News Breaking News Latest News Punjab

ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ‘ਤੇ ਮੰਗੀ ਮਾਫ਼ੀ, ਬੋਲੇ-ਗੁਰੂ ਘਰ ‘ਚ ਝਾੜੂ ਲਗਾ ਕੇ ਪਸ਼ਚਾਤਾਪ ਕਰਾਂਗਾ

ਚੰਡੀਗੜ੍ਹ – ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ਉੱਤੇ ਮਾਫ਼ੀ ਮੰਗ ਲਈ ਹੈ। ਰਾਵਤ ਨੇ ਮੰਗਲਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਸ ਪਿੱਛੋਂ ਵਿਵਾਦ ਭਖ ਗਿਆ ਸੀ। ਇਸ ਦੌਰਾਨ ਅਕਾਲੀ ਦਲ ਨੇ ਰਾਵਤ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਪਰ ਬੁੱਧਵਾਰ ਨੂੰ ਰਾਵਤ ਨੇ ਆਪਣੇ ਇਸ ਬਿਆਨ ਲਈ ਮਾਫ਼ੀ ਮੰਗ ਲਈ। ਕਿਹਾ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ ਹੈ। ਉਹ ਆਪਣੀ ਇਹ ਭੁੱਲ ਬਖਸ਼ਾਉਣਗੇ। ਸੂਬੇ ਦੇ ਕਿਸੇ ਵੀ ਗੁਰੂ ਘਰ ‘ਚ ਝਾੜੂ ਲਗਾ ਕੇ ਪਸ਼ਚਾਤਾਪ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜ ਪਿਆਰਿਆਂ ਦੀ ਤੁਲਨਾ ਕਰਨਾ ਬਿਲਕੁਲ ਵੀ ਨਹੀਂ ਸੀ। ਵਰਨਣਯੋਗ ਹੈ ਕਿ ਪੰਜਾਬ ਕਾਂਗਰਸ ਦੀ ਗੁੱਟਬੰਦੀ ਨੂੰ ਖ਼ਤਮ ਕਰਨ ਦੇ ਯਤਨ ਵਜੋਂ ਬੀਤੇ ਕੱਲ੍ਹ ਹਰੀਸ਼ ਰਾਵਤ ਚੰਡੀਗੜ੍ਹ ਪਹੁੰਚੇ ਸਨ ਜਿੱਥੇ ਉਨ੍ਹਾਂ ਪੰਜਾਬ ਕਾਂਗਰਸ ਭਵਨ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ , ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਤੇ ਜਨਰਲ ਸਕੱਤਰ ਪਰਗਟ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦੇ ਦਿੱਤਾ ਕਿ ਉਨ੍ਹਾਂ ਪੰਜ ਪਿਆਰਿਆਂ ਨੇ ਅੰਦਰ ਮੀਟਿੰਗ ਕਰਕੇ ਪਾਰਟੀ ਦੀਆਂ ਗਤੀਵਿਧੀਆਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕੀਤੀ। ਇਸ ਤੋਂ ਬਾਅਦ ਮਾਮਲਾ ਭਖ਼ ਗਿਆ।

Related posts

7 ਰੋਜਾ ‘ਏ.ਆਈ. ਤੋਂ ਡਾਟਾ ਵਿਸ਼ਲੇਸ਼ਣ’ ਸਿਖਲਾਈ ਵਰਕਸ਼ਾਪ ਕਰਵਾਈ ਗਈ !

admin

ਇੰਗਲੈਂਡ ਦੀ ਸਭ ਤੋਂ ਵੱਡੀ ਪੰਥਕ ਸਟੇਜ ‘ਸ੍ਰੀ ਗੁਰੂ ਸਿੰਘ ਸਭਾ ਸਾਊਥਾਲ’ ਚੋਣ ‘ਚ “ਸ਼ੇਰ ਗਰੁੱਪ” ਜੇਤੂ !

admin

ਪਸ਼ੂ ਪਾਲਣ ਮੇਲੇ ’ਚ ਵੈਟਰਨਰੀ ਨਵੀਨਤਾ, ਕਿਸਾਨ ਪਹੁੰਚ ਅਤੇ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ !

admin