Breaking News Latest News News Punjab

ਕੈਨੇਡਾ ’ਚ ਹਾਦਸੇ ਦਾ ਸ਼ਿਕਾਰ ਹੋਈ ਜਸਪ੍ਰੀਤ ਦੇ ਪਰਿਵਾਰ ਦੇ ਇਸ ਭਾਜਪਾ ਆਗੂ ਨੇ ਫੜ੍ਹੀ ਬਾਂਹ

ਨਾਭਾ – ਪਿੰਡ ਮਟੋਰੜਾ ਤੋਂ ਪਿਛਲੇ ਮਹੀਨੇ ਕੈਨੇਡਾ ਪੜ੍ਹਨ ਗਈ 21 ਸਾਲਾ ਜਸਪ੍ਰੀਤ ਕੌਰ ਜੋ ਸੜਕ ਹਾਦਸੇ ’ਚ ਗੰਭੀਰ ਜਖ਼ਮੀ ਹੋ ਗਈ ਹੈ, ਦੇ ਪਰਿਵਾਰ ਦੀ ਸੀਨੀਅਰ ਭਾਜਪਾ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਬਾਂਹ ਫੜ੍ਹੀ ਹੈ।

ਢਿੱਲੋਂ ਨੇ ਆਖਿਆ ਕਿ ਆਖਿਆ ਕਿ ਭਾਰਤੀ ਜਨਤਾ ਪਾਰਟੀ ਜ਼ਖ਼ਮੀ ਲੜਕੀ ਦੇ ਮਾਪਿਆਂ ਨੂੰ ਵੀਜ਼ਾ ਦਿਵਾਉਣ ਲਈ ਤੇ ਆਪਣੀ ਲੜਕੀ ਦੀ ਦੇਖ-ਰੇਖ ਕਰਨ ਲਈ ਕੈਨੇਡਾ ਜਾਣ ਲਈ ਕੈਨੇਡਾ ਅੰਬੈਸੀ ਨਾਲ ਵੀ ਤਾਲਮੇਲ ਕਰੇਗੀ ਅਤੇ ਜਲਦ ਮਾਪਿਆਂ ਨੂੰ ਵੀਜ਼ਾ ਦਿਵਾਇਆ ਜਾਵੇਗਾ।

ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਉਸ ਦੀ ਲੜਕੀ ਕੋਲ ਜਾਣ ਵਾਸਤੇ ਜਲਦੀ ਤੋਂ ਜਲਦੀ ਵੀਜ਼ੇ ਦਾ ਪ੍ਰਬੰਧ ਕਰਵਾਇਆ ਜਾ ਸਕੇ ਤਾਂ ਜੋ ਉਹ ਪੀੜਤ ਲੜਕੀ ਜਲਦੀ ਪਹੁੰਚ ਸਕਣ। ਇਸ ਮੌਕੇ ਭਾਜਪਾ ਯੂਥ ਆਗੂ ਰਮਨਦੀਪ ਸਿੰਘ ਭੀਲੋਵਾਲ ਵੀ ਮੌਜੂਦ ਸਨ।ਦੱਸਣਯੋਗ ਹੈ ਕਿ 25 ਜੁਲਾਈ 2021 ਨੂੰ ਨਾਭਾ ਨੇੜਲੇ ਪਿੰਡ ਮਟੋਰੜਾ ਵਾਸੀ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਦੀ 21 ਸਾਲਾ ਧੀ ਜਸਪ੍ਰੀਤ ਕੌਰ ਕੈਨੇਡਾ ਦੇ ਟੋਰਾਂਟੋ ਵਿਖੇ ਪੜ੍ਹਾਈ ਲਈ ਜਹਾਜ਼ ਚੜ੍ਹੀ ਸੀ ਜੋ ਕਿ 9 ਅਗਸਤ ਨੂੰ ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਈ। ਜ਼ਖਮੀ ਧੀ ਕੋਲ ਜਾਣ ਲਈ ਬੱਚੀ ਦੇ ਮਾਪੇ ਦਰ-ਦਰ ਦੀਆਂ ਠੋਕ੍ਹਰਾਂ ਖਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਧੀ ਕੋਲ ਜਾਣ ਲਈ ਵੀਜ਼ਾ ਮਿਲ ਸਕੇ।ਜ਼ਖ਼ਮੀ ਲੜਕੀ ਦੇ ਪਿਤਾ ਬਲਜੀਤ ਸਿੰਘ ਵੱਲੋਂ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਜਿਸ ’ਤੇ ਉਨ੍ਹਾਂ ਤੁਰੰਤ ਐਕਸ਼ਨ ਲੈਂਦਿਆਂ ਪੀੜਤ ਲੜਕੀ ਦੇ ਪਰਿਵਾਰ ਦੀ ਮਦਦ ਕਰਨ ਲਈ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਨੂੰ ਪੱਤਰ ਲਿਖ ਕੇ ਮਾਮਲਾ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ’ਚ ਲਿਆਉਣ ਅਤੇ ਦੋਵਾਂ ਮੁਲਕਾਂ ਨੂੰ ਜ਼ਖ਼ਮੀ ਲੜਕੀ ਦੇ ਮਾਪਿਆਂ ਨੂੰ ਵੀਜ਼ਾ ਦਿਵਾਉਣ ਦੀ ਅਪੀਲ ਕੀਤੀ ਤਾਂ ਕਿ ਉਹ ਆਪਣੀ ਬੱਚੀ ਕੋਲ ਪਹੁੰਚ ਸਕਣ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor