International

ਸਾਊਦੀ ਹਵਾਈ ਅੱਡੇ ‘ਤੇ ਡਰੋਨ ਹਮਲਾ, 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ: ਰਿਪੋਰਟ

ਈਰਾਨ – ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਦੇ ਹਵਾਲੇ ਨਾਲ ਸੂਬਾਈ ਸਮਾਚਾਰ ਏਜੰਸੀ (ਐੱਸਪੀਏ) ਨੇ ਕਿਹਾ ਕਿ ਸਾਊਦੀ ਦੇ ਦੱਖਣੀ ਸ਼ਹਿਰ ਜਿਜ਼ਾਨ ਦੇ ਕਿੰਗ ਅਬਦੁੱਲਾ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ ਵਿਸਫੋਟਕਾਂ ਨਾਲ ਭਰੇ ਡਰੋਨ ਰਾਹੀਂ ਹਮਲਾ ਕੀਤਾ ਗਿਆ। ਇਸ ਹਮਲੇ ‘ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜਿਨ੍ਹਾਂ ਵਿਚ 6 ਸਾਊਦੀ, ਤਿੰਨ ਬੰਗਲਾਦੇਸ਼ੀ ਨਾਗਰਿਕ ਤੇ ਇੱਕ ਸੁਡਾਨੀ ਦਾ ਨਾਗਰਿਕ ਜ਼ਖਮੀ ਹੋਇਆ ਹੈ। ਗੱਠਜੋੜ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਹਮਲੇ ਵਿਚ ਹਵਾਈ ਅੱਡੇ ਦੀਆਂ ਕੁਝ ਅਗਲੀਆਂ ਖਿੜਕੀਆਂ ਵੀ ਟੁੱਟ ਗਈਆਂ ਹਨ। ਸਾਊਦੀ ਅਰਬ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ 2015 ਵਿਚ ਯਮਨ ਵਿਚ ਦਖਲ ਦਿੱਤਾ ਸੀ, ਜਿਸ ਨੇ ਰਾਸ਼ਟਰਪਤੀ ਅਬਦਰਾਬੂਹ ਮਨਸੂਰ ਹਾਦੀ ਦੀ ਸੱਤਾਧਾਰੀ ਫ਼ੌਜਾਂ ਦਾ ਸਮਰਥਨ ਕੀਤਾ ਤੇ ਈਰਾਨ ਨਾਲ ਜੁੜੇ ਹੋਠੀ ਸਮੂਹ ਨਾਲ ਲੜਿਆ।

Related posts

ਸ੍ਰੀਲੰਕਾ ‘ਚ ਹਿੰਸਾ ਕਰਨ ਵਾਲਿਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ, ਖ਼ੂਨੀ ਸੰਘਰਸ਼ ਦੌਰਾਨ ਰੱਖਿਆ ਮੰਤਰਾਲੇ ਨੇ ਲਿਆ ਫ਼ੈਸਲਾ

Bunty

ਬਰਤਾਨੀਆ ’ਚ ਡੈਲਟਾ-ਪਲੱਸ ਦਾ ਕਹਿਰ, 50 ਹਜ਼ਾਰ ਨਵੇਂ ਮਾਮਲੇ, ਸਕੂਲੀ ਵਿਦਿਆਰਥੀ ਰਿਕਾਰਡ ਪ੍ਰਭਾਵਿਤ

Bunty

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ

Bunty