India

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 102 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀ ਡੋਜ਼ ਕਰਵਾਈ ਗਈ ਉਪਲਬਧ

ਨਵੀਂ ਦਿੱਲੀ – ਵੈਸਕਸੀਨੇਸ਼ਨ ਪ੍ਰਦਾਨ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਰਕਾਰ ਦੁਆਰਾ ਅਜੇ ਤਕ ਸੂਬਿਆਂ ਤੇ ਸ਼ਾਸਿਤ ਪ੍ਰਦੇਸ਼ਾਂ ਨੂੰ 102 ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀ ਡੋਜ਼ ਪ੍ਰਦਾਨ ਕੀਤੀ ਗਈ ਹੈ। ਭਾਰਤ ਸਰਕਾਰ ਅਨੁਸਾਰ ਅਜੇ ਤਕ 1,02,05,09,915 ਵੈਕਸੀਨ ਦੀ ਡੋਜ਼ ਉਪਲਬਧ ਕਰਵਾਈ ਗਈ ਹੈ। ਭਾਰਤ ‘ਚ ਕੋਰੋਨਾ ਵਾਇਰਸ ਦੀ ਲਾਗ ਦੀ ਰਫਤਾਰ ਰੁਕਦੀ ਜਾਪਦੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਵਿਡ -19 ਲਾਗ ਦੇ ਸਿਰਫ 13 ਹਜ਼ਾਰ 58 ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਦੌਰਾਨ ਇਸ ਜਾਨਲੇਵਾ ਵਾਇਰਸ ਕਾਰਨ 164 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਭਾਰਤ ‘ਚ 231 ਦਿਨਾਂ ‘ਚ ਲਾਗ ਦੇ ਸਭ ਤੋਂ ਘੱਟ ਮਾਮਲੇ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ, 19 ਹਜ਼ਾਰ 470 ਲੋਕਾਂ ਨੇ ਇਸ ਲਾਗ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਕੇਰਲਾ ‘ਚ ਵੀ ਸਥਿਤੀ ‘ਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਅਸੀਂ ਪਿਛਲੇ 24 ਘੰਟਿਆਂ ‘ਤੇ ਨਜ਼ਰ ਮਾਰੀਏ ਤਾਂ ਪੂਰੇ ਰਾਜ’ ਚੋਂ ਕੋਰੋਨਾ ਸੰਕਰਮਣ ਦੇ ਸਿਰਫ 6 ਹਜ਼ਾਰ 676 ਮਾਮਲੇ ਸਾਹਮਣੇ ਆਏ ਹਨ ਤੇ 60 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related posts

ਲਾਲੂ ਪ੍ਰਸਾਦ ਦਾ ਦਾਅਵਾ- ਅਗਸਤ ਮਹੀਨੇ ‘ਚ ਡਿੱਗ ਸਕਦੀ ਹੈ ਮੋਦੀ ਸਰਕਾਰ

Bunty

ਨਿਤੀਸ਼ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ ਰਾਖਵਾਂਕਰਨ 50 ਤੋਂ 65 ਫ਼ੀਸਦ ਕਰਨ ਦੇ ਫ਼ੈਸਲੇ ਨੂੰ ਰੱਦ ਕੀਤਾ

Bunty

ਵਿਧਾਨ ਸਭਾਵਾਂ ਵਿੱਚ ਹੰਗਾਮਾ ਅਤੇ ਕੁੜੱਤਣ ਚਿੰਤਾ ਦਾ ਵਿਸ਼ਾ : ਲੋਕ ਸਭਾ ਸਪੀਕਰ

Bunty