ਮੋਤਿਹਾਰੀ – ਸਿਕਰਹਨਾ ਨਦੀ ’ਚ ਚਿਰੈਯਾ ਪ੍ਰਖੰਡ ਖੇਤਰ ਦੇ ਸ਼ਿਕਾਰਗੰਜ ਥਾਣਾ ਖੇਤਰ ਅੰਤਰਗਤ ਇਕ ਕਿਸ਼ਤੀ ਪਲਟਣ ਨਾਲ 22 ਲੋਕਾਂ ਦੇ ਡੁੱਬਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਫਿਲਹਾਲ ਇਨ੍ਹਾਂ ਡੁੱਬੇ ਲੋਕਾਂ ’ਚੋਂ ਛੇ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਬਾਕੀ ਡੁੱਬੇ ਹੋਏ ਲੋਕਾਂ ਦੀ ਖੋਜਬੀਨ ਕੀਤੀ ਜਾ ਰਹੀ ਹੈ। ਸਾਰੇ ਲੋਕ ਕਿਸ਼ਤੀ ਰਾਹੀਂ ਪਸ਼ੂਆਂ ਲਈ ਚਾਰਾ ਕੱਟਣ ਸਰੇਹ ਵੱਲ ਜਾ ਰਹੇ ਸਨ। ਇਸੀ ਦੌਰਾਨ ਕਿਸ਼ਤੀ ਪਲਟ ਗਈ ਅਤੇ ਇਹ ਹਾਦਸਾ ਹੋ ਗਿਆ। ਘਟਨਾ ਸਥਾਨ ’ਤੇ ਭਾਰੀ ਸੰਖਿਆ ਦੀ ਭੀੜ ਜੁਟੀ ਹੋਈ ਹੈ। ਉਥੇ ਹੀ ਪੁਲਿਸ ਅਤੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਹੋਏ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਥੇ ਹੀ ਇਕ ਅੱਠ ਸਾਲ ਦੀ ਬੱਚੀ ਚਾਂਦਨੀ ਕੁਮਾਰੀ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸਦੀ ਬਾਡੀ ਬਰਾਮਦ ਕਰ ਲਈ ਗਈ। ਚਾਂਦਨੀ ਮੋਤੀਲਾਲ ਭਗਤ ਦੀ ਪੁੱਤਰੀ ਦੱਸੀ ਗਈ ਹੈ। ਬਾਕੀ ਲੋਕਾਂ ਦੀ ਖੋਜ ਕੀਤੀ ਜਾ ਰਹੀ ਹੈ। ਐੱਨਡੀਆਰਐੱਫ ਦੀ ਟੀਮ ਨੂੰ ਬੁਲਾਇਆ ਜਾ ਰਿਹਾ ਹੈ। ਬਚਾਏ ਗਏ ਲੋਕਾਂ ’ਚ ਹੀਰਾਲਾਲ ਸਹਿਣੀ ਦੀ ਪਤਨੀ ਮਾਂਤੀ ਦੇਵੀ, ਹੋਰਿਲ ਸਹਿਣੀ ਦੀ ਪਤਨੀ ਬਲਿਆ ਦੇੀ, ਰਾਮਾਸ਼ੀਛ ਸਹਿਣੀ ਦੀ ਪਤਨੀ ਝਿਮਰੀ ਦੇਵੀ, ਪ੍ਰਭੂ ਪੰਡਿਤ ਦੀ ਪਤਨੀ ਮੁੰਨਾ ਦੇਵੀ, ਖੁਸ਼ੀ ਦੇਵੀ ਸਮੇਤ ਹੋਰ ਦਸ ਲੋਕਾਂ ਨੂੰ ਨਦੀ ਚੋਂ ਕੱਢ ਕੇ ਪਕੜੀਦਯਾਲ ਤੇ ਮੋਤੀਹਾਰੀ ਦੇ ਹਸਪਤਾਲਾਂ ’ਚ ਭਰਤੀ ਕਰਵਾਇਆ ਗਿਆ ਹੈ। ਜਿਵੇਂ ਹੀ ਕਿਸ਼ਤੀ ਪਲਟਣ ਅਤੇ 22 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਸੂਚਨਾ ਪਿੰਡ ਦੇ ਲੋਕਾਂ ਨੂੰ ਮਿਲੀ, ਕਾਫੀ ਗਿਣਤੀ ’ਚ ਲੋਕ ਦੌੜਦੇ ਹੋਏ ਉਥੇ ਪਹੁੰਚੇ। ਇਸਤੋਂ ਬਾਅਦ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ। ਸਭ ਤੋਂ ਪਹਿਲਾਂ ਸਥਾਨਕ ਗੋਤਾਖੋਰ ਹੀ ਘਟਨਾ ਸਥਾਨ ’ਤੇ ਪਹੁੰਚ ਸਕੇ। ਲਾਸ਼ਾਂ ਨੂੰ ਲੱਭਣ ਦਾ ਕ੍ਰਮ ਜਾਰ ਹੈ। ਉਥੇ ਹੀ ਦੂਜੇ ਪਾਸੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਕਿਸ਼ਤੀ ’ਚ ਸਵਾਰ ਸਨ, ਉਨ੍ਹਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਦੱਸਣਯੋਗ ਹੈ ਕਿ ਇਸ ਬਰਸਾਤ ਦੇ ਮੌਸਮ ਬਿਹਾਰ ਦੇ ਵਿਭਿੰਨ ਹਿੱਸਿਆਂ ’ਚ ਕਿਸ਼ਤੀ ਹਾਦਸੇ ਹੋਏ ਹਨ। ਜਿਸ ’ਚ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਕੁਝ ਦਿਨ ਪਹਿਲਾਂ ਸਮਸਤੀਪੁਰ ’ਚ ਇਕ ਕਿਸ਼ਤੀ ਹਾਦਸਾ ਹੋਇਆ ਸੀ। ਜਿਸ ’ਚ ਮੁਜ਼ੱਫਰਪੁਰ ਦੇ ਦੰਪਤੀ ਸਮੇਤ ਕਈ ਲੋਕ ਮਰ ਗਏ ਸਨ। ਇਸਤੋਂ ਇਲਾਵਾ ਹੋਰ ਵੀ ਕਈ ਹਾਦਸੇ ਹੋਏ ਸਨ।
previous post