NewsBreaking NewsInternationalLatest News

ਆਈਐੱਸ ਖ਼ਤਰੇ ਸਬੰਧੀ ਈਰਾਕ ‘ਚ ਕਈ ਦੇਸ਼ਾਂ ਦੀ ਬੈਠਕ, ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਹੋਈ ਚਰਚਾ

ਬਗ਼ਦਾਦ – ਕਾਬੁਲ ਏਅਰਪੋਰਟ ’ਤੇ ਧਮਾਕੇ ਤੋਂ ਬਾਅਦ ਸੁਰਖੀਆਂ ’ਚ ਆਏ ਇਸਲਾਮਿਕ ਸਟੇਟ ਤੋਂ ਖ਼ਤਰਿਆਂ ਬਾਰੇ ਇਰਾਕ ਦੀ ਰਾਜਧਾਨੀ ਬਗ਼ਦਾਦ ’ਚ ਕਈ ਦੇਸ਼ਾਂ ਦੀ ਬੈਠਕ ਹੋਈ। ਬੈਠਕ ’ਚ ਮੁੱਖ ਤੌਰ ’ਤੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਅੱਤਵਾਦੀ ਸੰਗਠਨਾਂ ਦੀਆਂ ਸਰਗਰਮੀਆਂ ਬਾਰੇ ਚਰਚਾ ਕੀਤੀ ਗਈ।

ਐੱਨਐੱਚਕੇ ਵਰਲਡ ਮੁਤਾਬਕ ਬਗ਼ਦਾਦ ਕਾਨਫਰੰਸ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਇਸਲਾਮਿਕ ਸਟੇਟ ਹਮੇਸ਼ਾ ਤੋਂ ਹੀ ਖ਼ਤਰਾ ਰਿਹਾ ਹੈ। ਅਜਿਹੀ ਸਥਿਤੀ ’ਚ ਸਾਨੂੰ ਆਪਣੀ ਸੁਰੱਖਿਆ ਉੱਚ ਪੱਧਰ ’ਤ ਬਣਾਈ ਰੱਖਣੀ ਪਵੇਗੀ। ਇਸ ਬੈਠਕ ’ਚ ਸ਼ਾਮਲ ਹੋਣ ਵਾਲਿਆਂ ’ਚ ਸਾਊਦੀ ਅਰਬ ਤੇ ਈਰਾਨ ਦੇ ਵਿਦੇਸ਼ ਮੰਤਰੀ ਵੀ ਸ਼ਾਮਲ ਸਨ। ਬੈਠਕ ’ਚ ਸ਼ਾਮਲ ਦੇਸ਼ਾਂ ਨੇ ਇਰਾਕ ਦੀ ਮਦਦ ਦਾ ਵੀ ਭਰੋਸਾ ਦਿੱਤਾ, ਜਿੱਥੇ ਇਸਲਾਮਿਕ ਸਟੇਟ ਨਾਲ ਭਾਰੀ ਨੁਕਸਾਨ ਹੋਇਆ ਹੈ। ਬੈਠਕ ’ਚ ਪੱਛਮੀ ਏਸ਼ੀਆ ਦੇ ਨੌਂ ਦੇਸ਼ਾਂ ਨੇ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ-ਖ਼ੁਰਾਸਾਨ 2015 ’ਚ ਸਾਹਮਣੇ ਆਇਆ ਸੀ। ਇਸ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਸੰਗਠਨ ਹੱਕਾਨੀ ਨੈੱਟਵਰਕ ਨਾਲ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹੈ। ਇਸ ਦਾ ਸੰਚਾਲਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਨਾਂਗਰਹਾਰ ਤੋਂ ਹੁੰਦਾ ਹੈ।

Related posts

ਇਰਾਕ ‘ਚ ਚੀਨੀ ਤੇਲ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਸ ਨੇ ਕੀਤੀ ਗੋਲੀਬਾਰੀ

Bunty

ਲਗਾਤਾਰ ਘੱਟ ਰਹੇ ਹਨ ਸਰਗਰਮ ਮਾਮਲੇ, ਹੁਣ ਰਹਿ ਗਏ ਤਿੰਨ ਲੱਖ 61 ਹਜ਼ਾਰ

Bunty

ਪੇਸ਼ਾਵਰ ਦੀ ਮਸਜਿਦ ‘ਚ ਧਮਾਕਾ 56 ਮੌਤਾਂ 194 ਤੋਂ ਵੱਧ ਗੰਭੀਰ ਜ਼ਖਮੀ

admin