News Breaking News India Latest News

ਦੇਸ਼ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਚੀਫ਼ ਜਸਟਿਸ, ਜਾਣੋ ਸੰਭਾਵਿਤ ਨਾਂ

ਨਵੀਂ ਦਿੱਲੀ – ਕੀ ਭਾਰਤ ਨੂੰ ਜਲਦ ਹੀ ਪਹਿਲੀ ਸੀਜੀਆਈ ਭਾਵ ਚੀਫ਼ ਜਸਟਿਸ ਆਫ ਇੰਡੀਆ ਮਿਲਣ ਵਾਲੀ ਹੈ? ਇਸ ਦੀ ਉਮੀਦ ਇਸ ਲਈ ਲੱਗੀ ਕਿਉਂਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਕਾਲੇਜੀਅਮ ਵੱਲੋਂ ਭੇਜੀ ਗਈ ਨੌ ਨਾਵਾਂ ਦੀ ਲਿਸਟ ਨੂੰ ਮਨਜ਼ੂੁਰੀ ਦੇ ਦਿੱਤੀ ਹੈ। ਸਵੀਕਾਰਤ ਨਾਵਾਂ ਵਿਚ ਤਿੰਨ ਮਹਿਲਾ ਜੱਜ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿਚ ਸ਼ਾਮਲ ਜਸਟਿਸ ਨਾਗਰਥਨਾ 2027 ਵਿਚ ਦੇਸ਼ ਦੀ ਪਹਿਲਾ ਮਹਿਲਾ ਸੀਜੀਆਈ ਬਣ ਸਕਦੀ ਹੈ। 30 ਅਕਤੂਬਰ 1962 ਨੂੰ ਕਰਨਾਟਕਾ ਵਿਚ ਜਨਮੀ ਜਸਟਿਸ ਨਾਗਰਥਨਾ ਸਾਬਕਾ ਸੀਜੀਆਈ ਈ. ਐਸ ਵੈਂਕਟਰਮੈਈਆ ਦੀ ਬੇਟੀ ਹੈ। ਉਨ੍ਹਾਂ ਨੇ ਆਪਣਾ ਕਰੀਅਰ ਬੈਂਗਲੂਰੂ ਤੋਂ ਸ਼ੁਰੂ ਕੀਤਾ। ਲਿਸਟ ਵਿਚ ਸ਼ਾਮਲ ਦੋ ਹੋਰ ਔਰਤ ਜੱਜਾਂ ਦੇ ਨਾਂ ਹਨ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੇਲਾ ਤ੍ਰਿਵੇਦੀ। ਦੱਸ ਦੇਈਏ ਕਿ ਸੁਪਰੀਮ ਕੋਰਟ ਵਿਚ ਅਜੇ ਜੱਜਾਂ ਦੀ ਗਿਣਤੀ 24 ਹੈ। 9 ਜੱਜਾਂ ਦੇ ਜੁਡ਼ਨ ਨਾਲ ਸੁਪਰੀਮ ਕੋਰਟ ਵਿਚ ਇਕ ਜੱਜ ਦੀ ਆਸਾਮੀ ਖਾਲੀ ਰਹੇਗੀ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin