Punjab

ਸਰਹੱਦ ‘ਤੇ ਬੀਐੱਸਐੱਫ ਦਾ ਦਾਇਰਾ ਵਧਾਉਣ ਖ਼ਿਲਾਫ਼ ਸੜਕਾਂ ’ਤੇ ਆਵੇਗਾ ਅਕਾਲੀ ਦਲ : ਮਜੀਠੀਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਹੱਦ ਤੋਂ 50 ਕਿਲੋਮੀਟਰ ਘੇਰੇ ਨੂੰ ਬੀਐਸਐਫ ਅਧੀਨ ਕਰਨ ਦੇ ਫੈਸਲੇ ਸਬੰਧੀ ਸਰਹੱਦ ਨਾਲ ਸਬੰਧਤ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮਜੀਠੀਆ ਨੇ ਕਿਹਾ ਕਿ ਇਹ ਪੰਜਾਬ ਦੇ ਹੱਕਾਂ ’ਤੇ ਸਿੱਧਾ ਡਾਕਾ ਹੈ। ਇਸ ਸਾਜ਼ਿਸ਼ ’ਚ ਪੰਜਾਬ ਦੀ ਕਾਂਗਰਸ ਵੀ ਮਿਲੀ ਹੋਈ ਹੈ। ਜੇਕਰ ਕੇਂਦਰ ਸਰਕਾਰ ਨੇ ਇਸ ਫ਼ੈਸਲੇ ਨੂੰ ਰੱਦ ਕਰਦਿਆਂ ਮੁੜ 15 ਕਿੱਲੋਮੀਟਰ ਦੀ ਹੱਦ ਨਾ ਕੀਤੀ ਤਾਂ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਮੁਹਿੰਮ ਵਿੱਢੇਗੀ ਅਤੇ ਸੜਕਾਂ ਤੇ ਆ ਜਾਵੇਗੀ। ਜ਼ਰੂਰਤ ਪੈਣ ’ਤੇ ਸ਼੍ਰੋਮਣੀ ਅਕਾਲੀ ਦਲ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕਰੇਗਾ।

Related posts

ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਸਮੀਖਿਆ ਮੀਟਿੰਗ ’ਚ ਅਧਿਕਾਰੀਆਂ ਨੂੰ ਚਲ ਰਹੇ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਦਿੱਤੇ ਨਿਰਦੇਸ਼

Bunty

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

Bunty

ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੇ ਕਰਵਾਏ ਜਾ ਰਹੇ ਡੰਮੀ ਅਜਲਾਸ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ

admin