਲ ਧੱਕੇਗਾ। ਜਿਸਦੀ ਮਿਸਾਲ ਹੈ ਕੁਆਡ, ਜੋ ਕਿ ਚੀਨ ਦੀਆਂ ਜੜਾਂ ਵਿੱਚ ਖੜਾ ਹੋ ਰਿਹਾ ਹੈ। ਕੁਆਡ ਦਾ ਨਾਇਕ ਆਸਟ੍ਰੇਲੀਆ ਉੱਭਰ ਰਿਹਾ ਹੈ। ਸਤਾਏ ਹੋਏ ਵਿਸ਼ਵ ਲਈ ਕੁਆਡ ਨੂੰ ਬਲ ਦੇਣਾ ਉਸਦੀ ਲੋੜ ਬਣ ਚੁੱਕੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin