Breaking NewsLatest NewsSport

ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ

ਇਸ ਜਿੱਤ ਨਾਲ ਭਾਰਤ ਨੇ ਲੀਗ ਪੜਾਅ ਦੇ ਸਾਰੇ ਪੰਜ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਜਲੰਧਰ – ਭਾਰਤੀ ਪੁਰਸ਼ ਹਾਕੀ ਟੀਮ ਨੇ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੱਖਣੀ ਕੋਰੀਆ ਨੂੰ 8-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਨੇ ਲੀਗ ਪੜਾਅ ਦੇ ਸਾਰੇ ਪੰਜ ਮੈਚ ਜਿੱਤ ਕੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਭਾਰਤ ਵੱਲੋਂ ਦਿਲਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਸੰਜੇ ਅਤੇ ਅੰਗਦ ਬੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਪਹਿਲੇ ਕੁਆਰਟਰ ਵਿੱਚ ਟੀਮ ਨੇ ਤਿੰਨ ਗੋਲ ਕਰਕੇ ਮਜ਼ਬੂਤ ਬੜ੍ਹਤ ਬਣਾ ਲਈ। ਤੀਜੇ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਚਾਰ ਹੋਰ ਗੋਲ ਕੀਤੇ। ਆਖਰੀ ਕੁਆਰਟਰ ਵਿੱਚ ਅੰਗਦ ਬੀਰ ਸਿੰਘ ਨੇ ਅੱਠਵਾਂ ਗੋਲ ਕਰਕੇ ਭਾਰਤ ਦੀ ਵੱਡੀ ਜਿੱਤ ਪੱਕੀ ਕਰ ਦਿੱਤੀ।ਲੀਗ ਪੜਾਅ ਦੇ ਪੰਜ ਮੈਚਾਂ ਵਿੱਚ ਭਾਰਤ ਨੇ ਕੁੱਲ 34 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਖਾਧੇ। ਭਾਰਤ 15 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਿਹਾ।

Related posts

ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ

Bunty

ਸੂਰਿਆਕੁਮਾਰ ਯਾਦਵ ਬਣੇ ‘ਪਲੇਅਰ ਆਫ ਦ ਸੀਰੀਜ਼’, ਰੋਹਿਤ ਸ਼ਰਮਾ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

Bunty

ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਪਤਨੀ ਵੀ ਹੋਈ ਮਹਾਮਾਰੀ ਦਾ ਸ਼ਿਕਾਰ

admin