News Breaking News India Latest News

ਅਮਰੀਕੀ ਯਾਤਰਾ ਦੌਰਾਨ ਸੁਰਖ਼ੀਆਂ ’ਚ PM ਮੋਦੀ ਦੀ ਸ਼ਾਹੀ ਸਵਾਰੀ

ਨਵੀਂ ਦਿੱਲੀ – ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਹੀ ਸਵਾਰੀ ‘ਏਅਰ ਇੰਡੀਆ ਵਨ’ ਸੁਰਖ਼ੀਆਂ ’ਚ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ, ਜਦੋਂ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਸਿੱਧਾ ਅਮਰੀਕਾ ਲਈ ਉਡਾਣ ਭਰੀ ਸੀ। ਯਾਤਰਾ ਦੌਰਾਨ ਉਨ੍ਹਾਂ ਦੇ ਜਹਾਜ਼ ਨੇ ਕਿਸੇ ਹੋਰ ਦੇਸ਼ ’ਚ ਲੈਂਡਿੰਗ ਨਹੀਂ ਕੀਤੀ। ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਦੇ ਨਾਲ ਏਅਰ ਇੰਡੀਆ ਵਨ ਦਾ ਜਹਾਜ਼ ਬੀ-777 ਵੀ ਸੁਰਖ਼ੀਆਂ ’ਚ ਸੀ। ਕੋਰੋਨਾ ਕਾਲ ਦੀ ਸ਼ੁਰੂਆਤ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਸੀ। ਦੂਸਰੀ ਵਾਰ ਪੀਐੱਮ ਮੋਦੀ ਦੀ ਅਮਰੀਕਾ ਯਾਤਰਾ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਨ੍ਹਾਂ ਦੀ ਇਹ ਯਾਤਰਾ ‘ਏਅਰ ਇੰਡੀਆ ਵਨ’ ਦੇ ਬੀ-777 ਤੋਂ ਹੋਈ ਹੈ। ਆਖ਼ਰ ਕੀ ਹੈ ਬੀ-777 ਜਹਾਜ਼ ਦੀ ਖ਼ਾਸੀਅਤ। ਕਿਉਂ ਹੈ ਇਹ ਜਹਾਜ਼ ਸੁਰਖ਼ੀਆਂ ’ਚ।

Related posts

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin